
ਠੀਕ ਹੋਣ ਤੋਂ ਡੇਢ ਮਹੀਨੇ ਬਾਅਦ ਬਿਮਾਰੀ ਨੇ ਮੁੜ ਦਿਤੀ ਦਸਤਕ
ਨਵੀਂ ਦਿੱਲੀ : ਕੌਮੀ ਰਾਜਧਾਨੀ ਵਿਚ ਕੁੱਝ ਹਸਪਤਾਲਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਲਾਗ ਤੋਂ ਠੀਕ ਹੋ ਚੁਕੇ ਕੁੱਝ ਮਰੀਜ਼ ਫਿਰ ਬੀਮਾਰੀ ਦੀ ਲਪੇਟ ਵਿਚ ਆਉਣ ਮਗਰੋਂ ਉਨ੍ਹਾਂ ਕੋਲ ਆ ਰਹੇ ਹਨ।
Corona Virus
ਦਿੱਲੀ ਸਰਕਾਰ ਦੁਆਰਾ ਚਲਾਏ ਜਾਂਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੋ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੇ ਲਗਭਗ ਡੇਢ ਮਹੀਨੇ ਮਗਰੋਂ ਫਿਰ ਬੀਮਾਰੀ ਦੀ ਲਪੇਟ ਵਿਚ ਆ ਗਏ।
Corona virus
ਦੋਹਾਂ ਰੋਗੀਆਂ ਅੰਦਰ ਮੁੜ ਦਰਮਿਆਨੇ ਲੱਛਣ ਸਨ। ਦਵਾਰਕਾ ਦੇ ਆਕਾਸ਼ ਹੈਲਥਕੇਅਰ ਵਿਚ ਵੀ ਇਕ ਮਾਮਲਾ ਸਾਹਮਣੇ ਆਇਆ ਜਿਥੇ ਕੈਂਸਰ ਦਾ ਇਕ ਰੋਗੀ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਮਗਰੋਂ ਠੀਕ ਹੋ ਗਿਆ ਅਤੇ ਕੁੱਝ ਮਹੀਨੇ ਬਾਅਦ ਉਹ ਮੁੜ ਬੀਮਾਰੀ ਦੀ ਲਪੇਟ ਵਿਚ ਆ ਗਿਆ। ਦੂਜੀ ਵਾਰ ਰੋਗੀ ਦੀ ਲਾਗ ਨਾਲ ਮੌਤ ਹੋ ਗਈ।
corona virus
ਦਿੱਲੀ ਦਾ ਪੁਲਿਸ ਮੁਲਾਜ਼ਮ ਪਿਛਲੇ ਮਹੀਨੇ ਮੁੜ ਇਸ ਬੀਮਾਰੀ ਦੀ ਲਪੇਟ ਵਿਚ ਆ ਗਿਆ ਜਿਸ ਤੋਂ ਮਾਹਰ ਹੈਰਾਨ ਹਨ। ਨਗਰ ਨਿਗਮ ਦੁਆਰਾ ਚਲਾਏ ਜਾਂਦੇ ਹਸਪਤਾਲ ਦੀ ਨਰਸ ਠੀਕ ਹੋ ਗਈ ਸੀ ਪਰ ਫਿਰ ਉਸ ਨੂੰ ਲਾਗ ਲੱਗ ਗਈ।
Corona virus
ਦਿੱਲੀ ਸਰਕਾਰ ਦੁਆਰਾ ਚਲਾਏ ਜਾਂਦੇ ਹਸਪਤਾਲ ਦੇ ਨਿਰਦੇਸ਼ਕ ਡਾ. ਬੀ ਐਲ ਸ਼ੇਰਵਾਲ ਨੇ ਕਿਹਾ ਕਿ ਜਦ ਤਕ ਵਾਇਰਸ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਚੱਲ ਜਾਦਾ ਜਾਂ ਉਸ ਦੇ ਜੀਨ ਦਾ ਵਿਸ਼ਲੇਸ਼ਣ ਨਹੀਂ ਕਰ ਲਿਆ ਜਾਂਦਾ ਤਦ ਤਕ ਇਹ ਪਤਾ ਕਰਨਾ ਮੁਸ਼ਕਲ ਹੈ ਕਿ ਕੀ ਵਾਇਰ ਸਟ੍ਰੇਨ ਨੇ ਮਰੀਜ਼ ਨੂੰ ਦੂਜੀ ਵਾਰ ਲਪੇਟ ਵਿਚ ਲਿਆ ਹੈ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।