Shimla news : ਬਾਥਰੂਮ ਦੀ ਖਿੜਕੀ ਰਾਹੀਂ ਕਮਰੇ 'ਚ ਦਾਖਲ ਹੋਇਆ ਨੌਜਵਾਨ, ਵੀਡੀਓ ਵੀ ਬਣਾਈ, ਹੁਣ ਧਮਕੀਆਂ ਦੇਣ ਦਾ ਦੋਸ਼
Shimla news : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇਕ ਨੌਜਵਾਨ ਬਾਥਰੂਮ ਦੀ ਖਿੜਕੀ ਰਾਹੀਂ ਲੜਕੀ ਦੇ ਕਮਰੇ ਵਿਚ ਦਾਖਲ ਹੋਇਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ। ਪੁਲਿਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਵਾਲਾ ਦੋਸ਼ੀ ਲੜਕੀ ਦਾ ਗੁਆਂਢੀ ਹੈ। ਪੀੜਤ ਮੂਲ ਰੂਪ ਵਿਚ ਨਿਥਰ ਇਲਾਕੇ ਦੀ ਰਹਿਣ ਵਾਲੀ ਹੈ ਪਰ ਸ਼ਿਮਲਾ ਵਿਚ ਪੜ੍ਹਦੀ ਹੈ ਅਤੇ ਪੰਥਘਾਟੀ ਦੇ ਨਾਲ ਇੱਕ ਕਲੋਨੀ ਵਿੱਚ ਕਿਰਾਏ ਦੇ ਕਮਰੇ ਵਿੱਚ ਇਕੱਲੀ ਰਹਿੰਦੀ ਹੈ।
ਪੁਲਿਸ ਨੇ ਪੀੜਤਾ ਦੀ ਮਾਸੀ ਦੀ ਸ਼ਿਕਾਇਤ 'ਤੇ ਸ਼ਿਮਲਾ ਥਾਣਾ ਪੂਰਬੀ 'ਚ ਮਾਮਲਾ ਦਰਜ ਕਰ ਲਿਆ ਹੈ। ਹੁਣ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੋਨੂੰ ਨਾਮ ਦਾ ਦੋਸ਼ੀ ਨੌਜਵਾਨ ਵੀ ਸ਼ਿਮਲਾ ਦੇ ਮੈਹਲੀ ਇਲਾਕੇ ਦਾ ਰਹਿਣ ਵਾਲਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੀ ਮਾਸੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਲੜਕੀ ਨਾਲ ਗੁਆਂਢ 'ਚ ਰਹਿਣ ਵਾਲੇ ਮੋਨੂੰ ਨਾਂ ਦੇ ਨੌਜਵਾਨ ਨੇ ਜਬਰ ਜਨਾਹ ਕੀਤਾ ਹੈ। ਪੀੜਤਾ ਦੀ ਮਾਸੀ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨੌਜਵਾਨ ਕਰੀਬ 4 ਵਜੇ ਬਾਥਰੂਮ ਦੀ ਖਿੜਕੀ ਰਾਹੀਂ ਜ਼ਬਰਦਸਤੀ ਉਸ ਦੀ ਭੈਣ ਦੀ ਬੇਟੀ ਦੇ ਕਮਰੇ 'ਚ ਦਾਖ਼ਲ ਹੋਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਮਾਸੀ ਨੇ ਦੱਸਿਆ ਕਿ ਮੁਲਜ਼ਮ ਨੇ ਨਾਬਾਲਿਗ ਲੜਕੀ ਦੀ ਵੀਡੀਓ ਵੀ ਬਣਾਈ ਸੀ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਇਸ ਘਟਨਾ ਤੋਂ ਬਾਅਦ ਪੀੜਤਾ ਡਰੀ ਹੋਈ ਹੈ। ਮਾਸੀ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
(For more news apart from minor girl was raped in Shimla News in Punjabi, stay tuned to Rozana Spokesman)