ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਨੂੰ ਘੇਰਿਆ, ਪੁੱਛਿਆ ਕਿੰਨਾ ਸਫ਼ਲ ਹੈ ਮਿਸ਼ਨ ਸ਼ਕਤੀ
Published : Nov 17, 2020, 5:30 pm IST
Updated : Nov 17, 2020, 5:34 pm IST
SHARE ARTICLE
Priyanka Gandhi
Priyanka Gandhi

ਯੂ ਪੀ ਔਰਤਾਂ ਲਈ ਸੁਰੱਖਿਅਤ ਨਹੀਂ ਹੈ

ਲਖਨਊ- ਕਾਂਗਰਸ ਨੇ ਔਰਤਾਂ ਦੇ ਵੱਧ ਰਹੇ ਅਪਰਾਧ ਨੂੰ ਲੈ ਕੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਦਾ ਘਿਰਾਓ ਕੀਤਾ ਹੈ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਯੋਗੀ ਦੀ ਇੱਕ ਤੋਂ ਬਾਅਦ ਇੱਕ ਯੂਪੀ ਵਿੱਚ ਔਰਤਾਂ ਨਾਲ ਹੋ ਰਹੇ  ਅਪਰਾਧਾਂ ਬਾਰੇ ਮਿਸ਼ਨ ਸ਼ਕਤੀ ‘ਤੇ ਸਵਾਲ ਚੁੱਕੇ ਹਨ। ਪ੍ਰਿਯੰਕਾ ਨੇ ਕਿਹਾ ਹੈ  "ਯੂਪੀ ਵਿੱਚ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਮੁੱਖ ਮੰਤਰੀ ਦੀ ਮਿਸ਼ਨ ਸ਼ਕਤੀ ਸਫਲ ਨਹੀਂ ਹੋਈ। "

Priyanka

ਪ੍ਰਿਅੰਕਾ ਨੇ ਆਪਣੇ ਟਵੀਟ ਵਿੱਚ ਲਿਖਿਆ, "ਕੀ ਯੂ ਪੀ ਦੇ ਸੀਐਮ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਨ੍ਹਾਂ ਦੀ ਮਿਸ਼ਨ ਸ਼ਕਤੀ ਕਿੰਨੀ ਸਫਲ ਰਹੀ? ਕਿਉਂਕਿ ਯੂਪੀ ਦੀਆਂ ਔਰਤਾਂ ਵਿਰੁੱਧ ਅਪਰਾਧਾਂ ਦੀਆਂ ਖਬਰਾਂ ਇਹ ਕਹਿ ਰਹੀਆਂ ਹਨ ਕਿ ਯੂ ਪੀ ਔਰਤਾਂ ਲਈ ਸੁਰੱਖਿਅਤ ਨਹੀਂ ਹੈ। ਬਹੁਤ ਸਾਰੀਆਂ ਥਾਵਾਂ 'ਤੇ, ਲੜਕੀਆਂ ਨੇ ਆਪਣੀ ਸੁਣਵਾਈ ਨਾ ਹੋਣ ਕਾਰਨ ਆਪਣੀ ਜਾਨ ਦੇ ਦਿੱਤੀ। "

ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਦੇ ਦੋ ਟਵੀਟ ਦੇ ਸਕ੍ਰੀਨ ਸ਼ਾਟ ਲਏ ਹਨ। ਮੁੱਖ ਮੰਤਰੀ ਦੇ ਇਹ ਦੋਵੇਂ ਟਵੀਟ ਮਿਸ਼ਨ ਸ਼ਕਤੀ ਅਭਿਆਨ ਨਾਲ ਸਬੰਧਤ ਹਨ। ਜਿਸ ਵਿਚ ਇਹ ਕਿਹਾ ਗਿਆ ਹੈ ਕਿ ਮਿਸ਼ਨ ਸ਼ਕਤੀ ਦੇ ਚੰਗੇ ਨਤੀਜੇ ਵੇਖੇ ਜਾ ਰਹੇ ਹਨ।

ਕਾਂਗਰਸ ਦੇ ਜਨਰਲ ਸੱਕਤਰ ਨੇ ਯੂ ਪੀ ਵਿੱਚ ਪਿਛਲੇ 48 ਘੰਟਿਆਂ ਵਿੱਚ ਵਾਪਰੀਆਂ ਘਟਨਾਵਾਂ ਦੀ ਇੱਕ ਸੂਚੀ ਪੋਸਟ ਕੀਤੀ ਹੈ। ਇਸ ਵਿੱਚ ਬਸਤੀ, ਕਾਨਪੁਰ, ਸ਼ਾਹਜਹਾਨਪੁਰ, ਰਾਮਪੁਰ, ਮੇਰਠ, ਗੋਂਡਾ, ਕੰਨਜ, ਸੀਤਾਪੁਰ, ਗੋਰਖਪੁਰ, ਹਰਦੋਈ, ਫਤਿਹਪੁਰ, ਬੁਲੰਦਸ਼ਹਿਰ, ਲਲਿਤਪੁਰ ਅਤੇ ਬਹਰਾਇਚ ਵਿੱਚ ਔਰਤਾਂ ਨਾਲ ਬਲਾਤਕਾਰ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਜ਼ਿਕਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement