
2020 'ਚ ਸ਼ਰਧਾ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
ਪਾਲਘਰ - ਦਿੱਲੀ ਵਿੱਚ ਬੇਰਹਿਮੀ ਨਾਲ ਕਤਲ ਕੀਤੀ ਗਈ ਸ਼ਰਧਾ ਵਾਲਕਰ ਦੇ ਪਿਤਾ ਵਿਕਾਸ ਵਾਲਕਰ ਦੇ ਪਿਤਾ ਵਿਕਾਸ ਵਾਲਕਰ ਨੇ ਮੀਰਾ ਭਾਈੇਂਦਰ ਵਸਈ ਵਿਰਾਰ (ਐਮ.ਬੀ.ਵੀ.ਵੀ.) ਦੇ ਪੁਲੀਸ ਮੁਖੀ ਮਧੁਕਰ ਪਾਂਡੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀਆਂ ਦੋ ਸ਼ਿਕਾਇਤਾਂ 'ਤੇ ਤੇਜ਼ੀ ਨਾਲ ਕਾਰਵਾਈ ਨਹੀਂ ਕੀਤੀ।
ਸ਼ਰਧਾ ਵਾਲਕਰ ਦਾ ਕਥਿਤ ਤੌਰ 'ਤੇ ਉਸ ਦੇ 'ਲਿਵ-ਇਨ ਪਾਰਟਨਰ' ਆਫ਼ਤਾਬ ਪੂਨਾਵਾਲਾ ਨੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ। ਵਿਕਾਸ ਨੇ ਪਾਲਘਰ ਦੇ ਵਸਈ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਪਾਂਡੇ ਨੇ ਸੰਬੰਧਿਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਵਿਕਾਸ ਮੁਤਾਬਕ 2020 'ਚ ਸ਼ਰਧਾ ਨੇ ਤੁਲਿੰਜ ਪੁਲਿਸ ਸਟੇਸ਼ਨ 'ਚ ਪੂਨਾਵਾਲਾ 'ਤੇ ਉਸ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਆਪਣੀ ਲੜਕੀ ਦੇ ਲਾਪਤਾ ਹੋਣ 'ਤੇ ਮਣਿਕਪੁਰ ਪੁਲਿਸ ਕੋਲ ਪਹੁੰਚ ਕੀਤੀ ਸੀ।
ਉਨ੍ਹਾਂ ਦੋਸ਼ ਲਾਇਆ ਕਿ ਐਮ.ਬੀ.ਵੀ.ਵੀ. ਦੇ ਅਧਿਕਾਰ ਖੇਤਰ ਅਧੀਨ ਆਉਂਦੇ ਦੋਵੇਂ ਥਾਣਿਆਂ ਨੇ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਨਹੀਂ ਕੀਤੀ।
ਪੂਨਾਵਾਲਾ 'ਤੇ 18 ਮਈ, 2022 ਨੂੰ ਸ਼ਰਧਾ ਵਾਲਕਰ ਦਾ ਗਲ ਘੁੱਟ ਕੇ ਕਤਲ ਕਰਨ, ਉਸ ਦੀ ਲਾਸ਼ ਦੇ 35 ਟੁਕੜੇ ਕਰਕੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੇ ਘਰ 'ਤੇ 300 ਲੀਟਰ ਦੇ ਫ਼ਰਿੱਜ 'ਚ ਤਿੰਨ ਹਫ਼ਤਿਆਂ ਤੱਕ ਰੱਖਣ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੁੱਟਣ ਦਾ ਦੋਸ਼ ਹੈ। ਉਸ ਨੂੰ ਦਿੱਲੀ ਪੁਲਿਸ ਨੇ ਨਵੰਬਰ 'ਚ ਗ੍ਰਿਫਤਾਰ ਕੀਤਾ ਸੀ।
ਵਿਕਾਸ ਨੇ ਮੰਗਲਵਾਰ ਨੂੰ ਕਿਹਾ ਕਿ ਵਸਈ ਦੇ ਡਿਪਟੀ ਕਮਿਸ਼ਨਰ (ਪੁਲਿਸ) ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ।
ਵਿਕਾਸ ਨੇ ਕਿਹਾ ਕਿ ਉਹ ਪੂਨਾਵਾਲਾ ਨੂੰ ਗ੍ਰਿਫਤਾਰ ਕਰਨ ਵਾਲੀ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਸੰਤੁਸ਼ਟ ਹਨ, ਅਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ।