
ਸਰਕਾਰ ਕਰੇਗੀ ਵੱਡੀ ਕਾਰਵਾਈ !
ਨਵੀਂ ਦਿੱਲੀ: ਗੰਗਾ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੇ ਖਿਲਾਫ ਹੁਣ ਸਰਕਾਰ ਸਖ਼ਤ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਪੱਧਰ ਵਿਚ ਸਰਕਾਰ ਗੰਗਾ ਦੀ ਸਾਫ਼-ਸਫ਼ਾਈ ਬਣਾਏ ਰੱਖਣ ਲਈ ਬਿਲ ਪੇਸ਼ ਕਰਨ ਵਾਲੀ ਹੈ। ਇਸ ਤਹਿਤ ਗੰਗਾ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦਾ ਪ੍ਰਸਤਾਵ ਰੱਖਿਆ ਗਿਆ ਹੈ।
Gangaਖ਼ਬਰ ਹੈ ਕਿ ਹੁਣ ਅਜਿਹਾ ਕਰਨ ਵਾਲਿਆਂ ਨੂੰ 5 ਸਾਲ ਦੀ ਜੇਲ੍ਹ ਅਤੇ 50 ਕਰੋੜ ਰੁਪਏ ਤਕ ਦਾ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਕ ਰਿਪੋਰਟ ਮੁਤਾਬਕ ਪਾਣੀ ਪਾਵਰ ਵਿਭਾਗ ਨੇ ਬਿੱਲ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਇਸ ਨੂੰ ਕੈਬਨਿਟ ਦੀ ਮਨਜੂਰੀ ਲਈ ਭੇਜ ਦਿੱਤਾ ਗਿਆ ਹੈ। ਇਸ ਬਿੱਲ ਵਿਚ 13 ਚੈਪਟਰਸ ਹਨ। ਇਸ ਵਿਚ ਗੈਰਕਾਨੂੰਨੀ ਨਿਰਮਾਣ ਕਾਰਜ, ਪਾਣੀ ਦੇ ਵਹਾਅ ਨੂੰ ਰੋਕਣਾ, ਗੰਗਾ ਵਿਚ ਗੰਦਗੀ ਵਰਗੇ ਕਈ ਪ੍ਰਸਤਾਵ ਸ਼ਾਮਲ ਹਨ।
Ganga ਇਸ ਬਿੱਲ ਵਿਚ ਕਿਹਾ ਗਿਆ ਹੈ ਕਿ ਜੇ ਕੋਈ ਬਿਨਾਂ ਆਗਿਆ ਦੇ ਗੰਗਾ ਦੀ ਧਾਰਾ ਦੀ ਵਹਾਅ ਵਿਚ ਰੁਕਾਵਟ ਪੈਦਾ ਕਰਦਾ ਹੈ ਤਾਂ ਫਿਰ ਉਸ ਤੇ ਜ਼ਿਆਦਾ ਤੋਂ ਜ਼ਿਆਦਾ 50 ਕਰੋੜ ਰੁਪਏ ਤਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤਰ੍ਹਾਂ ਜੇ ਕੋਈ ਗੰਗਾ ਦੇ ਤਟ ਤੇ ਰਹਿਣ ਲਈ ਘਰ ਜਾਂ ਬਿਜ਼ਨੈਸ ਲਈ ਕੋਈ ਕੰਸਟ੍ਰਕਸ਼ਨ ਕਰਦਾ ਹੈ ਤਾਂ ਉਸ ਨੂੰ ਪੰਜ ਸਾਲ ਤਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਗੰਗਾ ਨੂੰ ਬਚਾਉਣ ਲਈ ਇਕ ਖ਼ਾਸ ਪੁਲਿਸ ਫੋਰਸ ਵੀ ਤਿਆਰ ਕਰੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਦੇਖ-ਰੇਖ ਵਿਚ ਨੈਸ਼ਨਲ ਗੰਗਾ ਕੌਂਸਲ ਵੀ ਬਣਾਇਆ ਜਾਵੇਗਾ। ਪੀਐਮ ਤੋਂ ਇਲਾਵਾ ਇਸ ਕੌਂਸਲ ਵਿਚ ਉਤਰਾਖੰਡ, ਉਤਰਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਵੀ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।