ਯੂਪੀ ਦੇ ਹਮੀਰਪੁਰ ‘ਚ ਪੈਸੇਂਜਰ ਟ੍ਰੇਨ ਨਾਲ ਮਰੀਆਂ 36 ਗਾਵਾਂ
Published : Jan 18, 2019, 4:10 pm IST
Updated : Jan 18, 2019, 4:10 pm IST
SHARE ARTICLE
Cows
Cows

ਯੂਪੀ ਦੇ ਹਮੀਰਪੁਰ ਜਿਲ੍ਹੇ ਵਿਚ ਦੋ ਘਟਨਾਵਾਂ ਵਿਚ 42 ਗਾਵਾਂ ਦੀ ਮੌਤ....

ਨਵੀਂ ਦਿੱਲੀ : ਯੂਪੀ ਦੇ ਹਮੀਰਪੁਰ ਜਿਲ੍ਹੇ ਵਿਚ ਦੋ ਘਟਨਾਵਾਂ ਵਿਚ 42 ਗਾਵਾਂ ਦੀ ਮੌਤ ਹੋ ਗਈ। ਰਾਗੌਲ ਰੇਲਵੇ ਸਟੈਸ਼ਨ ਦੇ ਕੋਲ ਇਕ ਪੈਸੇਂਜਰ ਟ੍ਰੇਨ ਨੇ 36 ਗਾਵਾਂ ਨੂੰ ਕੱਟ ਦਿਤਾ ਤਾਂ ਉਥੇ ਹੀ ਜਲਾਲਪੁਰ ਪੁਲਿਸ ਸਟੇਸ਼ਨ ਦੇ ਕੋਲ ਗਾਵਾਂ ਨਾਲ ਭਰਿਆ ਇਕ ਟਰੱਕ ਪਲਟ ਗਿਆ ਜਿਸ ਵਿਚ 6 ਗਾਵਾਂ ਮਰ ਗਈਆਂ। ਉਸ ਟਰੱਕ ਵਿਚ 50 ਗਾਵਾਂ ਭਰੀਆਂ ਹੋਈਆਂ ਸਨ। ਦਰਅਸਲ ਅਵਾਰਾ ਪਸ਼ੂਆਂ ਨੂੰ ਲੈ ਕੇ ਯੋਗੀ ਆਦਿਤਿਅਨਾਥ ਸਰਕਾਰ ਕਾਫ਼ੀ ਸਖ਼ਤ ਹੋ ਗਈ ਹੈ। ਸਾਰੇ ਜਿਲ੍ਹਾ ਅਧਿਕਾਰੀਆਂ ਨੂੰ 10 ਜਨਵਰੀ ਤੱਕ ਅਵਾਰਾ ਪਸ਼ੂਆਂ ਨੂੰ ਫੜ ਕੇ ਗਉ ਸੰਸਥਾ ਵਿਚ ਰੱਖਣ ਦੇ ਨਿਰਦੇਸ਼ ਦਿਤੇ ਗਏ ਸਨ।

CowsCows

ਇਹ ਕਿਹਾ ਗਿਆ ਸੀ ਕਿ ਅਵਾਰਾ ਪਸ਼ੂਆਂ ਨੂੰ ਫੜਨ ਦੀ ਜ਼ਿੰਮੇਦਾਰੀ ਪ੍ਰਸ਼ਾਸਨ ਦੀ ਹੋਵੇਗੀ। ਜੇਕਰ ਕੋਈ ਗਊ ਸ਼ਾਲਾ ਵਿਚ ਬੰਦ ਪਸ਼ੂ ਨੂੰ ਅਪਣਾ ਦੱਸਦੇ ਹੋਏ ਉਸ ਨੂੰ ਲੈਣ ਆਉਂਦਾ ਹੈ ਤਾਂ ਉਸ ਉਤੇ ਜੁਰਮਾਨਾ ਲਗਾਉਣ ਦਾ ਵੀ ਨਿਰਦੇਸ਼ ਦਿਤਾ ਗਿਆ ਹੈ। ਹਾਲਾਂਕਿ ਇਹ ਡੈਡਲਾਈਨ ਖਤਮ ਹੋ ਗਈ ਹੈ, ਪਰ ਕਿਸਾਨਾਂ ਨੂੰ ਹੁਣ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਸਕਿਆ ਹੈ। ਰਾਜ ਵਿਚ ਗ਼ੈਰਕਾਨੂੰਨੀ ਬੂਚੜਖਾਨਿਆਂ ਉਤੇ ਸਖਤੀ ਅਤੇ ਉਨ੍ਹਾਂ ਨੂੰ ਬੰਦ ਕਰਨ ਤੋਂ ਬਾਅਦ ਅਵਾਰਾ ਗਾਵਾਂ ਦੀ ਗਿਣਤੀ ਤੇਜੀ ਨਾਲ ਵੱਧ ਗਈ ਹੈ।

CowsCows

ਇਨ੍ਹਾਂ ਅਵਾਰਾ ਪਸ਼ੂਆਂ ਦਾ ਪਿੰਡਾਂ ਵਿਚ ਡਰ ਰਹਿੰਦਾ ਹੈ ਅਤੇ ਇਨ੍ਹਾਂ ਤੋਂ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ। ਰਿਪੋਰਟਸ ਦੇ ਮੁਤਾਬਕ ਇਹ ਪਤਾ ਚੱਲਿਆ ਸੀ ਕਿ ਕਈ ਐਨਜੀਓ ਕਿਸਾਨਾਂ ਦੀ ਇਸ ਦੁਰਦਸ਼ਾ ਦਾ ਫਾਇਦਾ ਚੁੱਕਣ ਵਿਚ ਲੱਗੇ ਹਨ। ਧਿਆਨ ਯੋਗ ਹੈ ਕਿ ਉੱਤਰ ਪ੍ਰਦੇਸ਼ ਵਿਚ 510 ਰਜਿਸਟਰਡ ਗਊਸ਼ਾਲਾ ਹਨ ਅਤੇ 50 ਜਿਲ੍ਹੀਆਂ ਵਿਚ ਅਜਿਹੇ ਹੋਰ ਸਹਾਰਾ ਸਥਾਨ ਵੀ ਬਣਾਏ ਜਾਣਗੇ।

ਹਰ ਗਊਸ਼ਾਲਾ ਲਈ ਸਾਲਾਨਾ 1.20 ਕਰੋੜ ਰੁਪਏ ਦਾ ਬਜਟ ਦਿਤਾ ਜਾਂਦਾ ਹੈ। ਇਕ ਅਨੁਮਾਨ ਦੇ ਅਨੁਸਾਰ 90 ਫ਼ੀਸਦੀ ਅਜਿਹੇ ਅਵਾਰਾ ਪਸ਼ੂਆਂ ਵਿਚ ਬਲਦ ਹੁੰਦੇ ਹਨ। ਗਾਵਾਂ ਸਿਰਫ਼ 10 ਫ਼ੀਸਦੀ ਹੁੰਦੀਆਂ ਹਨ। ਸਾਲ 2012 ਦੀ ਗਿਣਤੀ ਦੇ ਅਨੁਸਾਰ ਉੱਤਰ ਪ੍ਰਦੇਸ਼ ਵਿਚ ਕਰੀਬ 2 ਕਰੋੜ ਗਾਵਾਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement