ਜ਼ਮੀਨ ਧਸਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
Mosque Collapses In Delhi : ਪੁਰਾਣੀ ਦਿੱਲੀ ਦੇ ਚੂੜੀਵਾਲਨ ਇਲਾਕੇ ਵਿੱਚ ਅਚਾਨਕ ਸੜਕ ਧਸਣ ਕਾਰਨ ਉੱਥੇ ਮੌਜੂਦ ਸੰਗਮਰਮਰ ਵਾਲੀ ਮਸਜਿਦ ਢਹਿ ਗਈ। ਜ਼ਮੀਨ ਧਸਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਆਸਪਾਸ ਵੀ ਕੋਈ ਖੋਦਾਈ ਨਹੀਂ ਸੀ।
ਸਥਾਨਕ ਕੌਂਸਲਰ ਰਾਫੀਆ ਮਾਹੀਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਮਸਜਿਦ ਦੇ ਕੋਲ ਹੈ। ਕਰੀਬ 25 ਸਾਲ ਪਹਿਲਾਂ ਮਸਜਿਦ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਹੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਸਜਿਦ ਕਰੀਬ 200 ਸਾਲ ਪੁਰਾਣੀ ਹੈ। ਸਵੇਰੇ ਸਾਢੇ 11 ਵਜੇ ਜਦੋਂ ਜ਼ਮੀਨ ਨੂੰ ਧਸਦਾ ਦੇਖਿਆ ਗਿਆ ਤਾਂ ਇਸ ਦੀ ਸੂਚਨਾ ਪੁਲੀਸ, ਨਗਰ ਨਿਗਮ ਅਤੇ ਅੱਗ ਬੁਝਾਊ ਦਸਤੇ ਨੂੰ ਦਿੱਤੀ ਗਈ।
ਸਾਵਧਾਨੀ ਵਜੋਂ ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ। ਮੌਕੇ 'ਤੇ ਐਮਸੀਡੀ ਅਤੇ ਪੁਲਿਸ ਦੇ ਕਰਮਚਾਰੀ ਮੌਜੂਦ ਸਨ। ਇਲਾਕੇ ਦੀ ਬਿਜਲੀ ਕੱਟ ਦਿੱਤੀ ਗਈ। ਹੁਣ ਇੱਕ ਖੇਤਰ ਵਿੱਚ ਬਿਜਲੀ ਸਪਲਾਈ ਬਹਾਲ ਹੋ ਗਈ ਹੈ, ਦੂਜੇ ਵਿੱਚ ਵੀ ਬਹਾਲ ਹੋਣ ਜਾ ਰਹੀ ਹੈ। ਕੌਂਸਲਰ ਨੇ ਦੱਸਿਆ ਕਿ ਮਸਜਿਦ ਦੇ ਥੰਮ੍ਹ ਵੀ ਕਾਫੀ ਕਮਜ਼ੋਰ ਹੋ ਗਏ ਹਨ।