UGC ਦਾ ਅਕੈਡਮਿਕ ਕੈਲੰਡਰ ਜਾਰੀ, ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ ਨਵਾਂ ਸ਼ੈਸ਼ਨ
Published : Jul 17, 2021, 10:19 am IST
Updated : Jul 17, 2021, 10:19 am IST
SHARE ARTICLE
UGC's academic calendar released,
UGC's academic calendar released,

ਕਮਿਸ਼ਨ ਨੇ ਸਾਰੇ ਕਾਲਜ-ਯੂਨੀਵਰਸਿਟੀਆਂ ਨੂੰ ਪੂਰੇ ਸੈਸ਼ਨ ਨੂੰ ਨਿਯਮਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਡ ਕਮਿਸ਼ਨ (ਯੂਜੀਸੀ) ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਪ੍ਰੀਖਿਆ ਅਤੇ ਅਕਾਦਮਿਕ ਕੈਲੰਡਰ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਰੋਨਾ ਦੇ ਸੰਕਰਮਣ ਦੇ ਖਤਰੇ ਕਾਰਨ, ਇਸ ਸਾਲ ਅਕਾਦਮਿਕ ਸੈਸ਼ਨ ਵੀ ਦੇਰੀ ਨਾਲ ਹੋਇਆ ਹੈ ਅਤੇ ਪ੍ਰੀਖਿਆਵਾਂ ਸਮੇਂ ਸਿਰ ਨਹੀਂ ਹੋ ਸਕੀਆਂ। ਕਮਿਸ਼ਨ ਨੇ ਸਾਰੇ ਕਾਲਜ-ਯੂਨੀਵਰਸਿਟੀਆਂ ਨੂੰ ਪੂਰੇ ਸੈਸ਼ਨ ਨੂੰ ਨਿਯਮਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

Students can get admission in private colleges till august 31 without late feesStudents

ਕਮਿਸ਼ਨ ਨੇ ਕਿਹਾ ਹੈ ਕਿ 2021-22 ਸੈਸ਼ਨ ਲਈ ਪਹਿਲੇ ਸਾਲ ਦੇ ਕੋਰਸਾਂ ਵਿੱਚ ਦਾਖਲੇ 30 ਸਤੰਬਰ ਤੱਕ ਪੂਰੇ ਕਰਨੇ ਹੋਣਗੇ। ਬਾਕੀ ਖਾਲੀ ਸੀਟਾਂ 'ਤੇ ਦਾਖਲੇ 31 ਅਕਤੂਬਰ ਤੱਕ ਪੂਰੇ ਕੀਤੇ ਜਾਣੇ ਹਨ। ਇਸ ਤੋਂ ਇਲਾਵਾ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ 01 ਅਕਤੂਬਰ ਤੋਂ ਨਵਾਂ ਵਿੱਦਿਅਕ ਸੈਸ਼ਨ ਵੀ ਸ਼ੁਰੂ ਕਰਨਾ ਹੋਵੇਗਾ। ਪ੍ਰੀਖਿਆ 31 ਅਗਸਤ ਤੱਕ ਆਨਲਾਈਨ, ਆਫਲਾਈਨ ਜਾਂ ਮਿਕਸ ਤਰੀਕੇ  ਵਿੱਚ ਪੂਰੀ ਕਰਨੀਆਂ ਹੋਣਗੀਆਂ।

AdmissionAdmission

ਯੂਜੀਸੀ ਨੇ ਮੰਨਿਆ ਹੈ ਕਿ ਯੂ ਜੀ ਕੋਰਸਾਂ ਵਿਚ ਦਾਖਲੇ ਲਈ, 12 ਵੀਂ ਬੋਰਡ ਦੇ ਪ੍ਰੀਖਿਆ ਨਤੀਜੇ ਜਾਰੀ ਕਰਨਾ ਜ਼ਰੂਰੀ ਹੈ। ਕਿਉਂਕਿ ਸਾਰੇ ਬੋਰਡ 31 ਜੁਲਾਈ ਤੱਕ ਆਪਣੇ ਬੋਰਡ ਨਤੀਜੇ ਜਾਰੀ ਕਰਨ ਜਾ ਰਹੇ ਹਨ, ਗ੍ਰੈਜੂਏਟ ਕੋਰਸਾਂ ਵਿਚ ਦਾਖਲਾ ਅਗਲੇ ਇਕ ਮਹੀਨੇ ਅਰਥਾਤ 30 ਸਤੰਬਰ ਤੱਕ ਪੂਰਾ ਹੋਣਾ ਚਾਹੀਦਾ ਹੈ। ਸਮੈਸਟਰ ਦੀ ਪ੍ਰੀਖਿਆ ਜਾਂ ਸਮੈਸਟਰ ਬਰੇਕ ਬਾਰੇ ਫੈਸਲਾ ਲੈਣ ਦਾ ਅਧਿਕਾਰ ਸੰਸਥਾ ਕੋਲ ਰਹੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement