
ਕੁੰਭ ਮੇਲੇ ਦੇ ਦੌਰਾਨ ਕੈਮੀਕਲ ਅਤੇ ਨਿਊਕਲਿਅਰ ਹਮਲੇ ਦਾ ਅਲਰਟ ਜਾਰੀ ਕੀਤਾ.....
ਨਵੀਂ ਦਿੱਲੀ : ਕੁੰਭ ਮੇਲੇ ਦੇ ਦੌਰਾਨ ਕੈਮੀਕਲ ਅਤੇ ਨਿਊਕਲਿਅਰ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੁੰਭ ਦੇ ਇਸ ਮੇਲੇ ਵਿਚ ਦਹਿਸ਼ਤ ਫੈਲਾਉਣ ਲਈ ISIS ਨੇ ਇਕ ਆਡਿਓ ਟੈਪ ਜਾਰੀ ਕੀਤਾ ਹੈ। ਟੈਪ ਵਿਚ ਧਮਕੀ ਦਿਤੀ ਗਈ ਹੈ ਕਿ ਇਸ ਵਾਰ ਉਹ ਨਾ ਕੋਈ ਧਮਾਕਾ ਕਰੇਗਾ ਅਤੇ ਨਾ ਹੀ ਗੋਲੀਆਂ ਬਰਸਾਉਗਾ। ਇਸ ਵਾਰ ਉਹ ਗੰਗਾ ਦੇ ਪਾਣੀ ਨੂੰ ਹੀ ਜਹਿਰੀਲਾ ਬਣਾ ਦੇਵੇਗਾ। ਖਤਰੇ ਨੂੰ ਦੇਖਦੇ ਹੋਏ ਹੁਣ ਪ੍ਰਯਾਗਰਾਜ ਦੇ ਕੁੰਭ ਮੇਲੇ ਵਿਚ ਐਨਡੀਆਰਐਫ ਦੀ ਉਸ ਟੀਮ ਨੂੰ ਡਿਊਟੀ ਉਤੇ ਤੈਨਾਤ ਕੀਤਾ ਗਿਆ ਹੈ ਜਿਸ ਦਾ ਇਸਤੇਮਾਲ ਦੇਸ਼ ਵਿਚ ਪਹਿਲੀ ਵਾਰ ਹੋ ਰਿਹਾ ਹੈ।
Kumbh Mela
ਐਨਡੀਆਰਐਫ ਦੀ ਕੈਮੀਕਲ ਅਤੇ ਨਿਊਕਲਿਅਰ ਸਪੈਸ਼ਲਿਸਟ ਟੀਮ ਸੀਬੀਆਰਐਨ ਟੀਮ ਵੀ ਹੁਣ ਸਰਦਾਲੂਆਂ ਦੇ ਨਾਲ ਕੁੰਭ ਕੰਡੇ ਮੌਜੂਦ ਹਨ। ਮਤਲਬ ਜੇਕਰ ਕਿਸੇ ਨੇ ਹਵਾ ਵਿਚ ਜਹਿਰ ਘੋਲਣ ਦੀ ਕੋਸ਼ਿਸ਼ ਤਾਂ ਪਤਾ ਚੱਲ ਜਾਵੇਗਾ ਅਤੇ ਨਦੀ ਵਿਚ ਜਹਿਰ ਘੋਲਿਆ ਗਿਆ ਤਾਂ ਵੀ ਜਾਣਕਾਰੀ ਮਿਲ ਜਾਵੇਗੀ। ਅਲਰਟ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਗੰਗਾ ਕੰਡੇ ਟੀਮ ਖੜੀ ਕੀਤੀ ਗਈ ਹੈ। ਸੁਰੱਖਿਆ ਤੰਤਰ ਨੂੰ ਪਰਖਣ ਦੀ ਕੋਸ਼ਿਸ਼ ਹੋਈ ਕਿ ਜੇਕਰ ਅਤਿਵਾਦੀਆਂ ਨੇ ਹਮਲਾ ਕੀਤਾ ਤਾਂ ਕਿਵੇਂ ਨਿਬੜਨਗੇ। ਸੀਬੀਆਰਐਨ ਦੀ ਟੀਮ ਨੂੰ ਖਬਰ ਮਿਲੀ ਸੀ ਕਿ ਗੰਗਾ ਦੇ ਪਾਣੀ ਵਿਚ ਜਹਿਰ ਹੈ।
Kumbh Mela
ਜ਼ਮੀਨ ਤੋਂ ਅਸਮਾਨ ਤੱਕ ਕਿਵੇਂ ਦੀ ਸੁਰੱਖਿਆ ਹੈ ਕੁੰਭ ਵਿਚ ਇਹ ਸਾਨੂੰ ਕਈ ਵਾਰ ਇਹ ਜਾਣਕਾਰੀ ਆ ਚੁੱਕੀ ਹੈ। ਹੁਣ ਸੀਬੀਆਰਐਨ ਟੀਮ ਦੀ ਨਜ਼ਰ ਹਵਾ ਅਤੇ ਪਾਣੀ ਉਤੇ ਵੀ ਹੋਵੇਗੀ। ਅਸਾਨ ਸ਼ਬਦਾਂ ਵਿਚ ਸਮਝੀਏ ਤਾਂ ਤੁਹਾਡੇ ਸਾਹ ਉਤੇ ਵੀ ਪਹਿਰਾ ਰਹੇਗਾ। ਸੁਰੱਖਿਆ ਏਜੰਸੀਆਂ ਦੇ ਸੁਰੱਖਿਆ ਵਿਚ ਹਵਾ-ਪਾਣੀ ਵੀ ਹੋਵੇਗਾ ਤਾਂ ਕਿ ਨਿਰਭੈ ਹੋ ਕੇ ਲੋਕ ਪ੍ਰਯਾਗਰਾਜ ਪਹੁੰਚਣ।