Delhi News : ਅੱਜ ਔਰਤਾਂ ਦੀ ਕਮਾਈ 6 ਸਾਲ ਪਹਿਲਾਂ ਤੋਂ ਵੀ ਘੱਟ ਹੈ : ਕਾਂਗਰਸ 

By : BALJINDERK

Published : Nov 17, 2024, 6:12 pm IST
Updated : Nov 17, 2024, 6:12 pm IST
SHARE ARTICLE
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼

Delhi News : ‘ਅੰਮ੍ਰਿਤਕਾਲ’ ਦੀ ਦੁਖਦਾਈ ਹਕੀਕਤ ਦਸਿਆ, ਕੇਂਦਰ ਸਰਕਾਰ ’ਤੇ ਆਰਥਕ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ

Delhi News : ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਮਹਿਲਾ ਮੁਲਾਜ਼ਮਾਂ ਦੀ ਮੌਜੂਦਾ ਕਮਾਈ 6 ਸਾਲ ਪਹਿਲਾਂ ਦੇ ਮੁਕਾਬਲੇ ਘੱਟ ਹੈ ਅਤੇ ਇਹ ‘ਅੰਮ੍ਰਿਤ ਕਾਲ’ ਦੀ ਦੁਖਦਾਈ ਹਕੀਕਤ ਹੈ।

ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ’ਤੇ ਕਿਰਤ ਬਲ ’ਚ ਔਰਤਾਂ ਦੀ ਹਿੱਸੇਦਾਰੀ ਦੇ ਅੰਕੜਿਆਂ ’ਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। 

ਰਮੇਸ਼ ਨੇ ਇਕ ਬਿਆਨ ’ਚ ਦੋਸ਼ ਲਾਇਆ, ‘‘ਆਰਥਕ ਅੰਕੜਿਆਂ ਨਾਲ ਕਦੇ ਵੀ ਇਸ ਤਰ੍ਹਾਂ ਛੇੜਛਾੜ ਨਹੀਂ ਕੀਤੀ ਗਈ, ਜਿੰਨੀ ਪ੍ਰਧਾਨ ਮੰਤਰੀ ਦੇ ਪਿਛਲੇ ਦਹਾਕੇ (ਕਾਰਜਕਾਲ) ’ਚ ਕੀਤੀ ਗਈ ਹੈ।’’ ਉਨ੍ਹਾਂ ਕਿਹਾ ਕਿ ਤਾਜ਼ਾ ਉਦਾਹਰਣ ਕਿਰਤ ਖੇਤਰ ’ਚ ਮਹਿਲਾ ਭਾਗੀਦਾਰੀ ਅਨੁਪਾਤ (ਐਲ.ਐਫ.ਪੀ.ਆਰ.) ’ਚ ‘ਨਿਰੰਤਰ ਵਿਕਾਸ’ ਦੀ ‘ਬੇਮਿਸਾਲ ਕਹਾਣੀ’ ਦੀ ਪ੍ਰਾਪਤੀ ਹੈ ਜੋ 2017-18 ’ਚ 27 ਫ਼ੀ ਸਦੀ ਤੋਂ ਵਧ ਕੇ 2023-34 ’ਚ 41.7 ਫ਼ੀ ਸਦੀ ਹੋ ਗਈ ਹੈ। 

ਰਮੇਸ਼ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਫ਼ਰਜ਼ੀ ਹੈ। ਔਰਤਾਂ ਦੇ ਐਲ.ਐਫ.ਪੀ.ਆਰ. ’ਚ ਵਿਖਾਇਆ ਗਿਆ ਵਾਧਾ ਮੁੱਖ ਤੌਰ ਤੇ ਆਰਥਕ ਸੰਕਟ ਕਾਰਨ ਪੇਂਡੂ ਔਰਤਾਂ ਦੇ ਕਿਰਤ ਬਲ ’ਚ ਦਾਖਲ ਹੋਣ ਕਾਰਨ ਹੈ।’’

ਕਾਂਗਰਸ ਆਗੂ ਨੇ ਅਪਣੇ ਦਾਅਵੇ ਦੇ ਸਮਰਥਨ ’ਚ ਦਲੀਲ ਦਿਤੀ, ‘‘ਸਵੈ-ਰੁਜ਼ਗਾਰ ’ਚ ਸ਼ਾਮਲ ਪੇਂਡੂ ਔਰਤਾਂ ਦਾ ਅਨੁਪਾਤ 57.7 ਫ਼ੀ ਸਦੀ (2017-18) ਤੋਂ ਵਧ ਕੇ 73.5 ਫ਼ੀ ਸਦੀ (2023-24) ਹੋ ਗਿਆ ਹੈ ਅਤੇ ਸ਼ਹਿਰੀ ਔਰਤਾਂ ’ਚ ਵੀ ਸਵੈ-ਰੁਜ਼ਗਾਰ 34.8 ਫ਼ੀ ਸਦੀ (2017-18) ਤੋਂ ਵਧ ਕੇ 42.3 ਫ਼ੀ ਸਦੀ (2023-24) ਹੋ ਗਿਆ ਹੈ। ਪੇਂਡੂ ਅਤੇ ਸ਼ਹਿਰੀ ਔਰਤਾਂ ਵਲੋਂ ਬਿਨਾਂ ਤਨਖਾਹ ਵਾਲੇ ਪਰਵਾਰਕ ਕੰਮ 31.7 ਫੀ ਸਦੀ (2017-18) ਤੋਂ ਵਧ ਕੇ 36.7 ਫੀ ਸਦੀ (2023-24) ਹੋ ਗਏ ਹਨ।’’

ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ 2017-18 ਅਤੇ 2023-24 ਦੇ ਵਿਚਕਾਰ, ਕੁਲ ਮਹਿਲਾ ਐਲ.ਐਫ.ਪੀ.ਆਰ. ’ਚ 84 ਫ਼ੀ ਸਦੀ ਵਾਧਾ ਸਵੈ-ਰੁਜ਼ਗਾਰ ਕਾਰਨ ਹੋਇਆ ਹੈ, ਜਿਸ ’ਚ ਬਿਨਾਂ ਤਨਖਾਹ ਵਾਲੇ ਪਰਵਾਰਕ ਕੰਮ ਵੀ ਸ਼ਾਮਲ ਹਨ। ਰਮੇਸ਼ ਨੇ ਇਕ ਚਾਰਟ ਸਾਂਝਾ ਕੀਤਾ ਜੋ ਸਪੱਸ਼ਟ ਤੌਰ ’ਤੇ ਪਿਛਲੇ ਦਹਾਕੇ ’ਚ ਔਰਤਾਂ ਲਈ ਨੌਕਰੀਆਂ ਦੀ ਗੁਣਵੱਤਾ ’ਚ ਭਾਰੀ ਗਿਰਾਵਟ ਨੂੰ ਦਰਸਾਉਂਦਾ ਹੈ। 

