
ਮੁਸਲਿਮ ਵਿਦਿਆਰਥੀਆਂ ਦੇ ਹੱਕ 'ਚ ਖੜ੍ਹੇ PU ਚੰਡੀਗੜ੍ਹ ਦੇ ਵਿਦਿਆਰਥੀ
ਨਵੀਂ ਦਿੱਲੀ: ਦਿੱਲੀ ਸਥਿਤ ਜਾਮੀਆ ਯੂਨੀਵਰਸਿਟੀ 'ਚ ਪੁਲਿਸ ਵਲੋਂ ਵਿਦਿਆਥੀਆਂ ਦੀ ਅੰਨੇਵਾਹ ਕੀਤੀ ਕੁੱਟਮਾਰ ਤੋਂ ਬਾਅਦ ਸਾਰੇ ਦੇਸ਼ ਵਿਚ ਦਿਲੀ ਪੁਲਿਸ ਤੇ ਲਾਹਨਤਾਂ ਪੈ ਰਹੀਆਂ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਇਹ ਗੁੱਸਾ ਹਰ ਕਾਲਜ ਹਰ ਯੂਨੀਵਰਸਿਟੀ ਵਿੱਚ ਅੱਗ ਵਾਂਗੂ ਫੈਲ ਰਿਹਾ ਹੈ।
Jamia Millia Islamiaਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਨਾਗਰਿਕਤਾ ਸੋਧ ਕਾਨੂੰਨ ਅਤੇ ਜਾਮੀਆ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਹੋਈ ਤਸ਼ੱਦਦ ਦੇ ਖਿਲਾਫ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ ਅਤੇ ਦਿੱਲੀ ਪੁਲਿਸ ਸ਼ੇਮ ਸ਼ੇਮ ਦੇ ਨਾਅਰੇ ਲਗਾਏ ਗਏ। ਵਿਦਿਆਰਥੀਆਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਚੁੱਕਿਆ ਹੈ। ਭਾਜਪਾ ਸਰਕਾਰ ਖਿਲਾਫ ਵਧ ਚੜ੍ਹ ਕੇ ਨਾਅਰੇਬਾਜੀ ਕੀਤੀ ਗਈ।
Photo ਉਨ੍ਹਾਂ ਦੇ ਭਾਸ਼ਣਾਂ ਵਿਚ ਵੀ ਇਹ ਹਲਾਕ ਸਾਫ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਉਹ ਆਪਣਾ ਹੱਕ ਲੈਣ ਲਈ ਹਰ ਤਾਕਤ ਦਾ ਸਾਹਮਣਾ ਕਰਨ ਨੂੰ ਵੀ ਤਿਆਰ ਹੈ। ਉਨ੍ਹਾਂ ਨੇ ਜੰਮਕੇ RSS ਅਤੇ ਮੋਦੀ ਸਰਕਾਰ ਝਾੜ ਪਾਈਆ ਅਤੇ ਲੋਕਾਂ ਦੇ ਹੱਕਾਂ ਦੇ ਕਤਲ ਦੱਸਿਆ। ਸਿੱਖ ਵਿਦਿਆਰਥੀ ਵੀ ਇਨ੍ਹਾਂ ਮੁਸਲਿਮ ਵਿਦਿਆਰਥੀਆਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹਨ। ਦਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਬੀਤੇ ਦਿਨੀਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ।
Photoਜਿਨ੍ਹਾਂ ਨੇ ਹਿੰਸਕ ਰੂਪ ਧਾਰ ਲਿਆ। ਭਾਰੀ ਪ੍ਰਦਰਸ਼ਨ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ 5 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਛੁੱਟੀਆਂ ਦੇ ਐਲਾਨ ਤੋਂ ਬਾਅਦ ਹੁਣ ਵਿਦਿਆਰਥੀਆਂ ਨੇ ਕੈਂਪਸ ਛੱਡਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰੇ ਕਈ ਵਿਦਿਆਰਥੀ ਘਰਾਂ ਨੂੰ ਵਾਪਸ ਪਰਤਦੇ ਦਿਖਾਈ ਦਿੱਤੇ। ਦੱਸ ਦਈਏ ਐਤਵਾਰ ਨੂੰ ਕੀਤੇ ਪ੍ਰਦਰਸ਼ਨਾਂ ਕਾਰਨ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ ਹੋਈ ਅਤੇ ਕਈ ਜ਼ਖਮੀ ਵੀ ਹੋਏ ਹਨ।
Photoਕੁਝ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ‘ਤੇ ਵੀ ਪ੍ਰਦਰਸ਼ਨ ਕੀਤਾ ਅਤੇ ਪ੍ਰਦਰਸ਼ਨਕਾਰੀਆਂ ‘ਤੇ ਕਥਿਤ ‘ਕਰੈਕਡਾਉਨ’ ਲਈ ਦਿੱਲੀ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ। ਜੇਐਮਆਈ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀਆਂ ਨੇ ਜਾਮੀਆ ਕੈਂਪਸ ਵਿੱਚ ਝੜਪ ਤੋਂ ਬਾਅਦ ਐਤਵਾਰ ਨੂੰ ਪੁਲਿਸ ਹੈਡ ਕੁਆਟਰਜ਼ ਵਿਖੇ ਵੀ ਰੋਸ ਪ੍ਰਦਰਸ਼ਨ ਕਰਦੇ ਵੇਖੇ ਗਏ।
ਜਾਮੀਆ ਦੇ ਉੱਚ ਪ੍ਰਬੰਧਕਾ ਨੇ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ, ਉਨ੍ਹਾਂ “ਲਾਇਬ੍ਰੇਰੀ ਵਿਚ, ਬੈਠੇ ਵਿਦਿਆਰਥੀ ਅਤੇ ਅਸਲ ਦੋਸ਼ੀਆਂ ਵਿਚ ਫਰਕ ਨਹੀਂ ਕਰ ਸਕੀ। ਇਸ ਲਈ ਝੜਪ ਵਿੱਚ ਕੁਝ ਮਸੂਮ ਵਿਦਿਆਰਥੀ ਵੀ ਜ਼ਖਮੀ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ, ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਸਟਾਫ ਅਤੇ ਗਾਰਡ ਵੀ ਇਸ ਕਾਰਵਾਈ ਵਿੱਚ ਜ਼ਖਮੀ ਹੋਏ ਸਨ ਅਤੇ ਇਸ ਨਾਲ ਕੈਂਪਸ ਵਿੱਚ ਭੰਨ-ਤੋੜ ਵੀ ਕੀਤੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।