ਇਸ ਨੌਜਵਾਨ ਨੇ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਫਾਈਬਰ ਅਤੇ ਜੀਨਸ ਬਣਾਉਣ ਦਾ ਕੰਮ ਕੀਤਾ ਸ਼ੁਰੂ
Published : Dec 17, 2021, 4:12 pm IST
Updated : Dec 17, 2021, 4:12 pm IST
SHARE ARTICLE
Photo
Photo

ਕਰ ਰਿਹਾ ਲੱਖਾਂ 'ਚ ਕਮਾਈ

 

 ਨਵੀਂ ਦਿੱਲੀ: ਕੱਪੜੇ ਬਣਾਉਣ ਲਈ ਬਹੁਤ ਸਾਰਾ ਪਾਣੀ ਚਾਹੀਦਾ ਹੈ। ਖਾਸ ਕਰਕੇ ਜੀਨਸ ਬਣਾਉਣ ਲਈ ਹਜ਼ਾਰਾਂ ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਇਸ ਨਾਲ ਨਾ ਸਿਰਫ਼ ਪਾਣੀ ਦੀ ਬਰਬਾਦੀ ਹੁੰਦੀ ਹੈ, ਸਗੋਂ ਇਹ ਵਾਤਾਵਰਨ ਲਈ ਵੀ ਚੰਗਾ ਨਹੀਂ ਹੁੰਦਾ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸੂਰਤ ਦੇ ਰਹਿਣ ਵਾਲੇ ਸ਼੍ਰੇਆਂਸ ਕੋਕੜਾ ਨੇ ਪਹਿਲ ਕੀਤੀ। ਉਹ ਖੇਤੀ ਰਹਿੰਦ-ਖੂੰਹਦ ਤੋਂ ਰੇਸ਼ੇ ਅਤੇ ਜੀਨਸ ਬਣਾ ਰਹੇ ਹਨ। ਉਸ ਨੇ ਕਈ ਵੱਡੀਆਂ ਕੰਪਨੀਆਂ ਨਾਲ ਗੱਠਜੋੜ ਕੀਤਾ ਹੈ। ਉਹ ਅਮਰੀਕਾ ਵਿੱਚ ਵੀ ਆਪਣੇ ਉਤਪਾਦਾਂ ਦੀ ਸਪਲਾਈ ਕਰ ਰਹੇ ਹਨ।

PHOTOPHOTO

 

ਉਸ ਨੇ ਇਸ ਕੰਮ ਰਾਹੀਂ 400 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਨਾਲ ਜੋੜਿਆ। ਇਸ ਦੇ ਨਾਲ ਹੀ ਉਹ ਖੁਦ ਇਸ ਤੋਂ ਲੱਖਾਂ ਦੀ ਕਮਾਈ ਕਰ ਰਹੇ ਹਨ।
28 ਸਾਲਾ ਸ਼੍ਰੇਆਂਸ ਨੇ ਮੁੰਬਈ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਅਮਰੀਕਾ ਤੋਂ ਮੈਨੇਜਮੈਂਟ ਵਿੱਚ ਮਾਸਟਰਜ਼ ਕੀਤਾ। ਸ਼ੁਰੂ ਤੋਂ ਹੀ, ਉਹ ਸਟਾਰਟਅੱਪ ਅਤੇ ਆਪਣੇ ਕਾਰੋਬਾਰ ਵਿੱਚ ਦਿਲਚਸਪੀ ਰੱਖਦਾ ਸੀ।

 

PHOTOPHOTO

 

ਸ਼੍ਰੇਆਂਸ ਦਾ ਕਹਿਣਾ ਹੈ ਕਿ ਇਹ ਤੈਅ ਸੀ ਕਿ ਮੈਂ ਸਟਾਰਟਅੱਪ ਕਰਨਾ ਹੈ। ਹਾਲਾਂਕਿ ਕਿਸ ਸੈਕਟਰ 'ਚ ਕੰਮ ਕਰਨਾ ਹੈ, ਇਹ ਤੈਅ ਨਹੀਂ ਹੋਇਆ। ਉਹ ਦੱਸਦੇ ਹਨ ਕਿ ਉੱਥੇ ਪੜ੍ਹਦਿਆਂ ਮੈਨੂੰ ਪਤਾ ਲੱਗਾ ਕਿ ਲੋਕ ਈਕੋ-ਫ੍ਰੈਂਡਲੀ ਫਾਈਬਰਸ ਅਤੇ ਫੈਬਰਿਕਸ ਬਾਰੇ ਜਾਗਰੂਕ ਹੋ ਰਹੇ ਹਨ। ਕਈ ਲੋਕ ਇਸ 'ਤੇ ਕੰਮ ਵੀ ਕਰ ਰਹੇ ਹਨ। ਇਸ ਲਈ ਮੇਰੀ ਰੁਚੀ ਵੀ ਇਸੇ ਖੇਤਰ ਵਿਚ ਵਧ ਗਈ ਅਤੇ ਮੈਂ ਆਪਣੀ ਪੜ੍ਹਾਈ ਦੌਰਾਨ ਖੇਤੀ ਰਹਿੰਦ-ਖੂੰਹਦ ਤੋਂ ਫਾਈਬਰ ਤਿਆਰ ਕਰਨ ਦੇ ਪ੍ਰੋਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਸ਼੍ਰੇਆਂਸ ਸਾਲ 2017 ਵਿੱਚ ਭਾਰਤ ਪਰਤਿਆ ਸੀ। ਇੱਥੇ ਆਉਣ ਤੋਂ ਬਾਅਦ ਉਸ ਨੂੰ ਨੌਕਰੀ ਦਾ ਆਫਰ ਵੀ ਮਿਲਿਆ ਪਰ ਉਸ ਨੇ ਸਿਰਫ ਆਪਣੇ ਸਟਾਰਟਅੱਪ 'ਤੇ ਹੀ ਧਿਆਨ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਵੱਖ-ਵੱਖ ਕਿਸਮਾਂ ਦੇ ਖੇਤੀ ਰਹਿੰਦ-ਖੂੰਹਦ ਬਾਰੇ ਜਾਣਕਾਰੀ ਇਕੱਤਰ ਕੀਤੀ, ਜਿਸ ਤੋਂ ਫਾਈਬਰ ਤਿਆਰ ਕੀਤਾ ਜਾ ਸਕਦਾ ਹੈ। ਵੱਖ-ਵੱਖ ਰਾਜਾਂ ਵਿੱਚ ਗਏ, ਉਥੋਂ ਦੇ ਕਿਸਾਨਾਂ ਨੂੰ ਮਿਲੇ, ਉਨ੍ਹਾਂ ਦਾ ਕੰਮ ਸਮਝਿਆ।

ਉਸਨੇ ਲਗਭਗ ਤਿੰਨ ਸਾਲ ਖੋਜ ਅਤੇ ਅਧਿਐਨ ਕੀਤਾ। ਇਸ ਤੋਂ ਬਾਅਦ, ਸਾਲ 2020 ਦੀ ਸ਼ੁਰੂਆਤ ਵਿੱਚ, ਉਸਨੇ Canvaloop ਨਾਮ ਦਾ ਆਪਣਾ ਸਟਾਰਟਅੱਪ ਲਾਂਚ ਕੀਤਾ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਵਧੀਆਂ ਚ੍ਰਲ਼ਣ ਕਰਕੇ ਅਸੀਂ 400 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਤੇ ਲੱਖਾਂ ਦੀ ਕਮਾਈ ਕਰ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement