Delhi News : ਡੀ.ਆਰ.ਡੀ.ਓ., ਆਈ.ਆਈ.ਟੀ.-ਦਿੱਲੀ ਨੇ ਕੁਆਂਟਮ ਸੰਚਾਰ ਵਿਚ ਪ੍ਰਯੋਗਾਤਮਕ ਤਰੱਕੀ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ 

By : BALJINDERK

Published : Jun 17, 2025, 9:09 pm IST
Updated : Jun 17, 2025, 9:09 pm IST
SHARE ARTICLE
ਡੀ.ਆਰ.ਡੀ.ਓ., ਆਈ.ਆਈ.ਟੀ.-ਦਿੱਲੀ ਨੇ ਕੁਆਂਟਮ ਸੰਚਾਰ ਵਿਚ ਪ੍ਰਯੋਗਾਤਮਕ ਤਰੱਕੀ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ 
ਡੀ.ਆਰ.ਡੀ.ਓ., ਆਈ.ਆਈ.ਟੀ.-ਦਿੱਲੀ ਨੇ ਕੁਆਂਟਮ ਸੰਚਾਰ ਵਿਚ ਪ੍ਰਯੋਗਾਤਮਕ ਤਰੱਕੀ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ 

Delhi News : ਭਾਰਤ ਇਕ ਨਵੇਂ ਕੁਆਂਟਮ ਯੁੱਗ ’ਚ ਦਾਖਲ ਹੋ ਗਿਆ ਹੈ : ਅਧਿਕਾਰੀ

Delhi News in Punjabi : ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੇ ਕੁਆਂਟਮ ਸੰਚਾਰ ਖੇਤਰ ’ਚ ਪ੍ਰਯੋਗਾਤਮਕ ਤਰੱਕੀ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਕੁਆਂਟਮ ਸਾਈਬਰ ਸੁਰੱਖਿਆ ’ਚ ਤੇਜ਼ ਲਾਗੂਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਕ ਕਿਲੋਮੀਟਰ ਤੋਂ ਵੱਧ ਦੀ ਦੂਰੀ ਉਤੇ  ਕੁਆਂਟਮ ਇੰਟੈਂਗਲਮੈਂਟ ਦੀ ਵਰਤੋਂ ਕਰ ਕੇ  ਫ੍ਰੀ-ਸਪੇਸ ਕੁਆਂਟਮ ਸੁਰੱਖਿਅਤ ਸੰਚਾਰ ਆਈ.ਆਈ.ਟੀ.-ਦਿੱਲੀ ਕੈਂਪਸ ’ਚ ਸਥਾਪਤ ਫ੍ਰੀ-ਸਪੇਸ ਆਪਟੀਕਲ ਲਿੰਕ ਰਾਹੀਂ ਹਾਸਲ ਕੀਤਾ ਗਿਆ। 

ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਨਾਲ ਹੀ ਭਾਰਤ ਇਕ ਨਵੇਂ ਕੁਆਂਟਮ ਯੁੱਗ ’ਚ ਦਾਖਲ ਹੋ ਗਿਆ ਹੈ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਡੀ.ਆਰ.ਡੀ.ਓ. ਅਤੇ ਆਈ.ਆਈ.ਟੀ.-ਦਿੱਲੀ ਨੂੰ ਵਧਾਈ ਦਿਤੀ  ਹੈ ਅਤੇ ਕਿਹਾ ਹੈ ਕਿ ਭਾਰਤ ਸੁਰੱਖਿਅਤ ਸੰਚਾਰ ਦੇ ਇਕ  ਨਵੇਂ ਯੁੱਗ ਵਿਚ ਦਾਖਲ ਹੋਇਆ ਹੈ ਜੋ ਭਵਿੱਖ ਦੇ ਜੰਗ ਵਿਚ ‘ਪਾਸਾ ਪਲਟਣ ਵਾਲਾ’ ਹੋਵੇਗਾ। 

