ਫ਼ਿਲਮ ਦੇਖਣ ਤੋਂ ਰੋਕਣ ਲਈ ਲੋਕਾਂ ਦੇ ਸਿਰਾਂ ’ਤੇ ਬੰਦੂਕਾਂ ਨਹੀਂ ਤਾਣੀਆਂ ਜਾ ਸਕਦੀਆਂ: ਸਪੁਰੀਮ ਕੋਰਟ

By : PARKASH

Published : Jun 17, 2025, 2:24 pm IST
Updated : Jun 17, 2025, 2:24 pm IST
SHARE ARTICLE
Guns cannot be pointed at people's heads to stop them from watching the film: Supreme Court
Guns cannot be pointed at people's heads to stop them from watching the film: Supreme Court

ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ਼’ ਨੂੰ ਰਿਲੀਜ਼ ਨਾ ਕਰਨ ’ਤੇ ਕਰਨਾਟਕ ਸਰਕਾਰ ਨੂੰ ਪਾਈ ਝਾੜ

 

Kamal Haasan's film 'Thug Life': ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਰਨਾਟਕ ਸਰਕਾਰ ਨੂੰ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ਼’ ਨੂੰ ਸੂਬੇ ਵਿੱਚ ਰਿਲੀਜ਼ ਹੋਣ ਦੀ ਇਜਾਜ਼ਤ ਨਾ ਦੇਣ ’ਤੇ ਸਖ਼ਤ ਝਾੜ ਪਾਈ ਅਤੇ ਕਿਹਾ ਕਿ ਭੀੜ ਅਤੇ ਅਖੌਤੀ ਨੈਤਿਕ ਪਹਿਰੇਦਾਰਾਂ ਨੂੰ ਸੜਕਾਂ ’ਤੇ ਹੰਗਾਮਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਸਟਿਸ ਉੱਜਵਲ ਭੂਈਆਂ ਅਤੇ ਮਨਮੋਹਨ ਦੇ ਬੈਂਚ ਨੇ ਕਿਹਾ ਕਿ ਕਾਨੂੰਨ ਦਾ ਸਾਸ਼ਨ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਫ਼ਿਲਮ ਦੇਖਣ ਤੋਂ ਰੋਕਣ ਲਈ ਉਨ੍ਹਾਂ ਦੇ ਸਿਰਾਂ ’ਤੇ ਬੰਦੂਕਾਂ ਨਹੀਂ ਰੱਖੀਆਂ ਜਾ ਸਕਦੀਆਂ।

ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਨੂੰ ਰਾਜ ਵਿੱਚ ਫ਼ਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਦੇਣ ਲਈ ਇੱਕ ਦਿਨ ਦਾ ਸਮਾਂ ਦਿੱਤਾ ਅਤੇ ਕਿਹਾ ਕਿ ਇੱਕ ਵਾਰ ਫ਼ਿਲਮ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ ਤੋਂ ਮਨਜ਼ੂਰੀ ਮਿਲ ਜਾਣ ਤੋਂ ਬਾਅਦ, ਇਸਨੂੰ ਸਾਰੇ ਰਾਜਾਂ ਵਿੱਚ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ।
ਬੈਂਚ ਨੇ ਕਿਹਾ ਕਿ ਜੇਕਰ ਕਮਲ ਹਾਸਨ ਨੇ ਕੁਝ ਅਸੁਵਿਧਾਜਨਕ ਕਿਹਾ ਹੈ ਤਾਂ ਇਸਨੂੰ ਪੂਰਨ ਸੱਚ ਨਹੀਂ ਮੰਨਿਆ ਜਾ ਸਕਦਾ ਅਤੇ ਕਰਨਾਟਕ ਦੇ ਗਿਆਨਵਾਨ ਲੋਕਾਂ ਨੂੰ ਇਸ ’ਤੇ ਬਹਿਸ ਕਰਨੀ ਚਾਹੀਦੀ ਸੀ ਅਤੇ ਕਹਿਣਾ ਚਾਹੀਦਾ ਸੀ ਕਿ ਉਹ ਉਹ ਗ਼ਲਤ ਸੀ।

ਸੁਪਰੀਮ ਕੋਰਟ ਨੇ ਕਮਲ ਹਾਸਨ ਤੋਂ ਕੰਨੜ ਭਾਸ਼ਾ ’ਤੇ ਕੀਤੀਆਂ ਟਿੱਪਣੀਆਂ ’ਤੇ ਮੁਆਫ਼ੀ ਮੰਗਣ ਦੀ ਮੰਗ ਕਰਨ ਵਾਲੀ ਹਾਈ ਕੋਰਟ ਦੀ ਹਾਲੀਆ ਟਿੱਪਣੀ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਮੁਆਫ਼ੀ ਮੰਗਣਾ ਉਸਦਾ ਕੰਮ ਨਹੀਂ ਹੈ। ਬੈਂਚ ਨੇ ਹਾਈ ਕੋਰਟ ਵਿੱਚ ਲੰਬਿਤ ਫ਼ਿਲਮ ਨਾਲ ਸਬੰਧਤ ਮਾਮਲਾ ਸੁਪਰੀਮ ਕੋਰਟ ਵਿੱਚ ਤਬਦੀਲ ਕਰ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਤੈਅ ਕੀਤੀ। ‘ਠੱਗ ਲਾਈਫ਼’ 5 ਜੂਨ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

(For more news apart from Kamal Haasan Latest News, stay tuned to Rozana Spokesman)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement