ਸੜਕ ਹਾਦਸੇ ਨੇ ਖੋਹ ਲਿਆ ਡਾਕਟਰ ਦਾ ਪਰਿਵਾਰ: ਟਰੱਕ ਨੇ ਮਾਰੀ ਕਾਰ ਤੇ ਬਾਈਕ ਨੂੰ ਟੱਕਰ
Published : Oct 17, 2022, 10:15 am IST
Updated : Oct 17, 2022, 10:15 am IST
SHARE ARTICLE
Road accident took away the doctor's family
Road accident took away the doctor's family

ਵਿਆਹ ਤੋਂ ਬਾਅਦ ਉਸ ਨੇ 12 ਸਾਲ ਤੱਕ ਸੁੱਖਣਾ ਸੁੱਖੀ, ਫਿਰ ਆਰਾਧਿਆ ਦਾ ਜਨਮ ਹੋਇਆ। ਪਲਾਂ ਵਿੱਚ ਹੀ ਉਸ ਦੀ ਦੁਨੀਆਂ ਤਬਾਹ ਹੋ ਗਈ।

 


ਹਾਂਸੀ- ਹਰਿਆਣਾ ਦੇ ਹਾਂਸੀ ਇਲਾਕੇ ਦੇ ਪਿੰਡ ਬਾਸ ਮਦਨਹੇੜੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਹਾਂਸੀ ’ਚ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਹਾਦਸਾ ਭਿਵਾਨੀ ਦੇ ਡਾਕਟਰ ਗੋਵਿੰਦ ਮਖੀਜਾ ਅਤੇ ਗਾਰਮੈਂਟਸ ਕਾਰੋਬਾਰੀ ਭਾਈ ਸਤਪਾਲ ਦੇ ਪਰਿਵਾਰ ਨੂੰ ਲੈ ਗਿਆ। ਪਰਿਵਾਰ ਧੀ ਨੂੰ ਦੀਵਾਲੀ ਦਾ ਸ਼ਗਨ ਦੇਣ ਕਲਾਇਤ ਗਿਆ ਸੀ। ਨੂੰਹ, ਜਵਾਈ ਤੇ ਸਮਧੀ ਉਨ੍ਹਾਂ ਨੂੰ ਰੋਕਦੇ ਰਹੇ ਸਨ, ਪਰ ਡਾਕਟਰ ਘਰ ਜਾਣ 'ਤੇ ਅੜੇ ਸਨ।

ਜੀਂਦ-ਭਿਵਾਨੀ ਰੋਡ 'ਤੇ ਪਿੰਡ ਬਾਸ ਤੋਂ ਨਿਕਲਣ ਤੋਂ ਬਾਅਦ ਮਦਨਹੇੜੀ ਨੇੜੇ ਇਕ ਟਰੱਕ ਨੇ ਮਾਖੀਜਾ ਪਰਿਵਾਰ ਦੇ 4 ਮੈਂਬਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ 'ਚ ਡਾਕਟਰ ਗੋਵਿੰਦ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਿਸਾਰ ਦੇ ਸਪਰਾ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਉਸ ਦੀ ਪਤਨੀ ਡੌਲੀ ਅਤੇ ਪੁੱਤਰ ਡਾਕਟਰ ਸਾਹਿਲ ਉਰਫ ਸੰਨੀ ਦੀ ਮੌਤ ਹੋ ਗਈ। ਭਰਾ ਸਤਪਾਲ ਦੀ ਪਤਨੀ ਰਜਨੀ ਅਤੇ ਬੇਟੇ ਆਰਾਧਿਆ ਦੀ ਵੀ ਮੌਤ ਹੋ ਗਈ। ਰਾਤ ਨੂੰ ਹਾਂਸੀ ਹਸਪਤਾਲ ਪਹੁੰਚੇ ਸਤਪਾਲ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਨੇ 12 ਸਾਲ ਤੱਕ ਸੁੱਖਣਾ ਸੁੱਖੀ, ਫਿਰ ਆਰਾਧਿਆ ਦਾ ਜਨਮ ਹੋਇਆ। ਪਲਾਂ ਵਿੱਚ ਹੀ ਉਸ ਦੀ ਦੁਨੀਆਂ ਤਬਾਹ ਹੋ ਗਈ।

ਬਾਸ-ਮਦਨਹੇੜੀ ਨੇੜੇ ਹੋਏ ਇਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਡਾ: ਗੋਵਿੰਦ ਅਤੇ ਬਾਈਕ ਸਵਾਰ ਜੋੜਾ ਸੁਰਿੰਦਰ ਸ਼ਰਮਾ ਅਤੇ ਉਸ ਦੀ ਪਤਨੀ ਸਰਿਤਾ ਗੰਭੀਰ ਜ਼ਖ਼ਮੀ ਹਨ। ਬਾਸ ਥਾਣੇ ਦੇ ਐੱਸਐੱਚਓ ਨਰਿੰਦਰਪਾਲ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਤੱਕ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੰਜਵਾਂ ਮ੍ਰਿਤਕ ਜੀਂਦ ਦੇ ਪਿੰਡ ਧਮਤਾਨ ਦਾ ਰਹਿਣ ਵਾਲਾ ਮਨਦੀਪ ਹੈ, ਜੋ ਹਾਦਸੇ ਸਮੇਂ ਬਾਈਕ 'ਤੇ ਜਾ ਰਿਹਾ ਸੀ। ਹਾਦਸੇ ਵਿੱਚ ਟਰੱਕ ਵੀ ਪਲਟ ਗਿਆ ਅਤੇ ਉਸ ਦਾ ਡਰਾਈਵਰ ਫਰਾਰ ਹੋ ਗਿਆ।

ਦੱਸਿਆ ਗਿਆ ਹੈ ਕਿ ਭਿਵਾਨੀ ਦੇ ਜੈਨ ਚੌਕ ਦਾ ਰਹਿਣ ਵਾਲਾ ਡਾਕਟਰ ਗੋਵਿੰਦ ਮਖੀਜਾ ਰੇਵਾੜੀ ਦੇ ਕੋਸਲੀ 'ਚ ਕਲੀਨਿਕ ਚਲਾਉਂਦਾ ਹੈ। ਉਸ ਦੀ ਧੀ ਕੈਥਲ ਜ਼ਿਲ੍ਹੇ ਦੇ ਕਲਾਇਤ ਵਿੱਚ ਵਿਆਹੀ ਹੋਈ ਹੈ। ਐਤਵਾਰ ਨੂੰ ਉਹ ਆਪਣੀ ਪਤਨੀ ਡੋਲੀ, ਬੇਟੇ ਸਾਹਿਲ ਨਾਲ ਬੇਟੀ ਦੇ ਸਹੁਰੇ ਨੂੰ ਦੀਵਾਲੀ ਦਾ ਤੋਹਫਾ ਦੇਣ ਗਿਆ ਸੀ। ਉਸ ਦੇ ਨਾਲ ਉਸ ਦੀ ਭਾਬੀ ਰਜਨੀ ਅਤੇ ਉਸ ਦਾ ਪੁੱਤਰ ਆਰਾਧਿਆ ਵੀ ਸੀ। ਪਰਿਵਾਰ ਐਤਵਾਰ ਸ਼ਾਮ ਨੂੰ ਕਾਰ 'ਚ ਜੀਂਦ ਦੇ ਰਸਤੇ ਭਿਵਾਨੀ ਲਈ ਰਵਾਨਾ ਹੋਇਆ ਸੀ। ਰਸਤੇ 'ਚ ਬਾਸ ਪਿੰਡ ਨੇੜੇ ਇਹ ਹਾਦਸਾ ਵਾਪਰ ਗਿਆ।

ਬਾਸ ਥਾਣਾ ਇੰਚਾਰਜ ਨਰਿੰਦਰ ਪਾਲ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਪਿੰਡ ਬਾਸ ਨੇੜੇ ਡਰਾਈਵਰ ਨੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬਾਈਕ ਨੂੰ ਟੱਕਰ ਮਾਰ ਦਿੱਤੀ। ਟਰੱਕ ਜੀਂਦ ਵੱਲ ਜਾ ਰਿਹਾ ਸੀ। ਜਦੋਂਕਿ ਕਾਰ ਜੀਂਦ ਤੋਂ ਆ ਰਹੀ ਸੀ। ਟਰੱਕ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਡਰਾਈਵਰ ਨੇ ਗ਼ਲਤ ਸਾਈਡ ਨਾਲ ਟੱਕਰ ਮਾਰ ਦਿੱਤੀ। ਕਾਰ ਵਿੱਚ ਭਿਵਾਨੀ ਵਾਸੀ ਡੋਲੀ, ਉਸ ਦਾ ਪੁੱਤਰ ਸਾਹਿਲ, ਗੋਵਿੰਦ, ਬੱਚਾ ਅਰਾਧਿਆ, ਰਜਨੀ ਕਾਰ ਵਿੱਚ ਸਵਾਰ ਹੋ ਕੇ ਵਾਪਸ ਭਿਵਾਨੀ ਆ ਰਹੇ ਸਨ। ਪਰ ਬਾਸ ਨੇੜੇ ਟਰੱਕ ਨਾਲ ਹਾਦਸਾ ਵਾਪਰ ਗਿਆ।

ਹਾਦਸੇ ਵਿੱਚ ਡੋਲੀ (50), ਸਾਹਿਲ (26), ਆਰਾਧਿਆ (11) ਅਤੇ ਉਸ ਦੀ ਮਾਂ ਰਜਨੀ (50) ਦੀ ਮੌਤ ਹੋ ਗਈ। ਜਦਕਿ ਗੋਵਿੰਦ (54) ਨੂੰ ਗੰਭੀਰ ਹਾਲਤ 'ਚ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਦੀ ਲਪੇਟ ਵਿੱਚ ਦੋ ਬਾਈਕ ਸਵਾਰ ਵੀ ਆ ਗਏ। ਬਾਸ ਨਿਵਾਸੀ ਸੁਰਿੰਦਰ ਸ਼ਰਮਾ ਅਤੇ ਉਸ ਦੀ ਪਤਨੀ ਸਰਿਤਾ ਗੰਭੀਰ ਜ਼ਖਮੀ ਹਨ, ਉਨ੍ਹਾਂ ਨੂੰ ਬਾਸ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰ ਗੋਵਿੰਦ ਨੂੰ ਗੰਭੀਰ ਹਾਲਤ ਵਿੱਚ ਹਿਸਾਰ ਰੈਫਰ ਕਰ ਦਿੱਤਾ ਗਿਆ ਹੈ।

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement