
ਐਪ ਆਧਾਰਤ ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਉਬਰ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਾਭਜੀਤ ਸਿੰਘ ਨੂੰ ਭਾਰਤ ਅਤੇ ਦਖਣੀ ਏਸ਼ੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਨਵੀਂ ਦਿੱਲੀ, 16 ਜੁਲਾਈ : ਐਪ ਆਧਾਰਤ ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਉਬਰ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਾਭਜੀਤ ਸਿੰਘ ਨੂੰ ਭਾਰਤ ਅਤੇ ਦਖਣੀ ਏਸ਼ੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਤਤਕਾਲ ਪ੍ਰਭਾਵੀ ਹੈ। ਉਹ ਅਪਣੀ ਨਵੀਂ ਭੂਮਿਕਾ ਵਿਚ ਕੰਪਨੀ ਦੇ ਵਪਾਰ ਵਿਚ ਵਾਧਾ ਕਰਨ ਲਈ ਅਗਵਾਈ ਕਰਨਗੇ। ਉਹ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼ ਵਿਚ ਵਾਹਨ ਚਾਲਕਾਂ ਤੇ ਯਾਤਰੀਆਂ ਦੀ ਸੁਰੱਖਿਆ ਵੀ ਯਕੀਨੀ ਕਰਨਗੇ। ਇਸ ਤੋਂ ਪਹਿਲਾਂ ਉਹ ਭਾਰਤ ਤੇ ਦਖਣੀ ਏਸ਼ੀਆ ਅਤੇ ਹੈੱਡ ਆਫ਼ ਸਿਟੀਜ਼ ਦੇ ਅਹੁਦੇ ’ਤੇ ਰਹੇ ਹਨ। (ਪੀਟੀਆਈ)