
ਤਾਮਿਲਨਾਡੂ ਦੇ ਵਿਲੂਪੁਰਮ ਜ਼ਿਲ੍ਹੇ ’ਚ ਅੱਜ ਸਵੇਰੇ ਇਕ ਸੜਕ ਹਾਦਸਾ ਹੋ ਗਿਆ।
ਚੇਨਈ, 16 ਜੁੁਲਾਈ : ਤਾਮਿਲਨਾਡੂ ਦੇ ਵਿਲੂਪੁਰਮ ਜ਼ਿਲ੍ਹੇ ’ਚ ਅੱਜ ਸਵੇਰੇ ਇਕ ਸੜਕ ਹਾਦਸਾ ਹੋ ਗਿਆ। ਇਥੇ ਕਾਰ ਦੀ ਲਪੇਟ ’ਚ ਆਉਣ ਨਾਲ ਇਕ ਤਿੰਨ ਸਾਲਾ ਬੱਚੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ’ਚ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਜ਼ਖ਼ਮੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕਾਰ ਤਿਰੂਨੇਲਵੈਲੀ ਤੋਂ ਚੇਨਈ ਆ ਰਹੀ ਸੀ ਤੇ ਜਿਉਂ ਹੀ ਟਿੰਡੀਵਨਮ ਕੋਲ ਪਹੁੰਚੀ ਤਾਂ ਕਾਰ ਸੜਕ ’ਤੇ ਪਲਟ ਗਈ। ਦਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਕੰਟਰੋਲ ਖੋ ਦਿਤਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ’ਚ ਡਰਾਈਵਰ ਸਮੇਤ ਪੰਜ ਹੋਰ ਲੋਕ ਸ਼ਾਮਲ ਹਨ। ਫ਼ਿਲਹਾਲ ਵਿਲੂਪੁਰਮ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਏਜੰਸੀ)