
ਸਵਾਮੀ ਅਗਨੀਵੇਸ਼ ਦੀ ਭਾਜਪਾ ਨੌਜਵਾਨ ਮੋਰਚੇ ਦੇ ਕਾਰਕੁਨਾਂ ਨੇ ਕਥਿਤ ਤੌਰ 'ਤੇ ਕੁੱਟਮਾਰ ਕਰ ਦਿਤੀ। ਪਹਾੜੀਆ ਮਹਾਂਸੰਮੇਲਨ ਵਿਚ ਭਾਗ ਲੈਣ ਆਏ ਸਵਾਮੀ ਅਗਨੀਵੇਸ਼...........
ਝਾਰਖੰਡ : ਸਵਾਮੀ ਅਗਨੀਵੇਸ਼ ਦੀ ਭਾਜਪਾ ਨੌਜਵਾਨ ਮੋਰਚੇ ਦੇ ਕਾਰਕੁਨਾਂ ਨੇ ਕਥਿਤ ਤੌਰ 'ਤੇ ਕੁੱਟਮਾਰ ਕਰ ਦਿਤੀ। ਪਹਾੜੀਆ ਮਹਾਂਸੰਮੇਲਨ ਵਿਚ ਭਾਗ ਲੈਣ ਆਏ ਸਵਾਮੀ ਅਗਨੀਵੇਸ਼ ਨੂੰ ਪਾਕੁੜ ਵਿਚ ਭਾਰਤੀ ਜਨਤਾ ਨੌਜਵਾਨ ਮੋਰਚੇ ਦੇ ਕਾਰੁਕਨਾਂ ਨੇ ਬਹੁਤ ਬੁਰੀ ਤਰ੍ਹਾਂ ਜ਼ਮੀਨ ਉਤੇ ਡੇਗ ਕੇ ਕੁੱਟਿਆ। ਇਹ ਵਰਕਰ ਸਵਾਮੀ ਦੇ ਪਾਕੁੜ ਦੌਰੇ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਕਾਲੇ ਝੰਡੇ ਵਿਖਾਉਣ 'ਤੇ ਗੱਲ ਏਨੀ ਵੱਧ ਗਈ ਕਿ ਮਾਰ-ਕੁਟਾਈ ਤਕ ਪਹੁੰਚ ਗਈ। ਮਾਰ-ਕੁੱਟ ਵਿਚ ਸਵਾਮੀ ਦੇ ਕੱਪੜੇ ਫਟ ਗਏ। ਸਵਾਮੀ ਨੇ ਗਊ ਮਾਸ ਬਾਰੇ ਬਿਆਨ ਦਿੱਤਾ ਸੀ ਕਿ ਗਊ ਮਾਸ ਖਾਣਾ ਚਾਹੀਦਾ ਹੈ। ਸਵਾਮੀ ਦੇ ਇਸ ਬਿਆਨ ਤੋਂ ਗੁੱਸੇ 'ਚ ਆਏ ਵਰਕਰਾਂ ਨੇ ਸਵਾਮੀ
'ਤੇ ਹਮਲਾ ਕਰ ਦਿਤਾ। ਭਾਰੀ ਗਿਣਤੀ ਵਿਚ ਇਕੱਠੇ ਹੋਏ ਭਾਰਤੀ ਯੁਵਾ ਮੋਰਚਾ ਦੇ ਵਰਕਰਾਂ ਨੇ ਹੋਟਲ ਵਿਚੋਂ ਬਾਹਰ ਨਿਕਲਦਿਆਂ ਹੀ ਸਵਾਮੀ ਅਗਨੀਵੇਸ਼ ਨੂੰ ਕਾਬੂ ਕਰ ਲਿਆ ਅਤੇ ਉਸ ਉਤੇ ਹਮਲਾ ਬੋਲ ਦਿਤਾ। ਵਰਕਰਾਂ ਨੇ 'ਸਵਾਮੀ ਵਾਪਸ ਜਾਉ' ਦੇ ਨਾਹਰੇ ਵੀ ਲਗਾਏ। ਮਾਰ ਕੁੱਟ ਕਰਨ ਤੋਂ ਬਾਅਦ ਹੋਟਲ ਮੁਸਕਾਨ ਸਾਹਮਣੇ ਮੁੱਖ ਸੜਕ ਉਤੇ ਨੌਜਵਾਨ ਮੋਰਚੇ ਦੇ ਕਾਰਕੁਨ ਧਰਨੇ ਉਤੇ ਬੈਠ ਗਏ। ਕਰਮਚਾਰੀਆਂ ਨੇ ਇਲਜ਼ਾਮ ਲਾਇਆ ਕਿ ਇਹ ਈਸਾਈ ਰਲੇਵੇਂ ਦੇ ਇਸ਼ਾਰੇ ਉਤੇ ਆਦਿਵਾਸੀਆਂ ਨੂੰ ਭੜਕਾਉਣ ਆਇਆ ਹੈ। ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਸਵਾਮੀ ਈਸਾਈ ਮਿਸ਼ਨਰੀ ਅਤੇ ਪਾਕਿਸਤਾਨ ਦੇ ਇਸ਼ਾਰੇ ਉਤੇ ਕੰਮ ਕਰ ਰਿਹਾ ਹੈ। (ਏਜੰਸੀ)