NCP ਮੁਖੀ ਸ਼ਰਦ ਪਵਾਰ ਦੀ ਕੇਂਦਰ ਨੂੰ ਨਸੀਹਤ- ‘ਪੰਜਾਬ ਦੇ ਕਿਸਾਨਾਂ ਨੂੰ ਨਾਰਾਜ਼ ਨਾ ਕਰੇ ਮੋਦੀ ਸਰਕਾਰ’
Published : Oct 17, 2021, 3:44 pm IST
Updated : Oct 17, 2021, 3:44 pm IST
SHARE ARTICLE
Sharad Pawar
Sharad Pawar

ਉਨ੍ਹਾਂ ਕਿਹਾ ਕਿ ਮੁਲਕ ਪਹਿਲਾਂ ਪੰਜਾਬ ਨੂੰ ਨਾਰਾਜ਼ ਕਰਨ ਦਾ ਮੁੱਲ ਤਾਰ ਚੁੱਕਾ ਹੈ।

 

ਨਵੀਂ ਦਿੱਲੀ: ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ (Farmers Protest) ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅਜੇ ਤੱਕ ਦਿੱਲੀ ਦੇ ਬਾਰਡਰਾਂ ’ਤੇ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ਼ ਡਟੇ ਹੋਏ ਹਨ। ਇਸ ਵਿਚਾਲੇ ਐਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਵੱਲੋਂ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ।

Farmers Protest Farmers Protest

ਉਨ੍ਹਾਂ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ (Central Government) ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਅੰਦੋਲਨ ਨਾਲ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਚਾਹੀਦਾ ਹੈ, ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾਤਰ ਅੰਦੋਲਨਕਾਰੀ ਪੰਜਾਬ ਤੋਂ ਹਨ ਜੋ ਕਿ ਇਕ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਮੁਲਕ ਪਹਿਲਾਂ ਪੰਜਾਬ (Punjab) ਨੂੰ ਨਾਰਾਜ਼ ਕਰਨ ਦਾ ਮੁੱਲ ਤਾਰ ਚੁੱਕਾ ਹੈ। 

Sharad PawarSharad Pawar

ਪਵਾਰ ਕੇਂਦਰ ਵਿਚ ਰੱਖਿਆ ਤੇ ਖੇਤੀ ਮੰਤਰੀ ਰਹਿ ਚੁੱਕੇ ਹਨ। ਪਵਾਰ ਨੇ ਕਿਹਾ ਕਿ ਉਹ ਦੋ-ਤਿੰਨ ਵਾਰ ਧਰਨੇ ਵਾਲੀ ਥਾਂ ਜਾ ਚੁੱਕੇ ਹਨ ਤੇ ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਲੈ ਕੇ ਰਵੱਈਆ ਠੀਕ ਨਹੀਂ ਲੱਗਦਾ। ਪਵਾਰ ਨੇ ਕਿਹਾ, “ਮੇਰੀ ਸਲਾਹ ਹੈ ਕਿ ਕੇਂਦਰ ਸਰਹੱਦੀ ਖਿੱਤੇ ਦੇ ਕਿਸਾਨਾਂ ਨੂੰ ਨਾਰਾਜ਼ ਨਾ ਕਰੇ, ਇਸ ਦੇ ਹੋਰ ਸਿੱਟੇ ਭੁਗਤਣੇ ਪੈ ਸਕਦੇ ਹਨ। ਪਵਾਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਚਾਹੇ ਉਹ ਹਿੰਦੂ ਹਨ ਜਾਂ ਸਿੱਖ, ਉਨ੍ਹਾਂ ਨੇ ਭੋਜਨ ਸਪਲਾਈ ਵਿਚ ਵੱਡਾ ਯੋਗਦਾਨ ਦਿੱਤਾ ਹੈ।”

Location: India, Delhi, New Delhi

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement