ਦੁਵੱਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਅਮਰੀਕਾ, ਫ਼ਰਾਂਸ ਨਾਲ ਸਮਝੌਤਾ : ਪੁਰੀ
Published : Jul 17, 2020, 9:15 am IST
Updated : Jul 17, 2020, 9:15 am IST
SHARE ARTICLE
International Flights
International Flights

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਅਤੇ ਫ਼ਰਾਂਸ ਨਾਲ ਦੁਵੱਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਸਮਝੌਤਾ ਕੀਤਾ ਹੈ

ਨਵੀਂ ਦਿੱਲੀ, 16 ਜੁਲਾਈ  : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਅਤੇ ਫ਼ਰਾਂਸ ਨਾਲ ਦੁਵੱਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਸਮਝੌਤਾ ਕੀਤਾ ਹੈ ਅਤੇ ਛੇਤੀ ਹੀ ਜਰਮਨੀ ਅਤੇ ਬ੍ਰਿਟੇਨ ਨਾਲ ਵੀ ਉਡਾਣਾਂ ਸ਼ੁਰੂ ਹੋਣਗੀਆਂ।

ਮੰਤਰੀ ਨੇ ਦਸਿਆ ਕਿ ਇਸ ਸਮਝੌਤੇ ਤਹਿਤ ਫ਼ਿਲਹਾਲ 18 ਜੁਲਾਈ ਤੋਂ ਇਕ ਅਗੱਸਤ ਵਿਚਾਲੇ ਏਅਰ ਫ਼ਰਾਂਸ ਪੈਰਿਸ ਤੋਂ ਦਿੱਲੀ, ਮੁੰਬਈ, ਬੰਗਲੌਰ ਲਈ 28 ਉਡਾਣਾਂ ਚਲਾਏਗੀ। ਉਧਰ,ਅਮਰੀਕੀ ਹਵਾਈ ਸੇਵਾ ਯੂਨਾਈਟਿਡ ਏਅਰਲਾਈਨਜ਼ 17 ਤੋਂ 31 ਜੁਲਾਈ ਤਕ ਭਾਰਤ ਅਤੇ ਅਮਰੀਕਾ ਵਿਚਾਲੇ 18 ਉਡਾਣਾਂ ਚਲਾਏਗੀ। ਪੁਰੀ ਨੇ ਕਿਹਾ, 'ਉਹ ਦਿੱਲੀ ਅਤੇ ਨੇਵਾਰਕ ਵਿਚਾਲੇ ਰੋਜ਼ ਜਦਕਿ ਦਿੱਲੀ ਅਤੇ ਸੈਨ ਫ਼ਰਾਂਸਿਸਕੋ ਵਿਚਾਲੇ ਹਫ਼ਤੇ ਵਿਚ ਤਿੰਨ ਦਿਨ ਉਡਾਣਾਂ ਚਲਾਏਗੀ।'

Hardeep Singh PuriHardeep Singh Puri

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਬ੍ਰਿਟੇਨ ਨਾਲ ਵੀ ਅਜਿਹਾ ਹੀ ਸਮਝੌਤਾ ਕਰਨਾ ਚਾਹੁੰਦਾ ਹੈ ਜਿਸ ਤੋਂ ਬਾਅਦ ਦਿੱਲੀ ਲੰਦਨ ਵਿਚਾਲੇ ਰੋਜ਼ ਦੋ ਉਡਾਣਾਂ ਚਲਾਏਗੀ। ਪੁਰੀ ਨੇ ਕਿਹਾ, 'ਅਸੀਂ ਜਰਮਨੀ ਨੂੰ ਵੀ ਬੇਨਤੀ ਕੀਤੀ ਹੈ। ਮੈਨੂੰ ਲਗਦਾ ਹੈ ਕਿ ਲਫ਼ਤਾਂਸਾ ਨਾਲ ਸਮਝੌਤਾ ਲਗਭਗ ਖ਼ਤਮ ਹੋਣ ਵਾਲਾ ਹੈ। ਅਸੀਂ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਨ ਦੀ ਕਵਾਇਦ ਵਿਚ ਹਾਂ।' ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੀ ਕਾਫ਼ੀ ਮੰਗ ਆ ਰਹੀ ਹੈ ਪਰ ਸਾਨੂੰ ਸਾਵਧਾਨ ਰਹਿਣਾ ਪਵੇਗਾ। ਓਨੀਆਂ ਹੀ ਉਡਾਣਾਂ ਦੀ ਆਗਿਆ ਦੇਣੀ ਪਵੇਗੀ ਜਿਹੜੀਆਂ ਅਸੀਂ ਆਸਾਨੀ ਨਾਲ ਚਲਾ ਸਕਦੇ ਹਾਂ। ਸਮਝੌਤੇ ਤਹਿਤ ਭਾਰਤ ਤੋਂ ਏਅਰ ਇੰਡੀਆ ਦੇ ਜਹਾਜ਼ ਫ਼ਰਾਂਸ ਅਤੇ ਅਮਰੀਕਾ ਲਈ ਉਡਾਣ ਭਰਨਗੇ।        (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement