Nigeria News : ਨਾਈਜੀਰੀਆ ਨੇ PM ਨਰਿੰਦਰ ਮੋਦੀ ਨੂੰ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਕੀਤਾ ਸਨਮਾਨਿਤ

By : BALJINDERK

Published : Nov 17, 2024, 7:30 pm IST
Updated : Nov 17, 2024, 7:30 pm IST
SHARE ARTICLE
ਨਾਈਜੀਰੀਆ PM ਨਰਿੰਦਰ ਮੋਦੀ ਨੂੰ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਸਨਮਾਨਿਤ ਕਰਦੇ ਹੋਏ
ਨਾਈਜੀਰੀਆ PM ਨਰਿੰਦਰ ਮੋਦੀ ਨੂੰ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਸਨਮਾਨਿਤ ਕਰਦੇ ਹੋਏ

Nigeria News : ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਚ ਨਾਈਜੀਰੀਆ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਨਾਈਜੀਰੀਆ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ 

Nigeria News : ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਕੌਮੀ ਪੁਰਸਕਾਰ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਸਨਮਾਨਿਤ ਕੀਤਾ ਹੈ। ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਅਪਣੇ ਬਿਆਨ ’ਚ ਮੋਦੀ ਨੇ ਕਿਹਾ, ‘‘ਮੈਨੂੰ ਨਾਈਜੀਰੀਆ ਵਲੋਂ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਨਾਈਜਰ’ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਬਹੁਤ ਮਾਣ ਹੈ। ਮੈਂ ਇਸ ਨੂੰ ਬਹੁਤ ਨਿਮਰਤਾ ਨਾਲ ਮਨਜ਼ੂਰ ਕਰਦਾ ਹਾਂ ਅਤੇ ਇਸ ਨੂੰ ਭਾਰਤ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ।’’

ਇਹ ਕਿਸੇ ਵੀ ਦੇਸ਼ ਵਲੋਂ ਮੋਦੀ ਨੂੰ ਦਿਤਾ ਗਿਆ 17ਵਾਂ ਕੌਮਾਂਤਰੀ ਪੁਰਸਕਾਰ ਹੈ। ਮੋਦੀ ਤੋਂ ਪਹਿਲਾਂ ਮਹਾਰਾਣੀ ਐਲਿਜ਼ਾਬੈਥ ਇਕਲੌਤੀ ਵਿਦੇਸ਼ੀ ਸ਼ਖਸੀਅਤ ਸੀ, ਜਿਸ ਨੂੰ 1969 ’ਚ ‘ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਨਾਈਜਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਮੋਦੀ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੂੰਬੂ ਦੇ ਸੱਦੇ ’ਤੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ’ਚ ਨਾਈਜੀਰੀਆ ’ਚ ਹਨ। 17 ਸਾਲਾਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਇਹ ਪਹਿਲੀ ਯਾਤਰਾ ਹੈ। 

ਐਤਵਾਰ ਨੂੰ ਨਾਈਜੀਰੀਆ ਪਹੁੰਚਣ ’ਤੇ ਮੰਤਰੀ ਨਿਯੋਮ ਏਜੇਨਵੋ ਵਿਕ ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਬੂਜਾ ਸ਼ਹਿਰ ਦੀ ‘ਚਾਬੀ’ ਭੇਟ ਕੀਤੀ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਇਹ ਪ੍ਰਧਾਨ ਮੰਤਰੀ ’ਚ ਨਾਈਜੀਰੀਆ ਦੇ ਲੋਕਾਂ ਦੇ ਵਿਸ਼ਵਾਸ ਅਤੇ ਸਤਿਕਾਰ ਦਾ ਪ੍ਰਗਟਾਵਾ ਹੈ।’’ ਅਬੂਜਾ ਤੋਂ ਮੋਦੀ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਬ੍ਰਾਜ਼ੀਲ ਜਾਣਗੇ। ਇਸ ਤੋਂ ਬਾਅਦ ਉਹ ਗੁਆਨਾ ਜਾਣਗੇ। 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੂਬੂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਨਾਈਜੀਰੀਆ ਨਾਲ ਅਪਣੀ ਰਣਨੀਤਕ ਭਾਈਵਾਲੀ ਨੂੰ ਉੱਚ ਤਰਜੀਹ ਦਿੰਦਾ ਹੈ ਅਤੇ ਰੱਖਿਆ, ਊਰਜਾ ਅਤੇ ਵਪਾਰ ਸਮੇਤ ਕਈ ਖੇਤਰਾਂ ’ਚ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਦਿਸ਼ਾ ’ਚ ਕੰਮ ਕਰੇਗਾ।  ਟੈਲੀਵਿਜ਼ਨ ’ਤੇ ਪ੍ਰਸਾਰਿਤ ਅਪਣੀ ਸ਼ੁਰੂਆਤੀ ਟਿਪਣੀ ’ਚ ਮੋਦੀ ਨੇ ਅਤਿਵਾਦ, ਵੱਖਵਾਦ, ਡਕੈਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਵੱਡੀਆਂ ਚੁਨੌਤੀਆਂ ਦਸਿਆ ਅਤੇ ਕਿਹਾ ਕਿ ਦੋਵੇਂ ਦੇਸ਼ ਇਨ੍ਹਾਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਜਾਰੀ ਰਖਣਗੇ। 

ਮੋਦੀ ਐਤਵਾਰ ਸਵੇਰੇ ਅਬੂਜਾ ਪਹੁੰਚੇ। ਉਨ੍ਹਾਂ ਕਿਹਾ, ‘‘ਅਸੀਂ ਨਾਈਜੀਰੀਆ ਨਾਲ ਅਪਣੀ ਰਣਨੀਤਕ ਭਾਈਵਾਲੀ ਨੂੰ ਉੱਚ ਤਰਜੀਹ ਦਿੰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਗੱਲਬਾਤ ਤੋਂ ਬਾਅਦ ਸਾਡੇ ਸਬੰਧਾਂ ’ਚ ਇਕ ਨਵਾਂ ਅਧਿਆਇ ਖੁੱਲ੍ਹੇਗਾ।’’

ਮੋਦੀ ਨੇ ਲਗਭਗ 60,000 ਭਾਰਤੀ ਪ੍ਰਵਾਸੀਆਂ ਨੂੰ ਭਾਰਤ-ਨਾਈਜੀਰੀਆ ਸਬੰਧਾਂ ਦਾ ਮੁੱਖ ਥੰਮ੍ਹ ਦਸਿਆ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਟੀਨੂਬੂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਪਿਛਲੇ ਮਹੀਨੇ ਹੜ੍ਹਾਂ ਨਾਲ ਪ੍ਰਭਾਵਤ ਨਾਈਜੀਰੀਆ ਦੇ ਲੋਕਾਂ ਲਈ 20 ਟਨ ਰਾਹਤ ਸਮੱਗਰੀ ਭੇਜ ਰਿਹਾ ਹੈ। 

ਉਨ੍ਹਾਂ ਨੇ ਪਿਛਲੇ ਸਾਲ ਭਾਰਤ ਵਲੋਂ ਕਰਵਾਏ ਜੀ-20 ਸਿਖਰ ਸੰਮੇਲਨ ’ਚ ਅਫਰੀਕੀ ਯੂਨੀਅਨ ਦੇ ਸਥਾਈ ਮੈਂਬਰ ਬਣਨ ਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਇਕ ਮਹੱਤਵਪੂਰਨ ਘਟਨਾਕ੍ਰਮ ਦਸਿਆ। ਵਫ਼ਦ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਮੋਦੀ ਅਤੇ ਟੀਨੂੰਬੂ ਨੇ ਰਾਸ਼ਟਰਪਤੀ ਭਵਨ ’ਚ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਵੀ ਕੀਤਾ ਗਿਆ। 

ਨਾਈਜੀਰੀਆ ਛੇ ਦਹਾਕਿਆਂ ਤੋਂ ਭਾਰਤ ਦਾ ਨਜ਼ਦੀਕੀ ਭਾਈਵਾਲ ਰਿਹਾ ਹੈ। ਭਾਰਤ ਨੇ 1960 ਵਿਚ ਨਾਈਜੀਰੀਆ ਦੇ ਆਜ਼ਾਦ ਹੋਣ ਤੋਂ ਦੋ ਸਾਲ ਪਹਿਲਾਂ ਨਵੰਬਰ 1958 ਵਿਚ ਲਾਗੋਸ ਵਿਚ ਅਪਣੀ ਕੂਟਨੀਤਕ ਇਮਾਰਤ ਸਥਾਪਤ ਕੀਤੀ ਸੀ। (ਪੀਟੀਆਈ)

(For more news apart from Prime Minister Modi honored with Nigeria's second highest national award News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement