
ਡਾਇਲ (DIAL) ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਦਾ ਆਪਰੇਟਰ ਹੈ।
ਨਵੀਂ ਦਿੱਲੀ -ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (DIAL) ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯਾਤਰੀਆਂ ਲਈ ਵਿਸਥਾਰਤ ਖੇਤਰ ਟਰਮੀਨਲ 3 'ਤੇ ਜਲਦੀ ਹੀ ਚਾਲੂ ਹੋ ਜਾਵੇਗਾ। ਡਾਇਲ (DIAL) ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਦਾ ਆਪਰੇਟਰ ਹੈ।
ਇਸ ਸੰਬੰਧ ਵਿੱਚ ਜਾਰੀ ਇੱਕ ਪ੍ਰੈੱਸ ਰੀਲੀਜ਼ ਅਨੁਸਾਰ, ਟਰਮੀਨਲ 3 'ਤੇ ਟਰਾਂਸਫ਼ਰ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਸਾਂਭਣ ਲਈ ਇੰਟਰਨੈਸ਼ਨਲ-ਟੂ-ਇੰਟਰਨੈਸ਼ਨਲ ਟਰਾਂਸਫ਼ਰ ਖੇਤਰ ਦਾ ਵਿਸਥਾਰ ਕੀਤਾ ਗਿਆ ਹੈ। ਇਹ ਨਵਾਂ ਵਿਸਥਾਰਤ ਖੇਤਰ ਲਗਭਗ 3,000 ਵਰਗ ਮੀਟਰ 'ਚ ਫ਼ੈਲਿਆ ਹੋਇਆ ਹੈ, ਅਤੇ ਪਿਛਲੇ ਟਰਾਂਸਫ਼ਰ ਖੇਤਰ ਨਾਲੋਂ ਦੁੱਗਣੇ ਆਕਾਰ ਦਾ ਹੈ।