ਬਿਪਰਜੋਈ ਦੌਰਾਨ ਗੁਜਰਾਤ 'ਚ 700 ਬੱਚਿਆਂ ਨੇ ਜਨਮ ਲਿਆ: 1100 ਤੋਂ ਵੱਧ ਗਰਭਵਤੀ ਔਰਤਾਂ ਨੂੰ ਭੇਜਿਆ ਗਿਆ ਹਸਪਤਾਲ
Published : Jun 17, 2023, 3:29 pm IST
Updated : Jun 17, 2023, 3:29 pm IST
SHARE ARTICLE
photo
photo

ਗੁਜਰਾਤ ਸਰਕਾਰ ਨੇ ਦਸਿਆ ਕਿ ਤੂਫਾਨ ਦੌਰਾਨ 302 ਸਰਕਾਰੀ ਗੱਡੀਆਂ ਅਤੇ 202 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਐਂਬੂਲੈਂਸਾਂ ਵਿਚ ਮੈਡੀਕਲ ਸਟਾਫ਼ ਵੀ ਸੀ

 

ਗੁਜਰਾਤ : ਚੱਕਰਵਾਤ ਬਿਪਰਜੋਏ 15 ਜੂਨ ਦੀ ਰਾਤ ਨੂੰ ਗੁਜਰਾਤ ਦੇ ਕੱਛ ਦੇ ਤੱਟ ਨਾਲ ਟਕਰਾ ਗਿਆ। ਤੂਫਾਨ ਲੰਘਣ ਦੇ 36 ਘੰਟੇ ਬਾਅਦ ਵੀ ਪ੍ਰਭਾਵਿਤ ਇਲਾਕਿਆਂ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਸੌਰਾਸ਼ਟਰ-ਕੱਛ ਸਮੇਤ ਉੱਤਰੀ ਗੁਜਰਾਤ 'ਚ ਭਾਰੀ ਮੀਂਹ ਜਾਰੀ ਹੈ। ਪਾਲਨਪੁਰ, ਥਰਡ, ਪਾਟਨ, ਬਨਾਸਕਾਂਠਾ ਅਤੇ ਅੰਬਾਜੀ ਜ਼ਿਲ੍ਹਿਆਂ ਦੇ ਕਈ ਕਸਬਿਆਂ ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ।

ਜਦੋਂ ਤੂਫਾਨ ਤਬਾਹੀ ਮਚਾ ਰਿਹਾ ਸੀ ਤਾਂ ਬਚਾਅ ਕੈਂਪ ਵਿਚ 700 ਤੋਂ ਵੱਧ ਬੱਚੇ ਪੈਦਾ ਹੋਏ ਸਨ। ਤੂਫਾਨ ਤੋਂ 72 ਘੰਟੇ ਪਹਿਲਾਂ, ਗੁਜਰਾਤ ਸਰਕਾਰ ਨੇ 8 ਉੱਚ ਜੋਖਮ ਵਾਲੇ ਜ਼ਿਲ੍ਹਿਆਂ ਤੋਂ ਲਗਭਗ 1 ਲੱਖ ਲੋਕਾਂ ਨੂੰ ਬਚਾ ਕੇ ਕੈਂਪ ਵਿਚ ਭੇਜਿਆ ਸੀ। ਇਨ੍ਹਾਂ ਵਿਚ 1,152 ਗਰਭਵਤੀ ਔਰਤਾਂ ਸ਼ਾਮਲ ਸਨ। ਇਨ੍ਹਾਂ ਵਿਚੋਂ 707 ਔਰਤਾਂ ਨੇ ਤੂਫ਼ਾਨ ਦੌਰਾਨ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਬੱਚੇ ਨੂੰ ਜਨਮ ਦਿਤਾ।

ਗੁਜਰਾਤ ਸਰਕਾਰ ਨੇ ਦਸਿਆ ਕਿ ਤੂਫਾਨ ਦੌਰਾਨ 302 ਸਰਕਾਰੀ ਗੱਡੀਆਂ ਅਤੇ 202 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਐਂਬੂਲੈਂਸਾਂ ਵਿਚ ਮੈਡੀਕਲ ਸਟਾਫ਼ ਵੀ ਸੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੂਫਾਨ ਕਾਰਨ ਹੋਏ ਨੁਕਸਾਨ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੱਛ ਦਾ ਹਵਾਈ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਸਨ। ਪਟੇਲ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਸੀ ਕਿ ਅਸੀਂ ਇਕ ਵੱਡੀ ਤਬਾਹੀ ਨਾਲ ਲੜਨ ਵਿਚ ਕਾਮਯਾਬ ਰਹੇ। ਐਨਡੀਆਰਐਫ, ਐਸਡੀਆਰਐਫ ਅਤੇ ਹੋਰ ਏਜੰਸੀਆਂ ਨੇ ਤੂਫਾਨ ਕਾਰਨ ਹੋਏ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ।
ਚੱਕਰਵਾਤ ਬਿਪਰਜਾਏ ਡੂੰਘੇ ਦਬਾਅ ਵਿਚ ਕਮਜ਼ੋਰ ਹੋ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 12 ਘੰਟਿਆਂ ਵਿਚ ਇਸ ਦੇ ਹੋਰ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਹੈ। ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਤੂਫਾਨ ਕਮਜ਼ੋਰ ਹੋ ਕੇ ਦੱਖਣ-ਪੂਰਬੀ ਪਾਕਿਸਤਾਨ ਵਿਚ ਡੂੰਘੇ ਦਬਾਅ ਵਿਚ ਆ ਗਿਆ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement