'ਆਪ' ਵਿਧਾਇਕ ਨੇ ਦਿੱਲੀ ਵਿਧਾਨ ਸਭਾ 'ਚ ਦਿਖਾਈ ਨੋਟਾਂ ਦੀ ਗੱਡੀ 
Published : Jan 18, 2023, 1:35 pm IST
Updated : Jan 18, 2023, 1:36 pm IST
SHARE ARTICLE
Image
Image

ਦਾਅਵਾ ਕੀਤਾ ਕਿ ਉਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ

 

ਨਵੀਂ ਦਿੱਲੀ - ਦਿੱਲੀ ਵਿਧਾਨ ਸਭਾ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਗੋਇਲ ਨੇ ਬੁੱਧਵਾਰ ਨੂੰ ਸਦਨ ਅੰਦਰ ਕਰੰਸੀ ਨੋਟਾਂ ਦੀ ਇੱਕ ਗੱਡੀ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਰਾਜਧਾਨੀ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਨਿੱਜੀ ਠੇਕੇਦਾਰ ਨੇ ਉਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। 

ਰੋਹਿਣੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਵਿੱਚ ਅਸਥਾਈ ਸਟਾਫ਼ ਦੀ ਭਰਤੀ ਵਿਚ ਬੇਨਿਯਮੀਆਂ ਬਾਰੇ ਸ਼ਿਕਾਇਤ ਕਰਦੇ ਹੋਏ, ਮਹਿੰਦਰ ਗੋਇਲ ਨੇ ਦਾਅਵਾ ਕੀਤਾ ਕਿ ਉਸ ਦੀ ਜਾਨ ਨੂੰ ਕੁਝ 'ਸ਼ਕਤੀਸ਼ਾਲੀ' ਲੋਕਾਂ ਤੋਂ ਖ਼ਤਰਾ ਹੈ, ਜੋ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।

'ਆਪ' ਵਿਧਾਇਕ ਨੇ ਕਿਹਾ ਕਿ ਉਹ ਧਮਕੀਆਂ ਤੋਂ ਘਬਰਾਏ ਨਹੀਂ ਆਏ ਅਤੇ ਨਿੱਜੀ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਰਿਠਾਲਾ ਤੋਂ ਵਿਧਾਇਕ ਮਹਿੰਦਰ ਗੋਇਲ ਨੇ ਸਦਨ ਨੂੰ ਦੱਸਿਆ, “ਮੈਨੂੰ ਸੁਰੱਖਿਆ ਦੀ ਲੋੜ ਹੈ। ਮੇਰੀ ਜਾਨ ਨੂੰ ਖ਼ਤਰਾ ਹੈ।"

ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਇਸ ਨੂੰ ਸਦਨ ਦੀ ਪਟੀਸ਼ਨ ਕਮੇਟੀ ਕੋਲ ਭੇਜ ਦਿੱਤਾ।

Location: India, Delhi, New Delhi

SHARE ARTICLE

ਏਜੰਸੀ

Advertisement

ਵੇਖੋ ਕੌਣ ਹੋਵੇਗਾ ਡਿਪਟੀ PM ? ਮੰਤਰੀਆਂ ਦੀ Final ਸੂਚੀ ਤਿਆਰ, ਜਾਣੋ ਕਿਸਦਾ ਹੋਇਆ ਪੱਤਾ ਸਾਫ਼, ਕਿਸ ਪਾਰਟੀ ਕੋਲ LIVE

10 Jun 2024 1:23 PM

ਨਹਿਰੂ ਤੋਂ ਬਾਅਦ ਤੀਜੀ ਵਾਰ ਮੋਦੀ ਚੁੱਕ ਰਹੇ ਨੇ ਪ੍ਰਧਾਨਮੰਤਰੀ ਦੀ ਸਹੁੰ, ਅੰਬਾਨੀ-ਅਡਾਨੀ

10 Jun 2024 12:28 PM

'ਮੈਂ ਹੁਣ Punjab ਲਈ ਪੁਲ ਦਾ ਕੰਮ ਕਰਾਂਗਾ..ਪਰਿਵਾਰ ਬਹੁਤ ਉਦਾਸ ਸੀ', Ravneet Bittu ਨੂੰ ਮਿਲੀ ਵੱਡੀ ਜ਼ਿੰਮੇਵਾਰੀ..

10 Jun 2024 12:17 PM

Big Breaking: I.N.D.I.A ਗਠਜੋੜ 'ਚ ਪੈ ਗਿਆ ਪਾੜ! ਆਪ ਨੇ ਹਰਿਆਣਾ ਵਿਧਾਨਸਭਾ ਚੋਣਾਂ ਅਲੱਗ ਲੜਣ ਦਾ ਲਿਆ ਫੈਸਲਾ LIVE

10 Jun 2024 11:52 AM

Kangana Ranaut ‘ਤੇ ਵਰ੍ਹੇ Sarwan Singh Pandher , ਆਪਣੀ ਜ਼ਬਾਨ ਚੋਂ ਜ਼ਹਿਰ ਉਗਲਣਾ ਬੰਦ ਕਰੇ ਕੰਗਣਾ’ LIVE

10 Jun 2024 10:53 AM
Advertisement