ਭਲਸਵਾ ਵਿਚ 26 ਅਪ੍ਰੈਲ ਨੂੰ ਲੱਗੀ ਅੱਗ 10 ਦਿਨਾਂ ਤੋਂ ਵੱਧ ਸਮੇਂ ਤੱਕ ਲੱਗੀ ਰਹੀ ਸੀ, ਜਿਸ ਨਾਲ ਆਸਪਾਸ ਦੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਵਧ ਗਿਆ ਸੀ।
ਨਵੀਂ ਦਿੱਲੀ - ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਨੇ ਭਲਸਵਾ ਲੈਂਡਫਿਲ 'ਚ 26 ਅਪ੍ਰੈਲ ਨੂੰ ਲੱਗੀ ਅੱਗ ਨੂੰ ਰੋਕਣ ਲਈ ਢੁਕਵੇਂ ਕਦਮ ਨਾ ਚੁੱਕਣ ਕਾਰਨ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) 'ਤੇ 50 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। 'ਲੈਂਡਫਿਲਜ਼' ਕੂੜਾ ਸੁੱਟਣ ਵਾਲੇ ਸਥਾਨਾਂ ਨੂੰ ਕਿਹਾ ਜਾਂਦਾ ਹੈ। ਭਲਸਵਾ ਵਿਚ 26 ਅਪ੍ਰੈਲ ਨੂੰ ਲੱਗੀ ਅੱਗ 10 ਦਿਨਾਂ ਤੋਂ ਵੱਧ ਸਮੇਂ ਤੱਕ ਲੱਗੀ ਰਹੀ ਸੀ, ਜਿਸ ਨਾਲ ਆਸਪਾਸ ਦੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਵਧ ਗਿਆ ਸੀ।
ਪ੍ਰਦੂਸ਼ਣ ਕੰਟਰੋਲ ਸੰਸਥਾ ਨੇ ਪਾਇਆ ਕਿ ਨਗਰ ਪਾਲਿਕਾ ਵੱਲੋਂ ਕੂੜਾ ਸੁੱਟਣ ਵਾਲੀ ਥਾਂ ’ਤੇ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਸਨ। ਉਹਨਾਂ ਕਿਹਾ ਕਿ "ਅਜਿਹੇ ਸਥਾਨਾਂ 'ਤੇ ਮੀਥੇਨ ਗੈਸ ਬਣ ਜਾਂਦੀ ਹੈ, ਉੱਥੇ ਅੱਗ ਲੱਗ ਸਕਦੀ ਹੈ" ਇਸ ਵਿਚ ਕਿਹਾ ਗਿਆ ਹੈ ਕਿ ਡੀਪੀਸੀਸੀ ਨੇ ਇਹ ਵੀ ਪਾਇਆ ਕਿ 70 ਏਕੜ ਵਾਲੀ ਜਗ੍ਹਾ 'ਤੇ ਢਲਾਣ ਸਥਿਰਤਾ ਕਾਫ਼ੀ ਨਹੀਂ ਸੀ।
ਡੀਪੀਸੀਸੀ ਦੀ ਰਿਪੋਰਟ ਮੁਤਾਬਕ ਅੱਗ ਸ਼ਾਮ ਕਰੀਬ 5.30 ਵਜੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੇ ਸਾਹਮਣੇ ਕੂੜਾ ਡੰਪ ਵਾਲੀ ਥਾਂ 'ਤੇ ਲੱਗੀ। MCD ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 300 ਵਰਗ ਮੀਟਰ ਖੇਤਰ ਅੱਗ ਨਾਲ ਪ੍ਰਭਾਵਿਤ ਹੋਇਆ ਹੈ ਪਰ ਤੇਜ਼ ਹਵਾਵਾਂ ਕਾਰਨ ਇਹ ਤੇਜ਼ੀ ਨਾਲ ਫੈਲ ਗਈ।
ਇਸ ਵਿਚ ਕਿਹਾ ਗਿਆ ਹੈ, "ਮੀਥੇਨ ਗੈਸ ਦੀ ਜ਼ਿਆਦਾ ਨਿਕਾਸ, ਉੱਚ ਤਾਪਮਾਨ ਅਤੇ ਖੁਸ਼ਕ ਮੌਸਮ ਨੂੰ ਅੱਗ ਲੱਗਣ ਦਾ ਕਾਰਨ ਦੱਸਿਆ ਗਿਆ ਹੈ।"