ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਇੱਕ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ
Couple divorce after 22 Years of Marriage : ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਇੱਕ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਲਈ ਉਹ 22 ਸਾਲਾਂ ਤੋਂ ਅਦਾਲਤ ਦੇ ਚੱਕਰ ਕੱਟ ਰਹੇ ਸਨ। ਇਹ ਜੋੜਾ ਵਿਆਹ ਤੋਂ ਬਾਅਦ ਸਿਰਫ 43 ਦਿਨ ਇਕੱਠੇ ਰਿਹਾ ਅਤੇ ਫਿਰ ਵੱਖ ਹੋ ਗਏ। ਪਤੀ-ਪਤਨੀ ਦੋਵੇਂ ਮੈਡੀਕਲ ਪੇਸ਼ੇਵਰ ਹਨ।
ਦਰਅਸਲ 'ਚ ਜੋੜੇ ਨੇ ਫਰਵਰੀ 2002 ਵਿੱਚ ਵਿਆਹ ਕਰਵਾ ਲਿਆ ਸੀ ਅਤੇ ਪਤਨੀ ਉਸੇ ਸਾਲ 17 ਮਾਰਚ ਨੂੰ ਆਪਣੇ ਪੇਕੇ ਘਰ ਚਲੀ ਗਈ ਸੀ। 2005 ਵਿੱਚ ਅਦਾਲਤ ਦੇ ਹੁਕਮਾਂ ਅਨੁਸਾਰ ਜੋੜੇ ਨੂੰ ਮਾਮਲੇ ਨੂੰ ਸੁਲਝਾਉਣ ਲਈ 20 ਦਿਨਾਂ ਦਾ ਸਮਾਂ ਦਿੱਤਾ ਸੀ ਪਰ ਉਨ੍ਹਾਂ ਦੇ ਰਿਸ਼ਤੇ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ ਅਤੇ ਆਪਣੀ ਜ਼ਿੰਦਗੀ ਜੀ ਰਹੇ ਹਨ।
ਲੰਬੇ ਸਮੇਂ ਦੇ ਵਿਛੋੜੇ ਕਾਰਨ ਇਹ ਵਿਆਹ ਟੁੱਟ ਗਿਆ ਅਤੇ ਇਹ ਵੀ ਮੰਨਿਆ ਕਿ ਪਤੀ-ਪਤਨੀ ਦੋਵੇਂ ਆਰਥਿਕ ਤੌਰ 'ਤੇ ਸੁਤੰਤਰ ਹਨ, ਅਤੇ ਅਜਿਹੀ ਸਥਿਤੀ ਵਿਚ ਅਦਾਲਤ ਨੇ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਇਨਕਾਰ ਕਰ ਦਿੱਤਾ। ਜੋੜੇ ਦਰਮਿਆਨ ਕਈ ਤਰ੍ਹਾਂ ਦੀਆਂ ਕਾਨੂੰਨੀ ਲੜਾਈਆਂ ਦੇਖਣ ਨੂੰ ਮਿਲੀਆਂ।
2002 ਤੋਂ ਲੈ ਕੇ ਹੁਣ ਤੱਕ ਇੱਕ ਦੂਜੇ ਵਿਰੁੱਧ ਅਪਰਾਧਿਕ ਆਰੋਪਾਂ ਸਮੇਤ ਛੇ ਮਾਮਲੇ ਦਰਜ ਕੀਤੇ ਗਏ। ਇਹ ਲਗਾਤਾਰ ਸੰਘਰਸ਼ ਅਤੇ ਲੰਬਾ ਸਮਾਂ ਅਲੱਗ ਰਹਿਣ ਦੇ ਕਾਰਨ ਸੁਪਰੀਮ ਕੋਰਟ ਨੇ ਇਹ ਸਿੱਟਾ ਕੱਢਿਆ ਕਿ ਵਿਆਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਹਾਲਾਂਕਿ ਪਤਨੀ ਨੇ ਸੁਪਰੀਮ ਕੋਰਟ 'ਚ ਦਲੀਲ ਦਿੱਤੀ ਸੀ ਕਿ ਉਸ ਨੇ ਆਪਣੇ ਪਤੀ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ।
ਸੁਪਰੀਮ ਕੋਰਟ ਨੇ ਪਤੀ ਦੀ ਇਸ ਦਲੀਲ ਨੂੰ ਕੀਤਾ ਸਵੀਕਾਰ
ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਕਿ ਪਿਛਲੇ 22 ਸਾਲਾਂ ਦੌਰਾਨ ਔਰਤ ਨੂੰ ਆਪਣੇ ਪਤੀ ਨਾਲ ਸੁਲ੍ਹਾ ਕਰਨ ਦੇ ਕਾਫੀ ਮੌਕੇ ਮਿਲੇ ਸੀ। ਹਾਲਾਂਕਿ, ਪਤੀ ਨੇ ਔਰਤ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਦਲੀਲ ਦਿੱਤੀ ਕਿ ਉਹ ਕੇਸ ਨੂੰ ਲੰਮਾ ਕਰਨ ਲਈ ਅਦਾਲਤ ਵਿੱਚ ਅਜਿਹੇ ਦਾਅਵੇ ਕਰ ਰਹੀ ਹੈ। ਸੁਪਰੀਮ ਕੋਰਟ ਨੇ ਪਤੀ ਦੀ ਦਲੀਲ ਨੂੰ ਸਵੀਕਾਰ ਕਰ ਲਿਆ ਅਤੇ ਧਾਰਾ 142 ਦੇ ਤਹਿਤ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕਰਦੇ ਹੋਏ ਅਦਾਲਤ ਨੇ ਉਨ੍ਹਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ।