
97 ਸਾਲ ਦੀ ਉਮਰ ਵਿਚ ਕੋਲਕਾਤਾ ਦੇ ਬੇਲੇਵਿਊ ਹਸਪਤਾਲ 'ਚ ਲਏ ਆਖ਼ਰੀ ਸਾਹ
25 ਨਵੰਬਰ 1925 – 18 ਜਨਵਰੀ 2022
ਨਵੀਂ ਦਿੱਲੀ : ਪ੍ਰਸਿੱਧ ਕਾਰਟੂਨਿਸਟ ਅਤੇ ਪਦਮ ਸ਼੍ਰੀ ਐਵਾਰਡ ਜੇਤੂ ਨਰਾਇਣ ਦੇਬਨਾਥ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 97 ਸਾਲ ਦੀ ਉਮਰ ਵਿਚ ਕੋਲਕਾਤਾ ਦੇ ਬੇਲੇਵਿਊ ਹਸਪਤਾਲ ਵਿਚ ਆਖ਼ਰੀ ਸਾਹ ਲਏ। ਦੱਸ ਦੇਈਏ ਕਿ ਨਰਾਇਣ ਦੇਬਨਾਥ ਕਈ ਬੰਗਾਲੀ ਕਾਮਿਕ ਪਾਤਰਾਂ ਦੇ ਸਿਰਜਣਹਾਰ ਸਨ। ਦੇਬਨਾਥ ਨੂੰ 2021 ਵਿੱਚ ਭਾਰਤ ਦੇ ਚੌਥੇ-ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
Narayan Debnath
ਪੱਛਮੀ ਬੰਗਾਲ ਦੇ ਇੱਕ ਮੰਤਰੀ ਨੇ ਪਿਛਲੇ ਹਫ਼ਤੇ ਹੀ ਉਨ੍ਹਾਂ ਨੂੰ ਇਹ ਪੁਰਸਕਾਰ ਸੌਂਪਿਆ ਜਦੋਂ ਉਹ ਇਲਾਜ ਅਧੀਨ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2013 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਦੇਬਨਾਥ ਨੇ ਹਾਂਡਾ ਭੋਂਡਾ, ਬਤੁਲ ਦਿ ਗ੍ਰੇਟ, ਅਤੇ ਨੋਂਟੇ ਫੋਂਟੇ ਵਰਗੇ ਕਾਮਿਕ ਕਿਰਦਾਰਾਂ ਨੂੰ ਅਮਰ ਕਰ ਦਿੱਤਾ ਹੈ।
Narayan Debnath
ਨਰਾਇਣ ਦੇਬਨਾਥ ਦੇ ਬੇਟੇ ਤਾਪਸ ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ 24 ਦਸੰਬਰ ਨੂੰ ਗੁਰਦੇ ਅਤੇ ਫੇਫੜਿਆਂ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਨਰਾਇਣ ਦੇਬਨਾਥ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਕਾਰਟੂਨ ਦੀ ਦੁਨੀਆ ਵਿੱਚ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਬੈਨਰਜੀ ਨੇ ਇੱਕ ਬਿਆਨ ਵਿੱਚ ਕਿਹਾ, “ਉੱਘੇ ਕਾਰਟੂਨਿਸਟ ਨਾਰਾਇਣ ਦੇਬਨਾਥ ਦੇ ਦਿਹਾਂਤ ਤੋਂ ਮੈਂ ਬਹੁਤ ਦੁਖੀ ਹਾਂ।