ਮਿਥੁਨ ਚੱਕਰਵਰਤੀ ਦੇ ਬੇਟੇ 'ਤੇ ਬਲਾਤਕਾਰ ਦੇ ਦੋਸ਼ 'ਚ ਐਫ਼.ਆਈ.ਆਰ. ਦਰਜ
ਮੁੰਬਈ, 17 ਅਕਤੂਬਰ : ਮਸ਼ਹੂਰ ਅਭਿਨੇਤਾ ਮਿਥੁਨ ਚੱਕਰਵਰਤੀ ਦਾ ਬੇਟਾ ਮਹਾਕਸ਼ਯ ਚੱਕਰਵਰਤੀ ਦੇ ਖ਼ਿਲਾਫ਼ ਮੁੰਬਈ ਦੇ ਓਸ਼ੀਵਾੜਾ ਥਾਣੇ ਵਿਚ ਬਲਾਤਕਾਰ ਅਤੇ ਗਰਭਪਾਤ ਦਾ ਕੇਸ ਦਰਜ ਕੀਤਾ ਗਿਆ ਹੈ। ਮਿਥੁਨ ਚੱਕਰਵਰਤੀ ਦੀ ਪਤਨੀ ਯੋਗਿਤਾ ਬਾਲੀ 'ਤੇ ਵੀ ਇਸ ਮਾਮਲੇ 'ਚ ਦੋਸ਼ ਦਰਜ ਕੀਤੇ ਗਏ ਹਨ। ਇਹ ਦੋਸ਼ ਫ਼ਿਲਮ ਇੰਡਸਟਰੀ ਵਿਚ ਕੰਮ ਕਰਨ ਵਾਲੀ ਇਕ ਅਦਾਕਾਰਾ-ਮਾਡਲ ਨੇ ਲਗਾਇਆ ਹੈ।
ਪੀੜਤਾ ਨੇ ਕਿਹਾ ਹੈ ਕਿ ਉਹ ਅਤੇ ਮਹਾਕਸ਼ਯ ਸਾਲ 2015 ਤੋਂ ਰਿਸ਼ਤੇ 'ਚ ਸਨ। 2015 'ਚ ਮਹਾਕਸ਼ਯ ਨੇ ਪੀੜਤ ਨੂੰ ਘਰ ਬੁਲਾਇਆ ਅਤੇ ਇਕ ਸਾਫ਼ਟ ਡਰਿੰਕ 'ਚ ਉਸ ਨੂੰ ਇਕ ਦਵਾਈ ਦਿਤੀ। ਇਸ ਦੌਰਾਨ ਮਹਾਕਸ਼ਯ ਨੇ ਪੀੜਤਾ ਨਾਲ ਉਸ ਦੀ ਸਹਿਮਤੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ ਅਤੇ ਬਾਅਦ 'ਚ ਕਈ ਵਾਰ ਵਿਆਹ ਕਰਾਉਣ ਦੀ ਗੱਲ ਕੀਤੀ। ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਮਹਾਕਸ਼ਯ ਉਸ 'ਤੇ ਜਬਰਦਸਤੀ ਗਰਭਪਾਤ ਕਰਵਾਉਣ ਲਈ ਦਬਾਅ ਬਣਾਉਂਦਾ ਰਿਹਾ। ਜਦੋਂ ਪੀੜਤਾ ਰਾਜ਼ੀ ਨਹੀਂ ਹੋਈ, ਤਾਂ ਉਸਨੇ ਪੀੜਤਾਂ ਨੂੰ ਦਵਾਈਆਂ ਦਿਤੀਆਂ ਜਿਸ ਨਾਲ ਉਸਦਾ ਗਰਭਪਾਤ ਕਰਵਾ ਦਿਤਾ। (ਪੀਟੀਆਈ)