UPSC Exam : ਜਦੋਂ ਬੇਟੀ ਨੂੰ ਪ੍ਰੀਖਿਆ ਕੇਂਦਰ 'ਚ ਨਹੀਂ ਮਿਲੀ ਐਂਟਰੀ ਤਾਂ ਬੇਹੋਸ਼ ਹੋਈ ਮਾਂ , ਰੋਣ ਲੱਗ ਗਏ ਪਿਤਾ
Published : Jun 17, 2024, 9:39 pm IST
Updated : Jun 17, 2024, 9:39 pm IST
SHARE ARTICLE
UPSC Exam Gurugram
UPSC Exam Gurugram

ਐਤਵਾਰ ਨੂੰ ਦੇਸ਼ ਭਰ 'ਚ ਯੂਪੀਐਸਸੀ ਦੀ ਸਿਵਲ ਸਰਵਿਸਿਜ਼ ਪ੍ਰੀਲਿਮਨਰੀ ਪ੍ਰੀਖਿਆ 2024 ਆਯੋਜਿਤ ਕੀਤੀ ਗਈ ਸੀ

UPSC Civil Services Prelims Exam 2024 : UPSC ਪ੍ਰੀਖਿਆ ਦੇ ਇੱਕ ਪ੍ਰੀਖਿਆ ਕੇਂਦਰ ਬਾਹਰ ਬੇਟੀ ਦੇ ਭਵਿੱਖ ਨੂੰ ਲੈ ਕੇ ਰੋਂਦੇ ਹੋਏ ਮਾਤਾ -ਪਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਸੰਘ ਲੋਕ ਸੇਵਾ ਕਮਿਸ਼ਨ  (UPSC) 2024 ਦੀ ਮੁਢਲੀ ਪ੍ਰੀਖਿਆ ਦਾ ਹੈ, ਜੋ 16 ਜੂਨ ਨੂੰ ਹੋਈ ਸੀ। ਵਿਦਿਆਰਥਣ ਦੇ ਮਾਤਾ-ਪਿਤਾ ਪ੍ਰੀਖਿਆ ਕੇਂਦਰ ਦੇ ਐਂਟਰੀ ਗੇਟ ਨੂੰ ਧੱਕੇ ਮਾਰਦੇ ਰਹੇ ਅਤੇ ਆਪਣੀ ਬੇਟੀ ਨੂੰ ਐਂਟਰੀ ਦੇਣ ਦੀ ਗੁਹਾਰ ਲਗਾਉਂਦੇ ਰਹੇ।

ਮਾਮਲਾ ਗੁਰੂਗ੍ਰਾਮ ਦੇ ਸੋਹਣਾ ਰੋਡ ਦੇ ਐਸਡੀ ਆਦਰਸ਼ ਸਕੂਲ ਦਾ ਦੱਸਿਆ ਜਾ ਰਿਹਾ ਹੈ। ਜਿੱਥੇ UPSC ਦੀ ਪ੍ਰੀਖਿਆ ਦੌਰਾਨ ਇੱਕ ਵਿਵਿਦਿਆਰਥਣ ਕਿਸੇ ਕਾਰਨ ਕਰਕੇ ਲੇਟ ਹੋ ਗਈ, ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਪ੍ਰੀਖਿਆ ਕੇਂਦਰ ਪਹੁੰਚੀ ਤਾਂ ਯੂ.ਪੀ.ਐੱਸ.ਸੀ ਨਿਯਮਾਂ ਅਨੁਸਾਰ ਦਾਖਲਾ ਗੇਟ ਬੰਦ ਸੀ। ਗੇਟ ਬੰਦ ਦੇਖ ਕੇ ਲੜਕੀ ਦੇ ਮਾਪੇ ਘਬਰਾ ਗਏ ਅਤੇ ਬੇਟੀ ਦੇ ਭਵਿੱਖ ਦੀ ਚਿੰਤਾ ਨਾਲ ਅੱਖਾਂ 'ਚ ਹੰਝੂ ਆ ਗਏ।

ਇਸ ਦੌਰਾਨ ਵਿਦਿਆਰਥਣ ਦੀ ਮਾਂ ਪ੍ਰੀਖਿਆ ਕੇਂਦਰ ਦੇ ਗੇਟ 'ਤੇ ਹੀ ਬੇਹੋਸ਼ ਹੋ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ  ਵਿਦਿਆਰਥਣ ਦੀ ਮਾਂ ਬੇਹੋਸ਼ੀ ਦੀ ਹਾਲਤ 'ਚ ਨਜ਼ਰ ਆ ਰਹੀ ਹੈ, ਜਦਕਿ ਉਸ ਦਾ ਪਿਤਾ ਨਿਰਾਸ਼ਾ 'ਚ ਰੋ ਰਿਹਾ ਹੈ। ਇਸ ਸਮੱਸਿਆ ਦੇ ਵਿਚਕਾਰ ਵਿਦਿਆਰਥਣ ਆਪਣੇ ਪਿਤਾ ਨੂੰ ਦਿਲਾਸਾ ਦਿੰਦੇ ਹੋਏ ਕਹਿ ਰਹੀ ਹੈ ਪਾਪਾ ਕਿਰਪਾ ਕਰਕੇ ਪਾਣੀ ਪੀਓ ਅਤੇ ਸ਼ਾਂਤ ਹੋ ਜਾਓ। ਤੁਸੀਂ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਹੇ ਹੋ? 

ਮੈਂ ਅਗਲੇ ਸਾਲ ਪ੍ਰੀਖਿਆ ਦੇਵਾਂਗੀ । ਇਹ ਕੋਈ ਵੱਡੀ ਗੱਲ ਨਹੀਂ ਹੈ।" ਮਾਂ-ਬਾਪ ਦਾ ਦੁੱਖ ਸਾਫ਼ ਦਿਸਦਾ ਹੈ, ਪਿਤਾ ਰੋਂਦੇ ਹੋਏ ਕਹਿੰਦੇ ਹਨ ਇੱਕ ਸਾਲ ਹੋ ਗਿਆ "ਬਾਬੂ ਹਮਾਰਾ। ਜਿਸ 'ਤੇ ਵਿਦਿਆਰਥਣ ਜਵਾਬ ਦਿੰਦੀ ਹੈ ਕਿ ਉਹ ਅਗਲੇ ਸਾਲ ਇਮਤਿਹਾਨ ਦੇਵੇਗੀ ਅਤੇ ਪਾਸ ਕਰੇਗੀ। ਮਾਮਲੇ ਦੀ ਸੂਚਨਾ ਮਿਲਣ 'ਤੇ ਗੁਰੂਗ੍ਰਾਮ ਪੁਲਸ ਮੌਕੇ 'ਤੇ ਪਹੁੰਚੀ ਅਤੇ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ।

ਇਕ 'ਐਕਸ' ਯੂਜ਼ਰ ਨੇ ਇਸ ਘਟਨਾ ਦਾ ਵੀਡੀਓ ਆਪਣੇ ਅਕਾਊਂਟ 'ਤੇ ਸ਼ੇਅਰ ਕੀਤਾ ਅਤੇ ਲਿਖਿਆ, ''ਦਿਲ ਦਹਿਲਾ ਦੇਣ ਵਾਲੀ ਵੀਡੀਓ। ਅੱਜ UPSC ਦੀ ਮੁੱਢਲੀ ਪ੍ਰੀਖਿਆ ਲਈ ਆਪਣੀ ਬੇਟੀ ਨਾਲ ਆਏ ਮਾਪਿਆਂ ਦੀ ਹਾਲਤ ,ਕਿਉਂਕਿ ਉਨ੍ਹਾਂ ਦੀ ਬੇਟੀ ਨੂੰ ਲੇਟ ਹੋਣ ਕਰਕੇ ਪ੍ਰੀਖਿਆ ਕੇਂਦਰ 'ਚ ਐਂਟਰੀ ਨਹੀਂ ਦਿੱਤੀ ਗਈ।  ਪ੍ਰੀਖਿਆ ਸਵੇਰੇ 9:30 ਵਜੇ ਸ਼ੁਰੂ ਹੁੰਦੀ ਹੈ ਅਤੇ ਉਹ ਸਵੇਰੇ 9 ਵਜੇ ਗੇਟ 'ਤੇ ਸੀ ਪਰ ਗੁਰੂਗ੍ਰਾਮ ਦੇ ਸੈਕਟਰ 47 ਸਥਿਤ ਐੱਸ.ਡੀ. ਆਦਰਸ਼ ਵਿਦਿਆਲਿਆ ਦੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ।” ਹਾਲਾਂਕਿ, ਪ੍ਰੀਖਿਆ ਸ਼ੁਰੂ ਹੋਣ ਤੋਂ 30 ਮਿੰਟ ਪਹਿਲਾਂ ਗੇਟ ਬੰਦ ਕਰਨਾ UPSC ਦਾ ਨਿਯਮ ਹੈ।

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਦੇਸ਼ ਭਰ 'ਚ ਯੂਪੀਐਸਸੀ ਦੀ ਸਿਵਲ ਸਰਵਿਸਿਜ਼ ਪ੍ਰੀਲਿਮਨਰੀ ਪ੍ਰੀਖਿਆ 2024 ਆਯੋਜਿਤ ਕੀਤੀ ਗਈ ਸੀ। ਹਾਲਾਂਕਿ ਇਹ ਪ੍ਰੀਖਿਆ ਪਹਿਲਾਂ 26 ਮਈ ਨੂੰ ਹੋਣੀ ਸੀ ਪਰ 18ਵੀਂ ਲੋਕ ਸਭਾ ਚੋਣਾਂ ਕਾਰਨ ਇਹ ਪ੍ਰੀਖਿਆ 16 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਸਵੇਰੇ 9:30 ਤੋਂ 11:30 ਵਜੇ  ਜਨਰਲ ਸਟੱਡੀਜ਼ ਅਤੇ ਦੁਪਹਿਰ 2:30 ਤੋਂ 4:30 ਵਜੇ ਤੱਕ CSAT ਦਾ ਪੇਪਰ ਆਯੋਜਿਤ ਕੀਤਾ ਗਿਆ ਸੀ।

 

Location: India, Haryana, Gurgaon

SHARE ARTICLE

ਏਜੰਸੀ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement