ਅਨੰਤਨਾਗ ’ਚ ਅਤਿਵਾਦੀਆਂ ਵਿਰੁਧ ਮੁਹਿੰਮ ਪੰਜਵੇਂ ਦਿਨ ਵੀ ਜਾਰੀ, ਜਾਣੋ ਕੀ ਹੈ ਪ੍ਰਮੁੱਖ ਚੁਨੌਤੀ

By : BIKRAM

Published : Sep 17, 2023, 2:24 pm IST
Updated : Sep 17, 2023, 2:24 pm IST
SHARE ARTICLE
Anantnag: Security personnel near the site of an encounter with terrorists at Kokernag area, in Anantnag district, Sunday, Sept. 17, 2023. (PTI Photo)
Anantnag: Security personnel near the site of an encounter with terrorists at Kokernag area, in Anantnag district, Sunday, Sept. 17, 2023. (PTI Photo)

ਅਤਿਵਾਦੀਆਂ ਵਿਰੁਧ ਮੁਹਿੰਮ ਦਾ ਘੇਰਾ ਵਧਾਇਆ ਗਿਆ, ਭਾਲ ਤੇਜ਼

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਗਡੋਲੇ ਜੰਗਲੀ ਇਲਾਕੇ ’ਚ ਲੁਕੇ ਅਤਿਵਾਦੀਆਂ ਦਾ ਸਫ਼ਾਇਆ ਕਰਨ ਦੀ ਮੁਹਿੰਮ ਐਤਵਾਰ ਨੂੰ ਪੰਜਵੇਂ ਦਿਨ ਵੀ ਜਾਰੀ ਹੈ, ਸੁਰਖਿਆ ਫ਼ੋਰਸ ਨੇ ਨੇੜਲੇ ਪਿੰਡਾਂ ਤਕ ਮੁਹਿੰਮ ਦਾ ਘੇਰਾ ਵਧਾ ਦਿਤਾ ਹੈ ਅਤੇ ਜੰਗਲੀ ਖੇਤਰ ’ਚ ਮੋਰਟਾਰ ਦੇ ਕਈ ਗੋਲੇ ਦਾਗੇ ਹਨ। 

ਅਧਿਕਾਰੀਆਂ ਨੇ ਦਸਿਆ ਕਿ ਸੁਰਖਿਆ ਬਲ ਸੰਘਣੇ ਜੰਗਲੀ ਇਲਾਕੇ ’ਚ ਡਰੋਨ ਅਤੇ ਹੈਲੀਕਾਪਟਰ ਜ਼ਰੀਏ ਲੁਕੇ ਹੋਏ ਅਤਿਵਾਦੀਆਂ ਦੀ ਭਾਲ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬੁਧਵਾਰ ਨੂੰ ਸ਼ੁਰੂਆਤੀ ਮੁਕਾਬਲੇ ’ਚ ਫ਼ੌਜ ਦੇ ਦੋ ਅਧਿਕਾਰੀਆਂ ਅਤੇ ਇਕ ਪੁਲਿਸ ਸੂਪਰਡੈਂਟ ਦੇ ਸ਼ਹੀਦ ਹੋਣ ਤੋਂ ਬਾਅਦ ਅਤਿਵਾਦੀ ਇਸੇ ਥਾਂ ਲੁਕੇ ਹੋਏ ਹਨ। 

ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ ਮੁਹਿੰਮ ਸ਼ੁਰੂ ਹੁੰਦਿਆਂ ਹੀ ਸੁਰਖਿਆ ਫ਼ੋਰਸ ਨੇ ਜੰਗਲ ਵਲ ਮੋਰਟਾਰ ਦੇ ਕਈ ਗੋਲੇ ਦਾਗੇ। ਅਧਿਕਾਰੀਆਂ ਨੇ ਕਿਹਾ ਕਿ ਜੰਗਲੀ ਇਲਾਕੇ ’ਚ ਕਈ ਗੁਫ਼ਾਨੁਮਾ ਟਿਕਾਣੇ ਹਨ। ਅਤਿਵਾਦੀਆਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਸਟੀਕ ਟਿਕਾਣੇ ਦਾ ਪਤਾ ਲਗਾਉਣ ਲਈ ਡਰੋਨ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। 

ਜੰਗਲੀ ਇਲਾਕਾ ਹੈ ਪ੍ਰਮੁੱਖ ਚੁਨੌਤੀ

ਅਨੰਤਨਾਗ ਮੁਹਿੰਮ ਕਸ਼ਮੀਰ ’ਚ ਸੁਰਖਿਆ ਫ਼ੋਰਸਾਂ ਵਲੋਂ ਚਲਾਈਆਂ ਗਈਆਂ ਸਭ ਤੋਂ ਲੰਮੀਆਂ ਮੁਹਿੰਮਾਂ ’ਚੋਂ ਇਕ ਬਣ ਗਈ ਹੈ ਪਰ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉੱਚੀ-ਨੀਵੀਂ ਜ਼ਮੀਨ ਅਤੇ ਸੰਘਣੇ ਪੱਤੇ ਅਤਿਵਾਦੀਆਂ ਦੇ ਲੁਕਣ ਲਈ ਆਦਰਸ਼ ਟਿਕਾਣਾ ਬਣੇ ਹੋਏ ਹਨ। ਇਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ, ਅਤਿਆਧੁਨਿਕ ਹਥਿਆਰ ਪ੍ਰਯੋਗ ਕੀਤੇ ਜਾ ਰਹੇ ਹਨ, ਜਿਨ੍ਹਾਂ ’ਚ ਗੁਫ਼ਾਵਾਂ ਅੰਦਰ ਹਮਲਾ ਕਰਨ ਲਈ ਅਸਲੇ ਨਾਲ ਲੈਸ ਡਰੋਨ ਸ਼ਾਮਲ ਹਨ। ਹਾਲਾਂਕਿ ਸੁਰਖਿਆ ਫ਼ੋਰਸਾਂ ਬਹੁਤ ਅਹਿਤਿਆਤ ਨਾਲ ਅੱਗੇ ਵਧ ਰਹੀਆਂ ਹਨ ਤਾਕਿ ਕਿਸੇ ਹੋਰ ਫ਼ੌਜੀ ਦੀ ਜਾਨ ਨਾ ਜਾਏ। 

ਫ਼ੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਨੇ ਮੁਕਾਬਲੇ ਵਾਲੀ ਥਾਂ ਨੇੜੇ ਮੁਹਿੰਮ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ 

ਫ਼ੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਉਪਿੰਦਰ ਦਵੀਵੇਦੀ ਨੇ ਸਨਿਚਰਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਮੁਕਾਬਲੇ ਵਾਲੀ ਥਾਂ ਨੇੜੇ ਮੁਹਿੰਮ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ। ਫ਼ੌਜੀ ਅਧਿਕਾਰੀਆਂ ਨੇ ਲੈਫ਼ਟੀਨੈਂਟ ਜਨਰਲ ਉਪਿੰਦਰ ਦਵੀਵੇਦੀ ਨੂੰ ਉੱਚ ਪਹਿਲ ਵਾਲੀਆਂ ਮੁਹਿੰਮਾਂ ਬਾਰੇ ਜਾਣਕਾਰੀ ਦਿਤੀ, ਜਿਸ ’ਚ ਫ਼ੋਰਸਾਂ ਵਲੋਂ ਉੱਚ ਤਕਨਾਲੋਜੀ ਵਾਲੇ ਸਾਜ਼ੋ-ਸਾਮਾਨ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਜਨਰਲ ਉਪਿੰਦਰ ਦਵੀਵੇਦੀ ਨੇ ਉਸ ਡਰੋਨ ਦਾ ਵੀ ਮੁਆਇਨਾ ਕੀਤਾ ਜਿਸ ਦੀ ਮਦਦ ਇਲਾਕੇ ’ਚ ਅਤਿਵਾਦੀਆਂ ਬਾਰੇ ਜਾਣਕਾਰੀ ਲੈਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੈਫ਼ਟੀਨੈਂਟ ਜਨਰਲ ਦਵੀਵੇਦੀ ਨੇ ਪੁਲਿਸ ਅਤੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਹਿੰਮ ਦੀ ਸਮੀਖਿਆ ਕੀਤੀ। ਉਨ੍ਹਾਂ ਮੁਹਿੰਮ ’ਚ ਤੈਨਾਤ ਫ਼ੌਜੀਆਂ ਨਾਲ ਵੀ ਗੱਲਬਾਤ ਕੀਤੀ। 

ਦੋ ਤੋਂ ਤਿੰਨ ਅਤਿਵਾਦੀ ਜੰਗਲ ’ਚ ਮੌਜੂਦ

ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਸ਼ਮੀਰ) ਵਿਜੈ ਕੁਮਾਰ ਨੇ ਸ਼ੁਕਰਵਾਰ ਦਰ ਰਾਤ ਦਸਿਆ ਸੀ ਕਿ ਇਹ ਮੁਹਿੰਮ ਵਿਸ਼ੇਸ਼ ਸੂਚਨਾ ਤੋਂ ਬਾਅਦ ਚਲਾਈ ਗਈ ਅਤੇ ਉਨ੍ਹਾਂ ਦਾਅਵਾ ਕੀਤਾ, ‘‘ਘੇਰੇ ਗਏ ਦੋ ਤੋਂ ਤਿੰਨ ਅਤਿਵਾਦੀਆਂ ’ਤੇ ਕਾਬੂ ਪਾ ਲਿਆ ਜਾਵੇਗਾ।’’ ਡਰੋਨ ਤੋਂ ਪ੍ਰਾਪਤ ਫ਼ੁਟੇਜ ’ਚ ਸ਼ੁਕਰਵਾਰ ਨੂੰ ਸੁਰਖਿਆ ਫ਼ੋਰਸ ਵਲੋਂ ਇਕ ਟਿਕਾਣੇ ’ਤੇ ਗੋਲੇ ਦਾਗੇ ਜਾਣ ਮਗਰੋਂ ਇਕ ਅਤਿਵਾਦੀ ਭਜਦਾ ਦਿਸਿਆ ਸੀ। ਜਾਣਕਾਰੀ ਅਨੁਸਾਰ ਲੁਕੇ ਹੋਏ ਅਤਿਵਾਦੀਆਂ ਲਸ਼ਕਰ-ਏ-ਤੋਇਬਾ ਦੇ ਹਨ, ਜਿਨ੍ਹਾਂ ’ਚ ਲਸ਼ਕਰ-ਏ-ਤੋਇਬਾ ਦਾ ਆਪ ਬਣਿਆ ਕਮਾਂਡਰ ਉਜ਼ੈਰ ਖ਼ਾਨ ਵੀ ਸ਼ਾਮਲ ਹੈ। 

ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀ ਰਿਹਾਇਸ਼ੀ ਇਲਾਕਿਆਂ ’ਚ ਨਾ ਵੜ ਸਕਣ, ਇਹ ਯਕੀਨੀ ਕਰਨ ਲਈ ਅਹਿਤਿਆਤ ਦੇ ਤੌਰ ’ਤੇ ਗੁਆਂਢੀ ਪੋਸ਼ ਕ੍ਰੇਰੀ ਇਲਾਕੇ ਤਕ ਸੁਰਖਿਆ ਦਾ ਘੇਰਾ ਵਧਾ ਦਿਤਾ ਗਿਆ ਹੈ। ਅਤਿਵਾਦੀਆਂ ਨਾਲ ਬੁਧਵਾਰ ਸਵੇਰੇ ਮੁਕਾਬਲੇ ’ਚ ਫ਼ੌਜ ਦੀ 19 ਰਾਸ਼ਟਰੀ ਰਾਈਫ਼ਲਜ਼ ਦੇ ਕਮਾਂਡਿੰਗ ਅਧਿਕਾਰੀ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਢੋਚਕ, ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੂਪਰਡੈਂਟ ਹੁਮਾਯੂੰ ਭੱਟ ਅਤ ਫ਼ੌਜ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ ਸੀ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement