Mumbai News : ਪ੍ਰਮੁੱਖ ਸ਼ੇਅਰ ਸੂਚਕ ਅੰਕ ਸੈਂਸੈਕਸ ਕਰੀਬ 91 ਅੰਕ ਚੜ੍ਹ ਕੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ
Mumbai News : ਅਮਰੀਕਾ ’ਚ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਨਾਲ ਪ੍ਰਮੁੱਖ ਸ਼ੇਅਰ ਸੂਚਕ ਅੰਕ ਸੈਂਸੈਕਸ ਮੰਗਲਵਾਰ ਨੂੰ ਕਰੀਬ 91 ਅੰਕ ਚੜ੍ਹ ਕੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਪਹਿਲੀ ਵਾਰ 25,400 ਦੇ ਪੱਧਰ ਤੋਂ ਉੱਪਰ ਬੰਦ ਹੋਇਆ ਹੈ।
ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ਦੇ ਫੈਸਲੇ ਤੋਂ ਪਹਿਲਾਂ ਬਾਜ਼ਾਰ ਨੂੰ ਮਜ਼ਬੂਤ ਗਲੋਬਲ ਰੁਝਾਨਾਂ ਤੋਂ ਸਮਰਥਨ ਮਿਲਿਆ ਹੈ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦੂਜੇ ਦਿਨ ਵੀ ਰੀਕਾਰਡ ਤੋੜ ਗਿਰਾਵਟ ਜਾਰੀ ਰਖਦੇ ਹੋਏ 90.88 ਅੰਕ ਯਾਨੀ 0.11 ਫੀ ਸਦੀ ਦੀ ਤੇਜ਼ੀ ਨਾਲ 83,079.66 ਅੰਕ ’ਤੇ ਬੰਦ ਹੋਇਆ।
ਕਾਰੋਬਾਰ ਦੌਰਾਨ ਇਹ 163.63 ਅੰਕ ਯਾਨੀ 0.19 ਫੀ ਸਦੀ ਦੇ ਵਾਧੇ ਨਾਲ 83,152.41 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 34.80 ਅੰਕ ਯਾਨੀ 0.14 ਫੀ ਸਦੀ ਦੇ ਵਾਧੇ ਨਾਲ 25,418.55 ਅੰਕ ਦੇ ਨਵੇਂ ਪੱਧਰ ’ਤੇ ਬੰਦ ਹੋਇਆ।
ਸੈਂਸੈਕਸ ਦੀਆਂ 30 ਕੰਪਨੀਆਂ ’ਚ ਭਾਰਤੀ ਏਅਰਟੈੱਲ, ਐਨ.ਟੀ.ਪੀ.ਸੀ., ਮਹਿੰਦਰਾ ਐਂਡ ਮਹਿੰਦਰਾ, ਕੋਟਕ ਮਹਿੰਦਰਾ ਬੈਂਕ, ਟਾਈਟਨ, ਲਾਰਸਨ ਐਂਡ ਟੂਬਰੋ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਾਈਨਾਂਸ, ਐਚ.ਯੂ.ਐਲ. ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਟਾਟਾ ਮੋਟਰਜ਼, ਟਾਟਾ ਸਟੀਲ, ਅਡਾਨੀ ਪੋਰਟਸ, ਜੇ.ਐਸ.ਡਬਲਯੂ. ਸਟੀਲ, ਆਈ.ਟੀ. ਸੀ ਅਤੇ ਏਸ਼ੀਅਨ ਪੇਂਟਸ ਲਾਲ ਨਿਸ਼ਾਨ ’ਚ ਬੰਦ ਹੋਏ।
ਏਸ਼ੀਆ ’ਚ ਹਾਂਗਕਾਂਗ ਦਾ ਹੈਂਗਸੇਂਗ ਤੇਜ਼ੀ ਨਾਲ ਬੰਦ ਹੋਇਆ, ਜਦਕਿ ਜਾਪਾਨ ਦਾ ਨਿੱਕੇਈ ਗਿਰਾਵਟ ਨਾਲ ਬੰਦ ਹੋਇਆ। ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਦਖਣੀ ਕੋਰੀਆ ਦਾ ਕੋਸਪੀ ਬੰਦ ਰਹੇ। ਯੂਰਪੀਅਨ ਬਾਜ਼ਾਰ ਵਪਾਰ ਦੌਰਾਨ ਸਕਾਰਾਤਮਕ ਖੇਤਰ ’ਚ ਸਨ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਜ਼ਿਆਦਾਤਰ ਤੇਜ਼ੀ ਨਾਲ ਬੰਦ ਹੋਏ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, ‘‘ਅਮਰੀਕੀ ਫੈਡਰਲ ਰਿਜ਼ਰਵ ਵਲੋਂ ਨੀਤੀਗਤ ਦਰਾਂ ’ਚ ਕਟੌਤੀ ਦੀ ਉਮੀਦ ਨਾਲ ਭਾਰਤੀ ਬਾਜ਼ਾਰਾਂ ’ਚ ਇਕ ਵਾਰ ਫਿਰ ਮਾਮੂਲੀ ਤੇਜ਼ੀ ਦਰਜ ਕੀਤੀ ਗਈ। ਬਾਜ਼ਾਰ ਨੇ ਮੰਨ ਲਿਆ ਹੈ ਕਿ ਚੌਥਾਈ ਫ਼ੀ ਸਦੀ ਦੀ ਕਟੌਤੀ ਨਿਸ਼ਚਤ ਹੈ, ਪਰ ਹਰ ਕੋਈ ਅਰਥਵਿਵਸਥਾ ਦੀ ਸਿਹਤ ਅਤੇ ਭਵਿੱਖ ’ਚ ਕਟੌਤੀਆਂ ਬਾਰੇ ਫੈਡਰਲ ਦੀਆਂ ਟਿਪਣੀ ਆਂ ’ਤੇ ਨਜ਼ਰ ਰੱਖ ਰਿਹਾ ਹੈ।’’
ਅਮਰੀਕੀ ਫੈਡਰਲ ਰਿਜ਼ਰਵ ਬੁਧਵਾਰ ਨੂੰ ਮੁਦਰਾ ਨੀਤੀ ਦਾ ਐਲਾਨ ਕਰੇਗਾ। ਸਰਕਾਰੀ ਅੰਕੜਿਆਂ ਮੁਤਾਬਕ ਅਗੱਸਤ ’ਚ ਥੋਕ ਮਹਿੰਗਾਈ ਦਰ ਲਗਾਤਾਰ ਦੂਜੇ ਮਹੀਨੇ ਘੱਟ ਕੇ 1.31 ਫੀ ਸਦੀ ਰਹਿ ਗਈ। ਸਬਜ਼ੀਆਂ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਈਂਧਨ ਦੀਆਂ ਕੀਮਤਾਂ ’ਚ ਕਮੀ ਕਾਰਨ ਥੋਕ ਮਹਿੰਗਾਈ ’ਚ ਕਮੀ ਆਈ ਹੈ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 1,634.98 ਕਰੋੜ ਰੁਪਏ ਦੇ ਸ਼ੇਅਰ ਵੇਚੇ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.25 ਫੀ ਸਦੀ ਦੀ ਗਿਰਾਵਟ ਨਾਲ 72.52 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।
(For more news apart from Sensex and Nifty hit new record highs on expectation of cut in American interest rates News in Punjabi, stay tuned to Rozana Spokesman)