
ਗਣੇਸ਼ ਵਿਸਰਜਨ ਲਈ ਪਿੰਡ ਦੇ ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਟਰੈਕਟਰ 'ਚ ਲੈ ਕੇ ਜਾ ਰਹੇ ਸਨ
Maharashtra News : ਮਹਾਰਾਸ਼ਟਰ ਦੇ ਧੂਲੇ 'ਚ ਗਣੇਸ਼ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਧੂਲੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਚਿਤੌੜ ਵਿੱਚ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਧੂਲੇ 'ਚ ਗਣੇਸ਼ ਵਿਸਰਜਨ ਲਈ ਪਿੰਡ ਦੇ ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਟਰੈਕਟਰ 'ਚ ਲੈ ਕੇ ਜਾ ਰਹੇ ਸਨ। ਇਸ ਦੌਰਾਨ ਇਸ ਦੇ ਸਾਹਮਣੇ ਡਾਂਸ ਕਰ ਰਹੇ ਲੋਕਾਂ 'ਤੇ ਟਰੈਕਟਰ ਚੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦਰਦਨਾਕ ਹਾਦਸੇ 'ਚ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲੀਸ ਨੇ ਟਰੈਕਟਰ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਆਰੋਪੀ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਇਸ ਕਾਰਨ ਉਸਨੇ ਸੰਤੁਲਨ ਗੁਆ ਦਿੱਤਾ।
ਮ੍ਰਿਤਕਾਂ ਦੀ ਪਛਾਣ ਪਰੀ ਸ਼ਾਂਤਾਰਾਮ ਬਾਗੁਲ (13), ਸ਼ੇਰਾ ਬਾਪੂ ਸੋਨਾਵਣੇ (6) ਅਤੇ ਲੱਡੂ ਪਾਵਰਾ (3) ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਵੀ ਕੀਤੀ ਗਈ ਹੈ। ਗਣੇਸ਼ ਵਿਸਰਜਨ ਦੌਰਾਨ ਵਾਪਰੇ ਹਾਦਸੇ 'ਚ ਗਾਇਤਰੀ ਨਿਕਮ ਪਵਾਰ (25), ਵਿਦਿਆ ਭਗਵਾਨ ਜਾਧਵ (27) ਅਜੇ ਰਮੇਸ਼ ਸੋਮਵੰਸ਼ੀ (23), ਉਜਵਲਾ ਚੰਦੂ ਮਾਲਚੇ (23), ਲਲਿਤਾ ਪਿੰਟੂ ਮੋਰੇ (16) ਅਤੇ ਰਿਆ ਦੁਰਗੇਸ਼ ਸੋਨਾਵਨੇ (17) ਟ੍ਰੈਕਟਰ ਦੀ ਚਪੇਟ 'ਚ ਆਉਣ ਨਾਲ ਜ਼ਖਮੀ ਹੋਏ ਹਨ ,ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਦੱਸ ਦੇਈਏ ਕਿ ਮੁੰਬਈ ਸਮੇਤ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਮੰਗਲਵਾਰ (17 ਸਤੰਬਰ) ਨੂੰ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਵਿਸਰਜਨ ਲਈ ਧੂਮਧਾਮ ਨਾਲ ਸੋਭਾ ਯਾਤਰਾ ਕੱਢੀ ਜਾ ਰਹੀ ਹੈ। ਗਣੇਸ਼ ਵਿਸਰਜਨ ਲਈ ਹਰ ਪਾਸੇ ਬੱਪਾ ਦੇ ਸ਼ਰਧਾਲੂ ਵੱਡੀ ਗਿਣਤੀ 'ਚ ਇਕੱਠੇ ਹੋਏ ਹਨ। ਗਣੇਸ਼ ਚਤੁਰਥੀ ਦਾ ਤਿਉਹਾਰ 7 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਮੰਗਲਵਾਰ ਨੂੰ ਅਨੰਤ ਚਤੁਰਦਸ਼ੀ ਦੇ ਦਿਨ ਲੋਕਾਂ ਨੇ ਗਣਪਤੀ ਨੂੰ ਵਿਦਾਈ ਦਿੱਤੀ।