ਉਨ੍ਹਾਂ ਕਿਹਾ, ‘‘ਕਿਸੇ ਵੀ ਆਧੁਨਿਕ ਆਰਥਕਤਾ ’ਚ ਢਾਂਚਾਗਤ ਤਬਦੀਲੀ ਹੁੰਦੀ ਹੈ ਕਿਉਂਕਿ ਮਜ਼ਦੂਰ ਘੱਟ ਤਨਖਾਹ ਵਾਲੀਆਂ ਖੇਤੀਬਾੜੀ ਨੌਕਰੀਆਂ ਤੋਂ ਨਿਰਮਾਣ ਅਤੇ ਸੇਵਾ ਉਦਯੋਗਾਂ ’ਚ ਬਿਹਤਰ ਸੰਭਾਵਨਾਵਾਂ ਵਲ ਜਾਂਦੇ ਹਨ।’’ ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ’ਚ ਇਹ ਦੁਖਦਾਈ ਤਰੀਕੇ ਨਾਲ ਉਲਟ ਗਿਆ ਹੈ। ਖੇਤੀਬਾੜੀ ’ਚ ਕੰਮ ਕਰਨ ਵਾਲੀਆਂ ਪੇਂਡੂ ਔਰਤਾਂ ਦਾ ਅਨੁਪਾਤ 73.2 ਫ਼ੀ ਸਦੀ (2017-18) ਤੋਂ ਵਧ ਕੇ 76.9 ਫ਼ੀ ਸਦੀ (2023-24) ਹੋ ਗਿਆ ਹੈ, ਅਤੇ ਇਹ ਮਹਾਂਮਾਰੀ ਦੇ ਸਮੇਂ ਨਾਲੋਂ ਵੀ ਵੱਧ ਹੈ।

ਉਨ੍ਹਾਂ ਦਾਅਵਾ ਕੀਤਾ, ‘‘ਆਧੁਨਿਕ ਸੇਵਾਵਾਂ ਦੇ ਖੇਤਰ (ਸਿਹਤ, ਸਿੱਖਿਆ, ਆਈ.ਟੀ. ਆਦਿ) ’ਚ ਔਰਤਾਂ ਲਈ ਨੌਕਰੀਆਂ ਦੀ ਹਿੱਸੇਦਾਰੀ 2021 ਤੋਂ ਘੱਟ ਗਈ ਹੈ।’’

ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਅਨੁਕੂਲ ਹੋਣ ਤੋਂ ਬਾਅਦ ਸਵੈ-ਰੁਜ਼ਗਾਰ ਵਾਲੀਆਂ ਔਰਤਾਂ ਦੀ ਅਸਲ ਔਸਤ ਮਹੀਨਾਵਾਰ ਤਨਖਾਹ 2017-18 ਅਤੇ 2023-24 ਦੇ ਵਿਚਕਾਰ 3,073 ਰੁਪਏ ਘੱਟ ਗਈ, ਜੋ ਕਿ 35 ਫੀ ਸਦੀ ਦੀ ਗਿਰਾਵਟ ਹੈ। 

ਰਮੇਸ਼ ਨੇ ਦੋਸ਼ ਲਾਇਆ, ‘‘ਇਸੇ ਮਿਆਦ ਦੌਰਾਨ ਤਨਖਾਹਪ੍ਰਾਪਤ ਮਹਿਲਾ ਕਾਮਿਆਂ ਦੀ ਅਸਲ ਤਨਖਾਹ ’ਚ 1,342 ਰੁਪਏ ਜਾਂ 7 ਫੀ ਸਦੀ ਦੀ ਕਮੀ ਆਈ ਹੈ। ਸੰਖੇਪ ’ਚ, ਤਨਖਾਹਦਾਰ ਕਾਮਿਆਂ ਜਾਂ ਸਵੈ-ਰੁਜ਼ਗਾਰ ਵਾਲੇ ਕਰਮਚਾਰੀਆਂ ਵਜੋਂ ਕਾਰਜਬਲ ’ਚ ਦਾਖਲ ਹੋਣ ਵਾਲੀਆਂ ਔਰਤਾਂ ਛੇ ਸਾਲ ਪਹਿਲਾਂ ਦੇ ਮੁਕਾਬਲੇ ਅੱਜ ਘੱਟ ਕਮਾਈ ਕਰ ਰਹੀਆਂ ਹਨ। ਇਹ ਅੰਮ੍ਰਿਤ ਕਾਲ ਦੀ ਦੁਖਦਾਈ ਹਕੀਕਤ ਹੈ।’’ (ਪੀਟੀਆਈ)

(For more news apart from Today women's earnings are less than 6 years ago: Congress News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement