ਚੀਨ ਨਾਲ ਗੱਲਬਾਤ ਜਾਰੀ, ਮਾਮਲਾ ਕਿੱਥੋਂ ਤੱਕ ਹੱਲ ਹੋਵੇਗਾ ਇਸਦੀ ਕੋਈ ਗਰੰਟੀ ਨਹੀਂ - ਰਾਜਨਾਥ ਸਿੰਘ 
Published : Jul 17, 2020, 3:28 pm IST
Updated : Jul 17, 2020, 3:41 pm IST
SHARE ARTICLE
Rajnath Singh
Rajnath Singh

ਰਾਜਨਾਥ ਸਿੰਘ ਨੇ LACਦਾ ਲਿਆ ਜ਼ਾਇਜਾ

ਨਵੀਂ ਦਿੱਲੀ - ਅਸਲ ਕੰਟਰੋਲ ਰੇਖਾ (ਐਲਏਸੀ) ਦਾ ਜਾਇਜ਼ਾ ਲੈਣ ਲਈ ਲੇਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਈ ਵੀ ਭਾਰਤ ਵਿਚੋਂ ਇਕ ਇੰਚ ਵੀ ਜ਼ਮੀਨ ਨਹੀਂ ਲੈ ਸਕਦਾ। ਸਾਨੂੰ ਭਾਰਤੀ ਫੌਜ 'ਤੇ ਮਾਣ ਹੈ। ਮੈਂ ਫੌਜੀਆਂ ਵਿਚ ਸ਼ਾਮਲ ਹੋਣ 'ਤੇ ਮਾਣ ਮਹਿਸੂਸ ਕਰਦਾ ਹਾਂ। ਸਾਡੇ ਸੈਨਿਕਾਂ ਨੇ ਸ਼ਹਾਦਤ ਦਿੱਤੀ ਹੈ। ਇਸ ਦਾ ਦੁੱਖ 130 ਕਰੋੜ ਭਾਰਤੀਆਂ ਨੂੰ ਵੀ ਹੈ। 

Rajnath Singh Rajnath Singh

ਲੇਹ ਦੇ ਲੁਕੁੰਗ ਚੌਕੀ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਤੱਕ ਜੋ ਵੀ ਗੱਲਬਾਤ ਅੱਗੇ ਵਧੀ ਹੈ ਉਸ ਨਾਲ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਮੈਂ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦਾ ਕਿ ਇਸ ਦਾ ਹੱਲ ਕਿਸ ਹੱਦ ਤਕ ਹੋਵੇਗਾ, ਪਰ ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਦੀ ਇਕ ਇੰਚ ਜਮੀਨ ਨੂੰ ਨਹੀਂ ਛੂਹ ਸਕਦੀ, ਉਸ ਤੇ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ। 

File Photo File Photo

ਸੈਨਿਕਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਅਸੀਂ ਕਦੇ ਕਿਸੇ ਦੇਸ਼ ਉੱਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਅਸੀਂ ਕਿਸੇ ਦੇਸ਼ ਦੀ ਧਰਤੀ ਉੱਤੇ ਕਬਜ਼ਾ ਕੀਤਾ ਹੈ। ਭਾਰਤ ਨੇ ਵਸੁਧੈਵ ਕੁਟੰਬਕਮ ਦਾ ਸੰਦੇਸ਼ ਦਿੱਤਾ ਹੈ।

 

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਅਸ਼ਾਂਤੀ ਨਹੀਂ ਚਾਹੁੰਦੇ, ਅਸੀਂ ਸ਼ਾਂਤੀ ਚਾਹੁੰਦੇ ਹਾਂ। ਸਾਡਾ ਚਰਿੱਤਰ ਰਿਹਾ ਹੈ ਕਿ ਅਸੀਂ ਕਦੇ ਕਿਸੇ ਦੇਸ਼ ਦੇ ਸਵੈ-ਮਾਣ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਭਾਰਤ ਦੀ ਸਵੈ-ਮਾਣ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਇਸ ਦਾ ਮੂੰਹਤੋੜ ਜਵਾਬ ਦੇਵਾਂਗੇ।

Rajnath Singh Rajnath Singh

ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਭਾਰਤੀ ਫੌਜ ‘ਤੇ ਮਾਣ ਹੈ। ਮੈਂ ਫੌਜੀਆਂ ਵਿਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰਦਾ ਹਾਂ, ਸਾਡੇ ਸੈਨਿਕਾਂ ਨੇ ਸ਼ਹਾਦਤ ਦਿੱਤੀ ਹੈ। 130 ਕਰੋੜ ਭਾਰਤੀਆਂ ਨੂੰ ਵੀ ਇਸਦਾ ਦੁੱਖ ਹੈ। ਭਾਰਤ ਦੀ ਅਗਵਾਈ ਮਜ਼ਬੂਤ ਹੈ। ਸਾਨੂੰ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਮਿਲਿਆ ਹੈ। ਫੈਸਲਾ ਲੈਣ ਵਾਲਾ ਪ੍ਰਧਾਨ ਮੰਤਰੀ ਮਿਲਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement