
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਾ. ਬੀਨਾ ਗਾਡਫ੍ਰੇ ਕੰਪਨੀ ਦੇ ਬੋਰਡ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਕੰਪਨੀ ਦੀ ਸੀਐਸਆਰ ਕਮੇਟੀ ਵਿਚ ਵੀ ਸ਼ਾਮਲ ਰਹੀ ਹੈ।
ਨਵੀਂ ਦਿੱਲੀ : ਡਾ. ਬੀਨਾ ਮੋਦੀ ਨੇ ਮੋਦੀ ਐਨਟਰਪ੍ਰਾਈਜ਼ਜ਼ ਦੇ ਨਵੇਂ ਚੇਅਰਪਰਸਨ ਦਾ ਅਹੁਦਾ ਸੰਭਾਲ ਲਿਆ ਹੈ। ਕੇ.ਕੇ. ਮੋਦੀ ਦੇ ਦੇਹਾਂਤ ਤੋਂ ਬਾਅਦ ਗਾਡਫ਼੍ਰੇ ਫ਼ਿਲਿਪਸ ਇੰਡੀਆ ਲਿਮਿਟਡ ਅਤੇ ਇੰਡੋਫ਼ਿਲ ਇੰਡਸਟਰੀਜ਼ ਲਿਮ. ਦੋਹਾਂ ਕੰਪਨੀਆਂ ਦੇ ਨਿਦੇਸ਼ਕ ਮੰਡਲ ਨੇ ਸਰਬਸੰਮਤੀ ਨਾਲ ਡਾ. ਬੀਨਾ ਮੋਦੀ ਨੂੰ ਨਾਮਜ਼ਦ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਾ. ਬੀਨਾ ਗਾਡਫ੍ਰੇ ਕੰਪਨੀ ਦੇ ਬੋਰਡ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਕੰਪਨੀ ਦੀ ਸੀਐਸਆਰ ਕਮੇਟੀ ਵਿਚ ਵੀ ਸ਼ਾਮਲ ਰਹੀ ਹੈ।