29 ਦਿਨ ਬਾਅਦ ਹੀ ਢਹਿ-ਢੇਰੀ ਹੋਇਆ 264 ਕਰੋੜ ਦਾ ਪੁਲ
Published : Jul 17, 2020, 10:12 am IST
Updated : Jul 17, 2020, 10:12 am IST
SHARE ARTICLE
Bridge
Bridge

ਨਿਤੀਸ਼ ਕੁਮਾਰ ਦੇ ਵਧੀਆ ਰਾਜ ਪ੍ਰਬੰਧ ਦੀ ਪੋਲ ਖੁਲ੍ਹੀ

ਗੋਪਾਲਗੰਜ, 16 ਜੁਲਾਈ : ਬਿਹਾਰ ਇਸ ਸਮੇਂ ਦੋਹਰੀ ਮੁਸੀਬਤ ਨਾਲ ਜੂਝ ਰਿਹਾ ਹੈ। ਇਕ ਹੜ੍ਹ ਦਾ ਕਹਿਰ ਅਤੇ ਦੂਜੇ ਪਾਸੇ ਕੋਰੋਨਾ ਦੀ ਮਾਰ, ਉਪਰੋਂ ਪ੍ਰਸ਼ਾਸਨ ਦੀ ਅਸਫ਼ਲਤਾ ਨਾਲ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਇਕ ਮਹੀਨੇ ਪਹਿਲਾਂ ਜਿਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ, ਉਸ ਦਾ ਇਕ ਹਿੱਸਾ ਢਹਿ ਗਿਆ ਹੈ। ਸੱਤਰਘਾਟ ਮਹਾਸੇਤੂ 264 ਕਰੋੜ ਦੀ ਲਾਗਤ ਨਾਲ ਬਣਿਆ ਸੀ। 16 ਜੂਨ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਤੋਂ ਵੀਡੀਉ ਕਾਨਫ਼ਰੈਂਸਿੰਗ ਕਰ ਕੇ ਪੁਲ ਦਾ ਉਦਘਾਟਨ ਕੀਤਾ ਸੀ।

ਪਾਣੀ ਦੇ ਜ਼ਿਆਦਾ ਦਬਾਅ ਕਾਰਨ ਪੁਲ ਟੁੱਟ ਗਿਆ ਹੈ। ਲੋਕਾਂ ਦੇ ਆਉਣ-ਜਾਣ ਦਾ ਲਿੰਕ ਖ਼ਤਮ ਹੋ ਗਿਆ ਹੈ। ਦੂਜੇ ਪਾਸੇ ਲੋਕਾਂ ਦਾ ਲਾਲਛਾਪਰ, ਮੁਜ਼ੱਫ਼ਰਪੁਰ, ਮੋਤੀਹਾਰੀ, ਬੇਤੀਆ ਜਾਣ ਦਾ ਰਸਤਾ ਵੀ ਬੰਦ ਹੋ ਗਿਆ ਹੈ। ਇਹ ਪੁਲ ਗੋਪਾਲਗੰਜ ਨੂੰ ਚੰਪਾਰਨ ਨਾਲ ਅਤੇ ਇਸ ਦੇ ਨਾਲ ਤਿਰਹੁਤ ਦੇ ਕਈ ਜ਼ਿਲਿ੍ਹਆਂ ਨੂੰ ਜੋੜਦਾ ਸੀ।

PhotoPhoto

 ਜ਼ਿਕਰਯੋਗ ਹੈ ਕਿ ਗੋਪਾਲਗੰਜ ’ਚ ਬੁੱਧਵਾਰ ਨੂੰ 3 ਲੱਖ ਤੋਂ ਵੱਧ ਕਿਊਸਕ ਪਾਣੀ ਦਾ ਵਹਾਅ ਸੀ। ਗੰਡਕ ਦੇ ਇੰਨੇ ਵੱਡੇ ਪਾਣੀ ਦੇ ਪੱਧਰ ਦੇ ਦਬਾਅ ਨਾਲ ਇਸ ਮਹਾਸੇਤੂ ਦਾ ਇਕ ਹਿੱਸਾ ਟੁੱਟ ਗਿਆ। ਇਸ ਪੁਲ ਦਾ ਨਿਰਮਾਣ ਬਿਹਾਰ ਪੁਲ ਨਿਰਮਾਣ ਵਿਭਾਗ ਵਲੋਂ ਕਰਵਾਇਆ ਗਿਆ ਸੀ। ਸਾਲ 2012 ’ਚ ਇਸ ਪੁਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਨਿਰਮਾਣ ਪੂਰਾ ਹੋਣ ਤੋਂ ਬਾਅਦ ਪਿਛਲੇ 16 ਜੂਨ 2020 ਨੂੰ ਇਸ ਮਹਾਸੇਤੂ ਦਾ ਉਦਘਾਟਨ ਕੀਤਾ ਗਿਆ ਸੀ।

 ਇਸ ਘਟਨਾ ’ਤੇ ਰਾਜਦ ਨੇਤਾ ਤੇਜਸਵੀ ਯਾਦਵ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ 8 ਸਾਲਾਂ ’ਚ 263.47 ਕਰੋੜ ਦੀ ਲਾਗਤ ਨਾਲ ਬਣੇ ਗੋਪਾਲਗੰਜ ਦੇ ਸੱਤਰਘਾਟ ਪੁਲ ਦਾ 16 ਜੂਨ ਨੂੰ ਨਿਤੀਸ਼ ਕੁਮਾਰ ਨੇ ਉਦਘਾਟਨ ਕੀਤਾ ਸੀ। 29 ਦਿਨ ਬਾਅਦ ਇਹ ਪੁਲ ਢਹਿ ਗਿਆ। ਖ਼ਬਰਦਾਰ! ਜੇਕਰ ਕਿਸੇ ਨੇ ਇਸ ਨੂੰ ਨਿਤੀਸ਼ ਦਾ ਭ੍ਰਿਸ਼ਟਾਚਾਰ ਕਿਹਾ ਤਾਂ? 263 ਕਰੋੜ ਤਾਂ ਸੁਸ਼ਾਸਨੀ ਮੂੰਹ ਦਿਖਾਈ ਹੈ। ਇੰਨੇ ਦੀ ਤਾਂ ਇਨ੍ਹਾਂ ਦੇ ਚੂਹੇ ਸ਼ਰਾਬ ਪੀ ਜਾਂਦੇ ਹਨ। (ਏਜੰਸੀ)
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement