ਗੁਰਦਵਾਰਾ ਪਹਿਲੀ ਪਾਤਸ਼ਾਹੀ ਸ਼ਿਕਾਰਪੁਰ ਦੀ ਮੁਰੰਮਤ ਦਾ ਕੰਮ ਸ਼ੁਰੂ
Published : Oct 17, 2020, 8:31 am IST
Updated : Oct 17, 2020, 8:31 am IST
SHARE ARTICLE
Shikarpur
Shikarpur

ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵਲੋਂ ਕੀਤੀ ਈਟੀਪੀਬੀ ਦੀ ਸ਼ਲਾਘਾ

ਜੰਮੂ (ਸਰਬਜੀਤ ਸਿੰਘ): ਪਾਕਿਸਤਾਨ ਦੇ ਸੂਬੇ ਸਿੰਧ ਦੇ ਸ਼ਹਿਰ ਸ਼ਿਕਾਰਪੁਰ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚਰਨਛੋਹ ਵੀ ਪ੍ਰਾਪਤ ਹੈ, ਇਥੇ ਸਥਿਤ ਗੁਰਦਵਾਰਾ ਪਹਿਲੀ ਪਾਤਸ਼ਾਹੀ ਸ਼ਿਕਾਰਪੁਰ ਦੀ ਮੁਰੰਮਤ  ਦਾ ਕੰਮ ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਬੋਰਡ ਵਲੋਂ ਕਰਵਾਏ ਜਾਣ 'ਤੇ  ਪਾਕਿਸਤਾਨ ਸਿੱਖ ਸੰਗਤਾਂ ਨੇ ਸ਼ਲਾਘਾ ਕੀਤੀ ਹੈ।

Evacuee Trust Property BoardEvacuee Trust Property Board

ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਬੋਰਡ ਦੇ ਮੈਂਬਰ ਸਰਦਾਰ ਵਿਕਾਸ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੁਰਦਵਾਰਾ ਪਹਿਲੀ ਪਾਤਸ਼ਾਹੀ ਸ਼ਿਕਾਰਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਤੁਰਕਿਸਤਾਨ ਤੋਂ ਕਰਤਾਰਪੁਰ ਵਾਪਸ ਆਉਂਦੇ ਹੋਏ ਰੁਕੇ ਸਨ। ਇਥੇ ਹੀ ਗੁਰੂ ਸਾਹਿਬ ਜੀ ਨੇ ਇਕ ਗਰੀਬ ਕਸਾਈ ਨੂਰ ਨੁਸ਼ਤਾਰ ਨੂੰ ਉਪਦੇਸ਼ ਦਿਤਾ ਸੀ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰੋ, ਰੱਬ ਦੇ ਨਾਮ ਦਾ ਜਪੋ ਅਤੇ ਜੇ ਹੋ ਸਕੇ ਤਾਂ ਹਮੇਸ਼ਾ ਲੋੜਵੰਦਾਂ ਦੀ ਸੇਵਾ ਕਰੋ।

Pakistan Sikh Gurdwara Prabandhak CommitteePakistan Sikh Gurdwara Prabandhak Committee

ਇਸ ਨਾਲ ਹੀ ਬੰਦੇ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਵਿਕਾਸ ਸਿੰਘ ਨੇ ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਆਰਮੈਨ ਡਾ. ਅਮੀਰ ਅਹਿਮਦ ਦਾ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵਲੋਂ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨਾ ਸਿਰਫ਼ ਪੰਜਾਬ ਸਗੋਂ ਬਲੋਚਿਸਤਾਨ ਕਵੈਟਾ ਦੇ ਅੰਦਰ 72 ਸਾਲ ਤੋਂ ਬੰਦ ਪਏ ਗੁਰਦਵਾਰਿਆਂ ਦੀ ਮੁਰੰਮਤ ਕਰਵਾ ਕੇ ਸੰਗਤਾਂ ਲਈ ਖੋਲ੍ਹੇ ਹਨ।

ਜ਼ਿਕਰਯੋਗ ਹੈ ਕਿ ਸ਼ਿਕਾਰਪੁਰ ਸੁਕੂਰ ਜ਼ਿਲ੍ਹੇ ਦਾ ਬਹੁਤ ਵੱਡਾ ਕਸਬਾ ਹੈ। ਇਸ ਗੁਰਦਵਾਰਾ ਸਾਹਿਬ ਨੂੰ ਹੁਣ ਸਿੰਧੀ ਭਾਸ਼ਾ ਵਿਚ “ਪੂਜਾ ਉਦਾਸੀਅਨ ਸਮਾਧ ਆਸ਼ਰਮ'' ਵਜੋਂ ਜਾਣਿਆ ਜਾਂਦਾ ਹੈ। ਇਥੇ ਇਕ ਦਰਖ਼ਤ ਅਜੇ ਵੀ ਮੌਜੂਦ ਜਿਸ ਹੇਠ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਇਸ ਗੁਰਦਵਾਰਾ ਸਾਹਿਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੋਜ਼ਾਨਾ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement