ਗੋਆ ਦੇ ਮਹਾਨ ਸ਼ਹੀਦ ਰਹੇ ਕਰਨੈਲ ਸਿੰਘ ਈਸੜੂ ਦੇ ਸਨਮਾਨ ‘ਚ ਗੋਆ ਸਰਕਾਰ ਦਾ ਉਪਰਾਲਾ, ਪਿੰਡ ਈਸੜੂ ਦਾ ਕੋਈ ਵੀ ਨਾਗਰਿਕ ਗੋਆ 'ਚ ਹੋਏਗਾ ਸਟੇਟ ਗੈਸਟ
Published : Oct 17, 2022, 1:10 pm IST
Updated : Oct 17, 2022, 1:12 pm IST
SHARE ARTICLE
 In honor of Karnail Singh Isru, the great martyr of Goa
In honor of Karnail Singh Isru, the great martyr of Goa

ਵਫ਼ਦ ਵੱਲੋਂ ਰਾਜਪਾਲ ਸ੍ਰੀਧਰਨ ਪਿੱਲਈ ਨੂੰ ਮਿਲ ਕੇ ਗੋਆ ਯੂਨੀਵਰਸਿਟੀ ’ਚ ਸ਼ਹੀਦ ਕਰਨੈਲ ਸਿੰਘ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ

 

ਮੁਹਾਲੀ: ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਗੋਆ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਮਿਊਜ਼ਿਅਮ ਬਣੇਗਾ। ਇਸ ਅੰਦਰ ਈਸੜੂ ਵਿਖੇ ਲੱਗਿਆ ਸ਼ਹੀਦ ਕਰਨੈਲ ਸਿੰਘ ਦੇ ਬੁੱਤ ਵਰਗਾ ਬੁੱਤ ਲੱਗੇਗਾ। ਇਸ ਸਬੰਧ ਵਿੱਚ ਸ਼ਹੀਦ ਦੇ ਜੱਦੀ ਪਿੰਡ ਦੇ ਸਰਪੰਚ ਤੇ ਬਚਪਨ ਦੇ ਦੋਸਤ ਗੋਆ ਦੇ ਰਾਜਪਾਲ ਤੇ ਮੁੱਖ ਮੰਤਰੀ ਨੂੰ ਮਿਲੇ। ਗੋਆ ਦੇ ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਹੈ ਕਿ ਜੇਕਰ ਸ਼ਹੀਦ ਕਰਨੈਲ ਸਿੰਘ ਦੇ ਪਿੰਡ ਈਸੜੂ ਤੋਂ ਕੋਈ ਵੀ ਨਾਗਰਿਕ ਗੋਆ ਆਵੇਗਾ ਤਾਂ ਉਹ ਸਟੇਟ ਗੈਸਟ ਹੋਵੇਗਾ।

ਇਸ ਦੇ ਨਾਲ ਹੀ ਮੋਪਾ ਏਅਰਪੋਰਟ ਤੋਂ ਪਤਗ ਦੇਵੀ ਲਈ ਬਣ ਰਹੀ ਨਵੀਂ ਸੜਕ ਦਾ ਨਾਂ ਖੰਨਾ ਦੇ ਪਿੰਡ ਈਸੜੂ ਦੇ ਸ਼ਹੀਦ ਕਰਨੈਲ ਸਿੰਘ ਦੇ ਨਾਂ ’ਤੇ ਰੱਖਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਵਫ਼ਦ ਵੱਲੋਂ ਰਾਜਪਾਲ ਸ੍ਰੀਧਰਨ ਪਿੱਲਈ ਨੂੰ ਮਿਲ ਕੇ ਗੋਆ ਯੂਨੀਵਰਸਿਟੀ ’ਚ ਸ਼ਹੀਦ ਕਰਨੈਲ ਸਿੰਘ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ ਗਈ।  ਰਾਜਪਾਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਸਬੰਧੀ ਜਲਦੀ ਐਲਾਨ ਕੀਤਾ ਜਾਵੇਗਾ।

ਇਨ੍ਹਾਂ ਹੀ ਨਹੀਂ ਈਸੜੂ ਦੇ ਸਰਪੰਚ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਗੋਆ ਦੇ ਮੁੱਖ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਪਿੰਡ ਦੇ ਸਰਪੰਚ ਵਲੋਂ ਪਿੰਡ ਦੇ ਜਿਸ ਵੀ ਵਿਅਕਤੀ ਬਾਰੇ ਗੋਆ ਆਉਣ ਦੀ ਸੂਚਨਾ ਦਿੱਤੀ ਜਾਵੇਗੀ, ਉਸ ਨੂੰ ਸਰਕਾਰੀ ਮਹਿਮਾਨ ਨਿਵਾਜ਼ੀ ਦਿੱਤੀ ਜਾਵੇਗੀ। ਸਰਪੰਚ ਗੁਰਬਿੰਦਰ ਸਿੰਘ ਤੇ ਬਾਕੀ ਮੈਂਬਰਾਂ ਵਲੋਂ ਗੋਆ ਦੇ ਮੁੱਖ ਮੰਤਰੀ ਤੇ ਰਾਜਪਾਲ ਦਾ ਸ਼ਹੀਦ ਕਰਨੈਲ ਸਿੰਘ ਦੀ ਯਾਦੂ ਨੂੰ ਅਹਿਮ ਫ਼ੈਸਲੇ ਲੈਣ ’ਤੇ ਧੰਨਵਾਦ ਕੀਤਾ ਤੇ ਸਰਕਾਰ ਦਾ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ। ਸਰਕਾਰ ਵਲੋਂ ਵਫ਼ਦ ਦਾ ਸਰਕਾਰੀ ਸਨਮਾਨਾਂ ਨਾਲ ਸਨਮਾਨ ਕੀਤਾ ਗਿਆ ਤੇ ਵਾਪਸੀ ਸਮੇਂ ਤੋਹਫ਼ੇ ਵੀ ਦਿੱਤੇ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement