ਲੜਕੀ ਨੂੰ ਸੜਕ ਵਿਚਾਲੇ ਵੀਡੀਓ ਬਣਾਉਣਾ ਪਿਆ ਮਹਿੰਗਾ, ਮਾਮਲਾ ਹੋਇਆ ਦਰਜ  
Published : Sep 17, 2021, 1:32 pm IST
Updated : Sep 17, 2021, 1:32 pm IST
SHARE ARTICLE
 Indore Woman Dances in Middle of Road for Instagram Video
Indore Woman Dances in Middle of Road for Instagram Video

ਲੜਕੀ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 290(ਦਨਤਕ ਸਥਾਨ 'ਤੇ ਪ੍ਰੇਸ਼ਾਨੀ ਪੈਦਾ ਕਰਨ ਵਾਲਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

 

ਮੱਧ ਪ੍ਰਦੇਸ਼ - ਅੱਜ ਕੱਲ੍ਹ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੇ ਆਪ 'ਚ ਸਟਾਰ ਬਣਿਆ ਹੋਇਆ ਹੈ ਨੌਜਵਾਨ ਲੜਕੇ ਲੜਕੀਆਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਤਰ੍ਹਾਂ ਵੀਡੀਓ ਬਣਾ ਕੇ ਅਪਲੋਡ ਕਰਦੇ ਹਨ ਪਰ ਕਈ ਵਾਰ ਇਹੀ ਵੀਡੀਓ ਤੇ ਉਹਨਾਂ ਦਾ ਮਸ਼ਹੂਰ ਹੋਣ ਦਾ ਚਾਅ ਉਹਨਾਂ ਨੂੰ ਲੈ ਕੇ ਬੈਠ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ ਹੈ। ਦਰਅਸਲ ਮੱਧ ਪ੍ਰਦੇਸ਼ ਤੋਂ ਇਕ ਲੜਕੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇੱਕ ਕੁੜੀ ਮਸ਼ਹੂਰ ਹੋਣ ਲਈ ਸਾਰੀਆਂ ਹੱਦਾਂ ਪਾਰ ਕਰ ਗਈ। ਵੀਡੀਓ ਦੇਖ ਕੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਵੀ ਗੁੱਸੇ ਵਿਚ ਲਾਲ-ਪੀਲੇ ਹੋ ਗਏ। 

 Indore Woman Dances in Middle of Road for Instagram Video

ਦਰਅਸਲ ਉਥੋਂ ਦੀ ਰਹਿਣ ਵਾਲੀ ਇੱਕ ਲੜਕੀ ਦਾ ਘਰ ਟ੍ਰੈਫਿਕ ਸਿਗਨਲ ਦੇ ਬਿਲਕੁਲ ਨੇੜੇ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਚਾਨਕ ਲੜਕੀ ਦੇ ਦਿਮਾਗ ਵਿਚ ਪਤਾ ਨੀ ਕੀ ਆਇਆ ਕਿ ਉਹ ਟ੍ਰੈਫਿਕ ਸਿਗਨਲ ਅਤੇ ਸੜਕ ਦੇ ਵਿਚਕਾਰ ਖੜ੍ਹ ਕੇ ਨੱਚਣ ਲੱਗੀ ਤੇ ਕੋਈ ਉਸ ਦੀ ਵੀਡੀਓ ਬਣਾ ਰਿਹਾ ਸੀ। ਉਸ ਦੇ ਅਸ-ਪਾਸ ਕਾਫ਼ੀ ਗੱਡੀਆਂ ਵੀ ਦੇਖੀਆਂ ਜਾ ਸਕਦੀਆਂ ਹਨ ਲੜਕੀ ਟ੍ਰੈਫਿਕ ਸਿਗਨਲ ਹੋਣ ਦੇ ਬਾਵਜੂਦ ਵੀ ਨੱਚਦੀ ਨਜ਼ਰ ਆ ਰਹੀ ਹੈ।

ਲੜਕੀ ਦੀ ਇਕ ਇੱਛਾ ਤਾਂ ਪੂਰੀ ਹੋ ਗਈ ਕਿ ਉਸ ਦਾ ਮਸ਼ਹੂਰ ਹੋਣ ਦਾ ਸੁਪਨਾ ਪੂਰਾ ਹੋ ਗਿਆ ਪਰ ਉਸ ਖਿਲਾਫ਼ ਮਾਮਲਾ ਵੀ ਦਰਜ ਹੋ ਗਿਆ ਹੈ। ਲੜਕੀ ਦਾ ਨਾਮ ਸ਼੍ਰੇਆ ਕਾਲੜਾ ਹੈ ਤੇ ਉਸ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 290(ਦਨਤਕ ਸਥਾਨ 'ਤੇ ਪ੍ਰੇਸ਼ਾਨੀ ਪੈਦਾ ਕਰਨ ਵਾਲਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - Weather Alert: ਚੰਡੀਗੜ੍ਹ ਵਿਚ ਅਗਲੇ 24 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ    

Photoo

ਇਸ ਵੀਡੀਓ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਦਾ ਵੀ ਰਿਐਕਸ਼ਨ ਸਾਹਮਣਏ ਆਇਆ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਲੜਕੀ ਦਾ ਇਰਾਦਾ ਬਿਲਕੁਲ ਗਲਤ ਸੀ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮੈਂ ਉਸ ਦੇ ਵਿਰੁੱਧ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰਾਂਗਾ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੂੰ ਵੀ ਢੁਕਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਬੇਵਕੂਫੀ ਨਾ ਕੀਤੀ ਜਾਵੇ। 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement