Ahmedabad plane crash: ਭਰਾ ਦੀ ਮੌਤ ਦੇ ਦੁਖ ’ਚ ਭੈਣ ਦੀ ਵੀ ਹੋਈ ਮੌਤ

By : PARKASH

Published : Jun 17, 2025, 11:59 am IST
Updated : Jun 17, 2025, 11:59 am IST
SHARE ARTICLE
Ahmedabad plane crash: Sister also dies in grief over brother's death
Ahmedabad plane crash: Sister also dies in grief over brother's death

Ahmedabad plane crash: ਹਾਦਸੇ ਬਾਰੇ ਪਤਾ ਲਗਦੇ ਹੀ ਪਿਆ ਦਿਲ ਦਾ ਦੌਰਾ, ਭਰਾ ਤੋਂ ਪਹਿਲਾਂ ਭੈਣ ਦਾ ਹੋਇਆ ਅੰਤਮ ਸਸਕਾਰ

 

Ahmedabad plane crash: ਏਅਰ ਇੰਡੀਆ ਜਹਾਜ਼ ਹਾਦਸੇ ਵਿਚ ਅਹਿਮਦਾਬਾਦ ਜ਼ਿਲ੍ਹੇ ਦੇ ਰਾਖੀਯਾਨਾ ਦੇ ਪਰਮਾਰ ਪਰਿਵਾਰ ਦੇ ਦੋ ਮੈਂਬਰਾਂ, ਭੋਗੀਲਾਲ ਅਤੇ ਉਸਦੀ ਪਤਨੀ ਹੰਸਾ ਦੀ ਮੌਤ ਵੀ ਹੋ ਗਈ ਸੀ। ਇਸ ਤੋਂ ਪਹਿਲਾਂ ਕਿ ਪਰਿਵਾਰ ਇਸ ਦੁੱਖ ’ਚੋਂ ਬਾਹਰ ਨਿਕਲਦਾ ਉਨ੍ਹਾਂ ਨੂੰ ਹੋਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਮਿਲੀ: ਭੋਗੀਲਾਲ ਦੀ ਵੱਡੀ ਭੈਣ ਗੋਮਤੀ (65) ਇਸ ਦੁੱਖ ਨੂੰ ਸਹਿਣ ਨਾ ਕਰ ਸਕੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਤੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਭੋਗੀਲਾਲ ਅਤੇ ਹੰਸਾ ਆਪਣੇ ਪੁੱਤਰ ਅਤੇ ਨੂੰਹ ਨੂੰ ਮਿਲਣ ਲਈ ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਲੰਡਨ ਜਾ ਰਹੇ ਸਨ। ਉਹ ਇਸ ਹਫ਼ਤੇ ਅਪਣੇ ਬੇਟੇ ਤੇ ਨੂੰਹ ਦੇ ਪਹਿਲੇ ਬੱਚੇ ਦੀ ਖ਼ੁਸ਼ੀ ਮਨਾਉਣ ਲਈ ਜਾ ਰਹੇ ਸਨ।

ਜਦੋਂ ਭੋਗੀਲਾਲ ਤੇ ਹੰਸਾ ਦੇ ਰਿਸ਼ਤੇਦਾਰ ਅਹਿਮਦਾਬਾਦ ਦੇ ਲਾਂਭਾ ਸਥਿਤ ਉਸ ਦੇ ਘਰ ਸੋਗ ਮਨਾਉਣ ਲਈ ਇਕੱਠੇ ਹੋਏ, ਤਾਂ 65 ਸਾਲਾ ਗੋਮਤੀ ਇਸ ਦੁਖਾਂਤ ਨੂੰ ਬਰਦਾਸ਼ਤ ਨਹੀਂ ਕਰ ਸੀ। ਸੁਰੇਂਦਰਨਗਰ ਦੇ ਪਟੜੀ ਨੇੜੇ ਵਾਘਲਾ ਵਿੱਚ ਰਹਿਣ ਵਾਲੇ ਉਸਦੇ ਪੁੱਤਰ ਸਾਗਰ ਨੇ ਦੱਸਿਆ ਕਿ ਉਹ ਇਸ ਦੌਰਾਨ ਬੇਹੋਸ਼ ਹੋ ਗਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਉਹ ਮੇਰੇ ਮਾਮਾ ਦੇ ਬਹੁਤ ਨੇੜੇ ਸੀ। ਉਸ ਨੇ ਕਿਹਾ ਕਿ ਜਦੋਂ ਮੇਰੀ ਮਾਂ ਨੇ ਹਾਦਸੇ ਬਾਰੇ ਸੁਣਿਆ ਅਤੇ ਪਤਾ ਲੱਗਾ ਕਿ ਲਗਭਗ ਕੋਈ ਵੀ ਨਹੀਂ ਬਚਿਆ, ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਗੋਮਤੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਗਿਆ। ਵਿਡੰਬਨਾ ਇਹ ਹੈ ਕਿ ਉਸਦੇ ਛੋਟੇ ਭਰਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ, ਜਿਸਦੀ ਲਾਸ਼ ਦੀ ਅਜੇ ਵੀ ਪਛਾਣ ਨਹੀਂ ਹੋ ਰਹੀ ਹੈ। ਹੰਸਾ ਦੀ ਲਾਸ਼ ਦੀ ਪਛਾਣ ਹੋ ਗਈ ਹੈ, ਜਦੋਂ ਕਿ ਭੋਗੀਲਾਲ ਦੀ ਡੀਐਨਏ ਰਿਪੋਰਟ ਦੀ ਉਡੀਕ ਹੈ। 

ਸਾਗਰ ਨੇ ਕਿਹਾ ਕਿ ਉਸ ਦਾ ਮਾਮੇ ਭੋਗੀਲਾਲ ਦੀ ਬੇਟੀ ਪਿੰਕੀ ਨੇ ਡੀਐਨਏ ਮੈਚਿੰਗ ਲਈ ਇੱਕ ਨਮੂਨਾ ਦਿੱਤਾ। ਸਾਗਰ ਨੇ ਕਿਹਾ, ‘‘ਦੋਵਾਂ ਲਾਸ਼ਾਂ ਪਰਿਵਾਰਾਂ ਨੂੰ ਸੌਂਪਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਗਰ ਨੇ ਕਿਹਾ ਕਿ ਮੇਰੀ ਮਾਂ ਅਤੇ ਮਾਮਾ ਬਚਪਨ ਤੋਂ ਹੀ ਭਾਵਨਾਤਮਕ ਤੌਰ ’ਤੇ ਬਹੁਤ ਨੇੜੇ ਸਨ। ਉਸ ਨੇ ਕਿਹਾ ਕਿ ਉਹ ਇਸ ਨੁਕਸਾਨ ਨੂੰ ਬਰਦਾਸ਼ਤ ਨਹੀਂ ਕਰ ਸਕੇ। ਉਸ ਨੇ ਕਿਹਾ ਕਿ ਅਸੀਂ ਸਾਰੇ ਬੱਚੇ ਲਈ ਬਹੁਤ ਉਤਸ਼ਾਹਿਤ ਸੀ। ਹੁਣ ਸਾਨੂੰ ਨਹੀਂ ਪਤਾ ਕਿ ਇੱਕ ਦੂਜੇ ਨੂੰ ਕਿਵੇਂ ਦਿਲਾਸਾ ਦੇਈਏ। ਪਰਿਵਾਰ ਨੂੰ ਉਮੀਦ ਸੀ ਕਿ ਇਹ ਹਫ਼ਤਾ ਜਸ਼ਨ ਅਤੇ ਖ਼ੁਸ਼ੀ ਦਾ ਸਮਾਂ ਹੋਵੇਗਾ। 

(For more news apart from Ahmedabad plane crash Latest News, stay tuned to Rozana Spokesman)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement