
ਰਾਹਤ ਦੀ ਗੱਲ ਕਿਸੇ ਦਾ ਨਹੀਂ ਹੋਇਆ ਜਾਨੀ ਨੁਕਸਾਨ
ਗੋਂਡੀਆ : ਮਹਾਰਾਸ਼ਟਰ ਦੇ ਗੋਂਡੀਆ ਵਿੱਚ ਵੱਡਾ ਰੇਲ ਹਾਦਸਾ ਵਾਪਰ ਗਿਆ। ਇਥੇ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ਵਿੱਚ 2 ਯਾਤਰੀ ਜ਼ਖਮੀ ਹੋ ਗਏ। ਹਾਦਸੇ ਵਿੱਚ ਇੱਕ ਬੋਗੀ ਵੀ ਪਟੜੀ ਤੋਂ ਉਤਰ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ 2.30 ਵਜੇ ਵਾਪਰਿਆ।
PHOTO
ਹਾਦਸੇ ਦਾ ਕਾਰਨ ਸਿਗਨਲ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਕਾਰਨ ਹੁਣ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਇਕ ਟਰੇਨ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਰਾਜਸਥਾਨ ਦੇ ਜੋਧਪੁਰ ਜਾ ਰਹੀ ਸੀ। ਸਿਗਨਲ ਨਾ ਮਿਲਣ ਕਾਰਨ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਵਿੱਚ ਟੱਕਰ ਹੋ ਗਈ।
PHOTO
ਜਾਣਕਾਰੀ ਅਨੁਸਾਰ ਸਿਗਨਲ ਦੀ ਸਮੱਸਿਆ ਕਾਰਨ ਦੋਵੇਂ ਟਰੇਨਾਂ ਇੱਕੋ ਟ੍ਰੈਕ 'ਤੇ ਆ ਗਈਆਂ ਸਨ। ਸਿਗਨਲ ਮਿਲਣ 'ਤੇ ਬਿਲਾਸਪੁਰ-ਭਗਤ ਦੀ ਕੋਠੀ ਪੈਸੰਜਰ ਗੱਡੀ ਨੇ ਓਵਰਟੇਕ ਕੀਤਾ। ਉਸੇ ਸਮੇਂ ਇਸ ਟ੍ਰੈਕ 'ਤੇ ਮਾਲ ਗੱਡੀ ਨਾਗਪੁਰ ਵੱਲ ਜਾ ਰਹੀ ਸੀ। ਰੇਲਵੇ ਸਿਗਨਲ ਨਾ ਮਿਲਣ 'ਤੇ ਗੋਂਦੀਆ ਫਾਟਕ ਨੇੜੇ ਮੁਸਾਫਰ ਗੱਡੀ ਨੇ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ।
PHOTO
ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਗਤ ਦੀ ਕੋਠੀ ਰੇਲਗੱਡੀ ਨੇ ਪਿੱਛੇ ਤੋਂ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ ਅਤੇ ਟਰੇਨ ਦਾ ਇਕ ਡੱਬਾ ਪਟੜੀ ਤੋਂ ਉਤਰ ਗਿਆ। ਸਵੇਰੇ ਸੌਂ ਰਹੇ ਯਾਤਰੀਆਂ ਨੂੰ ਅਚਾਨਕ ਝਟਕਾ ਲੱਗਾ। ਹਾਦਸੇ 'ਚ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਟਰੇਨ ਤੇਜ਼ ਰਫਤਾਰ 'ਤੇ ਨਹੀਂ ਚੱਲ ਰਹੀ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ।