ਪੱਛਮ ਬੰਗਾਲ ਬੀਜੇਪੀ ਪ੍ਰਧਾਨ ਦਲੀਪ ਘੋਸ਼ ਦੇ ਕਾਫਿਲੇ 'ਤੇ ਹਮਲਾ, 7 ਜ਼ਖ਼ਮੀ 
Published : Sep 17, 2018, 4:01 pm IST
Updated : Sep 17, 2018, 4:01 pm IST
SHARE ARTICLE
Bengal BJP Chief Dilip Ghosh's car attacked
Bengal BJP Chief Dilip Ghosh's car attacked

ਪੱਛਮ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜਨੀਤਿਕ ਲੜਾਈ ਹਿੰਸਕ ਰੂਪ ਲੈਂਦੀ ਜਾ ਰਹੀ ਹੈ। ਸੋਮਵਾਰ ਨੂੰ ਪੂਰਬੀ ਮਿਦਨਾਪੁਰ ਵਿ...

ਕੋਲਕਾਤਾ : ਪੱਛਮ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜਨੀਤਿਕ ਲੜਾਈ ਹਿੰਸਕ ਰੂਪ ਲੈਂਦੀ ਜਾ ਰਹੀ ਹੈ। ਸੋਮਵਾਰ ਨੂੰ ਪੂਰਬੀ ਮਿਦਨਾਪੁਰ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਲੀਪ ਘੋਸ਼ ਦੇ ਕਾਫਿਲੇ 'ਤੇ ਹਮਲਾ ਹੋਇਆ। ਇਸ ਹਮਲੇ ਵਿਚ ਦਲੀਪ ਘੋਸ਼ ਸਹਿਤ ਸੱਤ ਲੋਕ ਜ਼ਖ਼ਮੀ ਹੋਏ। ਭਾਜਪਾ ਨੇ ਇਸ ਹਮਲੇ ਲਈ ਟੀਐਮਸੀ ਨੂੰ ਜ਼ਿੰਮੇਵਾਰ ਦੱਸਿਆ ਹੈ।


ਇਸ ਹਮਲੇ ਲਈ ਭਾਜਪਾ ਨੇ ਟੀਐਮਸੀ 'ਤੇ ਇਲਜ਼ਾਮ ਲਗਾਇਆ ਹੈ। ਖਬਰਾਂ ਮੁਤਾਬਕ ਇਹ ਹਮਲਾ ਪੂਰਬੀ ਮਿਦਨਾਪੁਰ ਵਿਚ ਕੋਨਟਈ ਬਸ ਸਟੈਂਡ ਦੇ ਕੋਲ ਜੰਗਲਮਹਿਲ ਕਮੇਟੀ ਦੇ ਹਾਲ ਦੇ ਬਾਹਰ ਹੋਇਆ। ਦਲੀਪ ਘੋਸ਼ ਦਾ ਕਹਿਣਾ ਹੈ ਕਿ ਇਸ ਹਮਲੇ ਦੀ ਪਿੱਛੇ ਟੀਐਮਸੀ ਹੈ। ਹਮਲੇ ਤੋਂ ਬਾਅਦ ਘੋਸ਼ ਨੇ ਕਿਹਾ ਕਿ ਟੀਐਮਸੀ ਲੋਕੰਤਰਿਕ ਰੂਪ ਤੋਂ ਸਾਨੂੰ ਰੋਕ ਪਾਉਣ ਵਿਚ ਅਸਫਲ ਹੋ ਰਹੀ ਹੈ। ਸਾਨੂੰ ਰੋਕਣ ਅਤੇ ਡਰਾਉਣ ਲਈ ਉਹ ਹੁਣ ਗੁੰਡਿਆਂ ਅਤੇ ਪੁਲਿਸ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਵਿਚ ਭਾਜਪਾ ਦੇ ਸੱਤ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ।

Bengal BJP Chief Dilip Ghosh's Car AttackedBengal BJP Chief Dilip Ghosh's Car Attacked

ਪ੍ਰਦੇਸ਼ ਭਾਜਪਾ ਪ੍ਰਧਾਨ ਘੋਸ਼ ਪੂਰਬੀ ਮਿਦਨਾਪੁਰ ਵਿਚ ਸੰਗਠਨ ਦੀ ਇਕ ਬੈਠਕ ਵਿਚ ਹਿੱਸਾ ਲੈਣ ਜਾ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ ਘੋਸ਼ ਦੇ ਕਾਫਿਲੇ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਵਾਹਨ ਨੂੰ 'ਤੇ ਹਮਲਾ ਕੀਤਾ। ਹਮਲੇ ਤੋਂ ਬਾਅਦ ਘੋਸ਼ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ।  ਦੱਸ ਦਈਏ ਕਿ ਪੱਛਮ ਬੰਗਾਲ ਵਿਚ ਅਕਸਰ ਰਾਜਨੀਤਕ ਹਿੰਸਾ ਦੀਆਂ ਖਬਰਾਂ ਆਉਂਦੀ ਰਹਿੰਦੀਆਂ ਹਨ। ਰਾਜ ਦੇ ਸਥਾਨਕ ਅਤੇ ਪੰਚਾਇਤ ਚੋਣਾਂ ਦੇ ਦੌਰਾਨ ਵੀ ਕਾਫ਼ੀ ਮਾਤਰਾ ਵਿਚ ਹਿੰਸਾ ਹੋਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement