ਦੇਖੋ 'ਵੱਡੇ ਦਿਲ ਵਾਲਾ' ਮਾਲਕ, ਸਾਰੇ ਕਰਮਚਾਰੀਆਂ ਨੂੰ ਦੀਵਾਲੀ ਗਿਫ਼ਟ ਵਜੋਂ ਦਿੱਤੀਆਂ ਬਾਈਕ ਤੇ ਕਾਰਾਂ
Published : Oct 17, 2022, 1:31 pm IST
Updated : Oct 17, 2022, 1:31 pm IST
SHARE ARTICLE
Chennai shop-owner gifts cars, bikes to employees on Diwali
Chennai shop-owner gifts cars, bikes to employees on Diwali

ਚਲਾਨੀ ਜਵੈਲਰੀ ਦੇ ਮਾਲਕ ਜੈਅੰਤੀ ਲਾਲ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਅੱਠ ਕਾਰਾਂ ਅਤੇ 18 ਬਾਈਕ ਗਿਫ਼ਟ ਕੀਤੀਆਂ ਹਨ।

 

ਚੇਨਈ - ਦੀਵਾਲੀ ਦਾ ਤਿਉਹਾਰ ਪਿਆਰ ਤੇ ਸਤਿਕਾਰ ਭਰੇ ਤੋਹਫ਼ੇ ਦੇਣ ਤੇ ਪ੍ਰਾਪਤ ਕਰਨ ਦਾ ਸਮਾਂ ਹੁੰਦਾ ਹੈ। ਇਸੇ ਤਰ੍ਹਾਂ ਚੱਲਦੇ ਹੋਏ ਚੇਨਈ ਦੇ ਗਹਿਣਿਆਂ ਦੇ ਕਾਰੋਬਾਰੀ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ 1.2 ਕਰੋੜ ਰੁਪਏ ਦੀਆਂ ਕਾਰਾਂ ਅਤੇ ਬਾਈਕ ਦੇ ਕੇ ਸਾਰੇ ਜਾਣਨ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਹੈ।ਚਲਾਨੀ ਜਵੈਲਰੀ ਦੇ ਮਾਲਕ ਜੈਅੰਤੀ ਲਾਲ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਅੱਠ ਕਾਰਾਂ ਅਤੇ 18 ਬਾਈਕ ਗਿਫ਼ਟ ਕੀਤੀਆਂ ਹਨ।

ਇਹ ਤੋਹਫ਼ੇ ਹਾਸਲ ਕਰਨ ਵਾਲੇ ਉਨ੍ਹਾਂ ਦੇ ਕਰਮਚਾਰੀ ਵੀ ਹੈਰਾਨ ਹੋਏ, ਜਦੋਂ ਕਿ ਕਈਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਦੁਕਾਨ ਮਾਲਕ ਜੈਅੰਤੀ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਟਾਫ਼ ਉਨ੍ਹਾਂ ਦੇ ਪਰਿਵਾਰ ਵਰਗਾ ਹੈ, ਅਤੇ ਉਨ੍ਹਾਂ ਨੇ ਸਟਾਫ਼ ਨੇ ਹਰ ਉਤਰਾਅ-ਚੜ੍ਹਾਅ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ।

ਜੈਅੰਤੀ ਲਾਲ ਨੇ ਕਿਹਾ ਕਿ ਇਹ ਤੋਹਫ਼ਾ ਕਰਮਚਾਰੀਆਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਕੁਝ ਖ਼ਾਸ ਪਲ ਜੋੜਨ ਲਈ ਹੈ। ਇਹਨਾਂ ਸਾਰੇ ਕਰਮਚਾਰੀਆਂ ਨੇ ਮੇਰੇ ਕਾਰੋਬਾਰ ਵਿੱਚ ਸਾਰੇ ਉਤਰਾਅ-ਚੜ੍ਹਾਅ ਵਿੱਚ ਮੇਰੇ ਨਾਲ ਕੰਮ ਕੀਤਾ ਹੈ ਅਤੇ ਲਾਭ ਕਮਾਉਣ ਵਿੱਚ ਵੀ ਮੇਰੀ ਪੂਰੀ ਮਦਦ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਰੇ ਕਰਮਚਾਰੀ ਮੇਰੇ ਲਈ ਸਿਰਫ਼ ਕਰਮਚਾਰੀ ਹੀ ਨਹੀਂ, ਸਗੋਂ ਮੇਰਾ ਪਰਿਵਾਰ ਹਨ। ਇਸ ਲਈ ਮੈਂ ਉਨ੍ਹਾਂ ਨੂੰ ਅਜਿਹੇ ਹੈਰਾਨੀਜਨਕ ਤੋਹਫ਼ੇ ਦੇ ਕੇ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਪੇਸ਼ ਕਰਨਾ ਚਾਹੁੰਦਾ ਸੀ। ਜੈਅੰਤੀ ਲਾਲ ਨੇ ਕਿਹਾ ਕਿ ਮੈਂ ਦਿਲੋਂ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਹਰ ਰੁਜ਼ਗਾਰਦਾਤਾ ਨੂੰ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement