ਫੂਡ ਐਂਡ ਪੈਕੇਜਿੰਗ ਕੰਪਨੀ ਹਲਦੀਰਾਮ 'ਤੇ ਸਾਈਬਰ ਅਟੈਕ, ਮੰਗੀ ਲੱਖਾਂ ਰੁਪਏ ਦੀ ਫਿਰੌਤੀ
Published : Oct 17, 2020, 11:27 am IST
Updated : Oct 17, 2020, 11:29 am IST
SHARE ARTICLE
Haldiram cyber attack
Haldiram cyber attack

ਇਸ ਮਾਮਲੇ ਵਿੱਚ ਹਲਦੀਰਾਮ ਕੰਪਨੀ ਦੇ ਡੀਜੀਐਮ (ਆਈਟੀ) ਦੀ ਸ਼ਿਕਾਇਤ ’ਤੇ 14 ਅਕਤੂਬਰ ਦੀ ਦੇਰ ਰਾਤ ਸੈਕਟਰ-58 ਥਾਣੇ ਵਿੱਚ ਇੱਕ ਰਿਪੋਰਟ ਦਰਜ ਕੀਤੀ ਗਈ ਸੀ।

ਨਵੀਂ ਦਿੱਲੀ: ਦੇਸ਼ ਦੀ ਮਸ਼ਹੂਰ ਫੂਡ ਐਂਡ ਪੈਕਜਿੰਗ ਕੰਪਨੀ ਹਲਦੀਰਾਮ 'ਤੇ ਵੱਡਾ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਕੰਪਨੀ ਦੀ ਤਰਫੋਂ ਥਾਣਾ ਸੈਕਟਰ 58 ਵਿੱਚ ਸ਼ਿਕਾਇਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਈਬਰ ਅਪਰਾਧੀ ਨੇ ਕੰਪਨੀ ਦੇ ਮਾਰਕੀਟਿੰਗ, ਕਾਰੋਬਾਰ ਤੋਂ ਅਹਿਮ ਡੇਟਾ ਨੂੰ ਡਿਲੀਟ ਕਰ ਦਿੱਤਾ ਹੈ। ਫਿਰ ਸਾਈਬਰ ਅਪਰਾਧੀ ਨੇ ਵੀ ਡੇਟਾ ਵਾਪਸ ਕਰਨ ਲਈ 7.5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

haldiramhaldiram

ਕੰਪਨੀ ਦਾ ਕਹਿਣਾ ਹੈ ਕਿ ਇਹ ਸਾਈਬਰ ਹੈਕਿੰਗ 12 ਜੁਲਾਈ ਦੀ ਦੇਰ ਰਾਤ ਹੋਈ। ਇਸ ਮਾਮਲੇ ਵਿੱਚ ਹਲਦੀਰਾਮ ਕੰਪਨੀ ਦੇ ਡੀਜੀਐਮ (ਆਈਟੀ) ਦੀ ਸ਼ਿਕਾਇਤ ’ਤੇ 14 ਅਕਤੂਬਰ ਦੀ ਦੇਰ ਰਾਤ ਸੈਕਟਰ-58 ਥਾਣੇ ਵਿੱਚ ਇੱਕ ਰਿਪੋਰਟ ਦਰਜ ਕੀਤੀ ਗਈ ਸੀ। ਨੋਇਡਾ ਸੈਕਟਰ-62 ਦੇ ਸੀ ਬਲਾਕ ਵਿੱਚ ਕੰਪਨੀ ਦਾ ਕਾਰਪੋਰੇਟ ਦਫਤਰ ਹੈ।  ਕੰਪਨੀ ਦਾ ਆਈਟੀ ਵਿਭਾਗ ਇਥੋਂ ਚਲਦਾ ਹੈ।

cyber attackcyber attack

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement