
ਬੀਤੇ ਦਿਨ ਦਿੱਲੀ ’ਚ ਪਏ ਮੀਂਹ ਤੋਂ ਬਾਅਦ ਪੂਰੇ ਐੱਨਸੀਆਰ ’ਚ ਠੰਡ ਨੇ ਵਧਾ ਦਿੱਤਾ ਹੈ।
ਨਵੀਂ ਦਿੱਲੀ: ਪੂਰੇ ਉੱਤਰ ਭਾਰਤ ’ਚ ਇਕ ਵਾਰ ਫਿਰ ਤੋਂ ਠੰਡ ਨੇ ਆਪਣੀ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਨਾਲ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ 18 ਜਨਵਰੀ ਤੋਂ ਬਾਅਦ ਹੀ ਮੌਸਮ ਸਾਫ ਹੋਵੇਗਾ। ਪੂਰੇ ਉੱਤਰ ਭਾਰਤ ’ਚ ਇਕ ਵਾਰ ਫਿਰ ਤੋਂ ਠੰਡ ਨੇ ਲੋਕਾਂ ਨੂੰ ਠਾਰ ਦਿੱਤਾ ਹੈ। ਜਿਸ ਕਾਰਨ ਲੋਕ ਘਰਾਂ ’ਚ ਕੈਦ ਰਹਿਣ ਲਈ ਮਜਬੂਰ ਹਨ। ਬੀਤੇ ਦਿਨ ਦਿੱਲੀ ’ਚ ਪਏ ਮੀਂਹ ਤੋਂ ਬਾਅਦ ਪੂਰੇ ਐੱਨਸੀਆਰ ’ਚ ਠੰਡ ਨੇ ਵਧਾ ਦਿੱਤਾ ਹੈ।
Photo
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਵੀ ਬੱਦਲ ਛਾਏ ਰਹਿਣਗੇ। ਜਿਸ ਕਾਰਨ ਮੁੜ ਤੋਂ ਮੀਂਹ ਪੈ ਸਕਦਾ ਹੈ। ਪੰਜਾਬ ’ਚ ਸਵੇਰੇ ਤੋਂ ਸੰਘਣੀ ਧੁੰਦ ਨੇ ਸੜ੍ਹਕਾਂ ਤੇ ਵਾਹਨਾਂ ਦੀ ਰਫਤਾਰ ਨੂੰ ਘੱਟ ਕਰ ਦਿੱਤਾ ਹੈ। ਲੋਕਾਂ ਦਾ ਘਰੋਂ ਨਿਕਲਣਾ ਕਾਫੀ ਔਖਾ ਹੋ ਰਿਹਾ ਹੈ। ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 18 ਜਨਵਰੀ ਤੋਂ ਬਾਅਦ ਹੀ ਮੌਸਮ ਸਾਫ ਹੋਵੇਗਾ। ਇਸ ਵਾਰ ਬੇਸ਼ੱਕ ਮੌਨਸੂਨ ਚਲਾ ਗਿਆ ਹੋਵੇ ਪਰ ਠੰਢ ਦੇ ਮੌਸਮ 'ਚ ਹੋਣ ਵਾਲੀ ਮੋਹਲੇਧਾਰ ਬਾਰਿਸ਼ ਕਾਰਨ ਹਾਲਾਤ ਵਿਗੜੇ ਹੋਏ ਹਨ।
Rain
ਪਹਾੜਾਂ ਦੀ ਬਰਫ਼ਬਾਰੀ ਤੇ ਉੱਤਰੀ ਭਾਰਤ ਦੇ ਸੂਬਿਆਂ 'ਚ ਹੋ ਰਹੀ ਬਾਰਿਸ਼ ਕਾਰਨ ਜ਼ਿਆਦਾਤਰ ਸੂਬਿਆਂ 'ਚ ਸ਼ੁੱਕਰਵਾਰ ਦੀ ਸਵੇਰ ਸੀਤ ਲਹਿਰ ਨਾਲ ਹੋਈ। ਮੱਧ ਪ੍ਰਦੇਸ਼ ਤੋਂ ਇਲਾਵਾ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ 'ਚ ਠੰਢੀਆਂ ਹਵਾਵਾਂ ਨੇ ਹੱਡ-ਚੀਰਵੀਂ ਠੰਢ 'ਚ ਠੁਰ-ਠੁਰ ਕਰਨ ਲਈ ਮਜਬੂਰ ਕਰ ਦਿੱਤਾ। ਰਾਜਸਥਾਨ 'ਚ ਵੀ ਅਜਿਹਾ ਵੀ ਕੁਝ ਹਾਲ ਰਿਹਾ ਤੇ ਸੂਬੇ ਦੇ ਚੁਰੁ 'ਚ ਦੇਸ਼ ਦੇ ਮੈਦਾਨੀ ਸੂਬਿਆਂ 'ਚ ਸਭ ਤੋਂ ਘੱਟ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
Rain
ਉੱਥੇ ਹੀ ਜੇਕਰ ਗੱਲ ਉੱਤਰ ਪ੍ਰਦੇਸ਼ ਦੀ ਕਰੀਏ ਤਾਂ ਕਾਨਪੁਰ ਤੇ ਹੋਰ ਸ਼ਹਿਰਾਂ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਤੋਂ ਫਿਲਹਾਲ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੈੱਟ ਵੈਦਰ ਅਨੁਸਾਰ ਜੰਮੂ-ਕਸ਼ਮੀਰ 'ਚ ਬਣੇ ਵੈਸਟਰਨ ਡਿਸਟਰਬੈਂਸ ਤੋਂ ਇਲਾਵਾ ਇਕ ਹੋਰ ਇਸੇ ਤਰ੍ਹਾਂ ਦੀ ਡਿਸਟਰਬੈਂਸ ਉੱਤਰੀ ਪਾਕਿਸਤਾਨ 'ਚ ਬਣ ਕੇ ਆਉਂਦਾ ਨਜ਼ਰ ਆ ਰਿਹਾ ਹੈ।
Rain
ਇਸ ਕਾਰਨ ਅਗਲੇ 24 ਘੰਟਿਆਂ 'ਚ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਸਮੇਤ ਕਈ ਇਲਾਕਿਆਂ 'ਚ ਬਾਰਿਸ਼ ਹੋ ਸਕਦੀ ਹੈ। ਏਜੰਸੀ ਅਨੁਸਾਰ ਅਗਲੇ 2-3 ਦਿਨਾਂ ਤਕ ਕਈ ਸ਼ਹਿਰਾਂ 'ਚ ਜ਼ਬਰਦਸਤ ਬਾਰਿਸ਼ ਦਾ ਖਦਸ਼ਾ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਦਿੱਲੀ ਐੱਨਸੀਆਰ, ਮੱਧ ਪ੍ਰਦੇਸ਼ ਤੇ ਹਰਿਆਣਾ 'ਚ ਕਈ ਸ਼ਹਿਰਾਂ 'ਚ ਹਲਕੀ ਤੋਂ ਤੇਜ਼ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਦੱਖਣੀ-ਪੂਰਬੀ ਰਾਜਸਥਾਨ ਤੇ ਤਾਮਿਲਨਾਡੂ 'ਚ ਵੀ ਬਾਰਿਸ਼ ਦੇ ਆਸਾਰ ਹਨ।
ਅਗਲੇ 24 ਘੰਟਿਆਂ 'ਚ ਉੱਤਰਾਖੰਡ, ਹਿਮਾਚਲ ਪ੍ਰਦੇਸ਼ 'ਚ ਵੀ ਬਰਫ਼ਬਾਰੀ ਦੇ ਆਸਾਰ ਹਨ। ਫਿਲਹਾਲ ਮੈਦਾਨੀ ਇਲਾਕੇ ’ਚ ਹੋ ਰਹੀ ਬਾਰਿਸ਼ ਅਤੇ ਪਹਾੜੀ ਇਲਾਕੇ ’ਚ ਬਰਫਬਾਰੀ ਦੀ ਵਜ੍ਹਾ ਕਾਰਨ ਲੋਕਾਂ ਨੂੰ ਠੰਡ ਨੂੰ ਝੇਲਣਾ ਪਵੇਗਾ। ਉੱਥੇ ਹੀ ਜੇ ਪੰਜਾਬ ਦੇ ਜਿਲ੍ਹੇ ਅੰਮ੍ਰਿਤਸਰ, ਬਠਿੰਡਾ, ਤੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਵੇਰ ਤੋਂ ਹੀ ਸੰਘਣੀ ਧੁੰਦ ਦੀ ਚਿੱਟੀ ਚੱਦਰ ਛਾਈ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਵੀ ਬਾਰਿਸ਼ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ। ਸਵੇਰ ਤੋਂ ਚੱਲ ਰਹੀ ਸ਼ੀਤ ਲਹਿਰ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।