
ਪੁਣੇ ਅਤੇ ਨਾਸਿਕ 'ਚ ਪਾਊਡਰ ਦੇ ਸੈਂਪਲ ਲਏ ਗਏ ਸਨ, ਜੋ ਮਾਪਦੰਡਾਂ 'ਤੇ ਪੂਰੇ ਨਹੀਂ ਉਤਰ ਪਾਏ। ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਮੁੰਬਈ - ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਜਾਨਸਨ ਐਂਡ ਜਾਨਸਨ ਪ੍ਰਾਈਵੇਟ ਲਿਮਟਿਡ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਐੱਫ.ਡੀ.ਏ ਨੇ ਮੁੰਬਈ ਦੇ ਮੁਲੁੰਡ ਸਥਿਤ ਜਾਨਸਨ ਐਂਡ ਜੌਨਸਨ ਪ੍ਰਾਈਵੇਟ ਲਿਮਟਿਡ ਦੇ ਜੌਨਸਨ ਬੇਬੀ ਪਾਊਡਰ ਦੇ ਨਿਰਮਾਣ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ। ਦਰਅਸਲ ਪੁਣੇ ਅਤੇ ਨਾਸਿਕ 'ਚ ਪਾਊਡਰ ਦੇ ਸੈਂਪਲ ਲਏ ਗਏ ਸਨ, ਜੋ ਮਾਪਦੰਡਾਂ 'ਤੇ ਪੂਰੇ ਨਹੀਂ ਉਤਰ ਪਾਏ। ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਮਹਾਰਾਸ਼ਟਰ ਐਫਡੀਏ ਦੁਆਰਾ ਕਿਹਾ ਗਿਆ ਹੈ ਕਿ ਜੋ ਨਮੂਨੇ ਇਕੱਠੇ ਕੀਤੇ ਗਏ ਹਨ, ਉਹ ਗੁਣਵੱਤਾ ਦੇ ਮਾਮਲੇ ਵਿਚ ਮਾਪਦੰਡ ਦੇ ਹਿਸਾਬ ਨਾਲ ਨਹੀਂ ਹਨ। ਜੋ ਕਿ ਬੱਚਿਆਂ ਦੀ ਚਮੜੀ ਲਈ ਵੀ ਠੀਕ ਨਹੀਂ ਹਨ। ਇਸ ਲਈ ਸੂਬਾ ਸਰਕਾਰ ਦੀ ਸੰਸਥਾ ਨੇ ਕੰਪਨੀ ਨੂੰ ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮਹਾਰਾਸ਼ਟਰ ਐਫਡੀਏ ਨੇ ਵੀ ਕੰਪਨੀ ਨੂੰ ਬੇਬੀ ਪਾਊਡਰ ਦੇ ਸਟਾਕ ਨੂੰ ਬਾਜ਼ਾਰ ਤੋਂ ਵਾਪਸ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਸੂਬਾ ਸਰਕਾਰ ਦੀ ਸੰਸਥਾ ਨੇ ਇਹ ਵੀ ਕਿਹਾ ਕਿ ਉਤਪਾਦ ਦੀ ਵਰਤੋਂ ਨਵਜੰਮੇ ਬੱਚਿਆਂ ਦੀ ਚਮੜੀ 'ਤੇ ਅਸਰ ਪਾ ਸਕਦੀ ਹੈ। ਏਜੰਸੀ ਦੀ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਜਾਨਸਨ ਐਂਡ ਜੌਨਸਨ ਨੂੰ ਕਿਹਾ ਗਿਆ ਸੀ ਕਿ ਉਹ 2023 'ਚ ਗਲੋਬਲ ਪੱਧਰ 'ਤੇ ਬੇਬੀ ਪਾਊਡਰ ਦੀ ਵਿਕਰੀ ਬੰਦ ਕਰ ਦੇਵੇਗੀ। ਇਹ ਵੀ ਕਿਹਾ ਗਿਆ ਕਿ 2 ਸਾਲ ਤੋਂ ਵੱਧ ਸਮੇਂ ਬਾਅਦ ਅਮਰੀਕਾ ਵਿਚ ਕਿਸੇ ਉਤਪਾਦ ਦੀ ਵਿਕਰੀ ਬੰਦ ਹੋ ਗਈ।
2020 ਵਿਚ, J&J ਨੇ ਐਲਾਨ ਕੀਤਾ ਕਿ ਉਹ ਅਮਰੀਕਾ ਅਤੇ ਕੈਨੇਡਾ ਵਿਚ ਆਪਣੇ ਟੈਲਕਮ ਬੇਬੀ ਪਾਊਡਰ ਨੂੰ ਵੇਚਣਾ ਬੰਦ ਕਰ ਦੇਵੇਗਾ ਕਿਉਂਕਿ ਕਾਨੂੰਨੀ ਚੁਣੌਤੀਆਂ ਦੇ ਵਿਚਕਾਰ ਉਤਪਾਦ ਦੀ ਸੁਰੱਖਿਆ ਬਾਰੇ "ਗਲਤ ਜਾਣਕਾਰੀ" ਤੋਂ ਬਾਅਦ ਮੰਗ ਵਿਚ ਵੱਡੀ ਗਿਰਾਵਟ ਆਈ ਹੈ।