ਬਿਆਨ ’ਚ ਕਿਹਾ ਗਿਆ ਹੈ ਕਿ ਇਹ ਕੁਆਂਟਮ ਸੁਰੱਖਿਅਤ ਸੰਚਾਰ ਕੁਆਂਟਮ ਸਾਈਬਰ ਸੁਰੱਖਿਆ ’ਚ ਰੀਅਲ-ਟਾਈਮ ਐਪਲੀਕੇਸ਼ਨਾਂ ਲਈ ਰਾਹ ਪੱਧਰਾ ਕਰਦਾ ਹੈ, ਜਿਸ ’ਚ ਲੰਬੀ ਦੂਰੀ ਦੀ ਕੁਆਂਟਮ ਕੀ ਡਿਸਟ੍ਰੀਬਿਊਸ਼ਨ (ਕਿਊਕੇਡੀ), ਕੁਆਂਟਮ ਨੈੱਟਵਰਕ ਦਾ ਵਿਕਾਸ ਅਤੇ ਭਵਿੱਖ ’ਚ ਕੁਆਂਟਮ ਇੰਟਰਨੈੱਟ ਸ਼ਾਮਲ ਹਨ। 

ਮੰਤਰਾਲੇ ਨੇ ਕਿਹਾ ਕਿ ਪ੍ਰਯੋਗ ਨੇ ਲਗਭਗ 240 ਬਿਟ ਪ੍ਰਤੀ ਸਕਿੰਟ ਦੀ ਸੁਰੱਖਿਅਤ ਕੁੰਜੀ ਦਰ ਪ੍ਰਾਪਤ ਕੀਤੀ ਅਤੇ ਕੁਆਂਟਮ ਬਿਟ ਗਲਤੀ ਦਰ 7 ਫ਼ੀ ਸਦੀ  ਤੋਂ ਵੀ ਘੱਟ ਸੀ। ਇਹ ਯਤਨ ਕੌਮੀ  ਵਿਕਾਸ ਲਈ ਕੁਆਂਟਮ ਤਕਨਾਲੋਜੀਆਂ ਨੂੰ ਅੱਗੇ ਵਧਾਉਣ ਦੇ ਭਾਰਤ ਦੇ ਵਿਆਪਕ ਉਦੇਸ਼ਾਂ ਨਾਲ ਮੇਲ ਖਾਂਦੇ ਹਨ। 

ਡਾਇਰੈਕਟੋਰੇਟ ਆਫ ਫਿਊਚਰਿਸਟਿਕ ਟੈਕਨਾਲੋਜੀ ਮੈਨੇਜਮੈਂਟ (ਡੀ.ਐਫ.ਟੀ.ਐਮ.), ਡੀ.ਆਰ.ਡੀ.ਓ. ਵਲੋਂ ਮਨਜ਼ੂਰ ਕੀਤੇ ਗਏ ਪ੍ਰਾਜੈਕਟ ‘ਫ੍ਰੀ ਸਪੇਸ ਕਿਊਕੇਡੀ ਲਈ ਫੋਟੋਨਿਕ ਤਕਨਾਲੋਜੀਆਂ ਦਾ ਡਿਜ਼ਾਈਨ ਅਤੇ ਵਿਕਾਸ‘ ਪ੍ਰਾਜੈਕਟ ਦੇ ਤਹਿਤ, ਪ੍ਰੋਫੈਸਰ ਭਾਸਕਰ ਕਾਂਸੇਰੀ ਦੇ ਖੋਜ ਸਮੂਹ ਨੇ ਡੀ.ਆਰ.ਡੀ.ਓ. ਦੇ ਕਈ ਸੀਨੀਅਰ ਅਧਿਕਾਰੀਆਂ, ਆਈ.ਆਈ.ਟੀ.-ਦਿੱਲੀ ਦੇ ਡੀਨ (ਆਰ ਐਂਡ ਡੀ), ਡਾਇਰੈਕਟਰ (ਡੀ.ਆਈ.ਏ.-ਸੀ.ਓ.ਈ.) ਅਤੇ ਡੀ.ਆਰ.ਡੀ.ਓ. ਪ੍ਰਯੋਗਸ਼ਾਲਾ ਵਿਗਿਆਨੀਆਂ ਦੀ ਮੌਜੂਦਗੀ ਵਿਚ ਪ੍ਰਦਰਸ਼ਨ ਕੀਤਾ।

(For more news apart from DRDO, IIT-Delhi successfully demonstrate experimental progress in quantum communication News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement