ਫਿਰ ਵਾਪਰਿਆ ਨਿਰਭਯਾ ਕਾਂਡ! ਸਰਕਾਰੀ ਮੁਲਾਜ਼ਮ ਸਮੇਤ 7 ਨੇ ਬਣਾਇਆ ਮਾਸੂਮ ਨੂੰ ਹਵਸ ਦਾ ਸ਼ਿਕਾਰ
Published : Jan 18, 2023, 6:24 pm IST
Updated : Jan 18, 2023, 6:24 pm IST
SHARE ARTICLE
Representational Image
Representational Image

ਮੁਲਜ਼ਮਾਂ ਨੂੰ ਕਾਬੂ ਕਰ ਪੁਲਿਸ ਕਰ ਰਹੀ ਜਾਂਚ ਪੜਤਾਲ 

ਰਾਜਸਥਾਨ : ਉਦੈਪੁਰ 'ਚ ਰਾਜਸਮੰਦ ਦੀ ਇਕ ਲੜਕੀ ਨਾਲ ਦਿੱਲੀ ਦੇ ਨਿਰਭਯਾ ਵਰਗੀ ਘਟਨਾ ਸਾਹਮਣੇ ਆਈ ਹੈ। ਸਰਕਾਰੀ ਕਰਮਚਾਰੀ, ਆਟੋ ਚਾਲਕ ਸਮੇਤ ਸੱਤ ਲੋਕਾਂ ਨੇ ਰਾਜਸਮੰਦ ਦੀ ਇੱਕ ਲੜਕੀ ਨਾਲ ਬਲਾਤਕਾਰ ਕੀਤਾ। ਦੋਸ਼ ਹੈ ਕਿ ਸੱਤ ਲੋਕਾਂ ਨੇ ਵੱਖ-ਵੱਖ ਦਿਨ ਪੀੜਤਾ ਨਾਲ ਬਲਾਤਕਾਰ ਕੀਤਾ। ਇਹ ਘਟਨਾ ਰਾਜਸਮੰਦ ਜ਼ਿਲ੍ਹੇ ਦੇ ਕੇਲਵਾੜਾ ਥਾਣਾ ਖੇਤਰ ਦੀ 12 ਸਾਲਾ ਲੜਕੀ ਨਾਲ ਉਦੈਪੁਰ 'ਚ ਵਾਪਰੀ। ਪੁਲਿਸ ਨੇ ਇਸ ਮਾਮਲੇ 'ਚ ਇਕ ਸਰਕਾਰੀ ਕਰਮਚਾਰੀ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਨੁੱਖਤਾ ਦਾ ਗਲਾ ਘੁੱਟਣ ਵਾਲੀ ਇਸ ਘਟਨਾ ਨੇ ਇੱਕ ਵਾਰ ਫਿਰ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। 

ਜਾਣਕਾਰੀ ਮੁਤਾਬਕ ਨਾਬਾਲਗ ਦੇ ਪਿਤਾ ਨੇ 5 ਜਨਵਰੀ 2023 ਨੂੰ ਕੇਲਵਾੜਾ ਥਾਣੇ 'ਚ ਆਪਣੀ ਬੇਟੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਲੜਕੀ 4 ਜਨਵਰੀ ਨੂੰ ਘਰ ਨਹੀਂ ਪਹੁੰਚੀ, ਜਿਸ ਤੋਂ ਬਾਅਦ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਬਾਅਦ ਕੇਲਵਾੜਾ ਪੁਲਿਸ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ 10 ਜਨਵਰੀ ਨੂੰ ਬੱਚੀ ਉਦੈਪੁਰ 'ਚ ਲਾਵਾਰਿਸ ਹਾਲਤ ਵਿਚ ਮਿਲੀ। 

ਮੈਜਿਸਟ੍ਰੇਟ ਸਾਹਮਣੇ ਦਿੱਤੇ ਬਿਆਨ 'ਚ ਪੀੜਤਾ ਨੇ ਦੱਸਿਆ ਕਿ 4 ਜਨਵਰੀ ਨੂੰ ਉਹ ਆਪਣੇ ਇਕ ਜਾਣਕਾਰ ਨੂੰ ਮਿਲਣ ਉਦੈਪੁਰ ਪਹੁੰਚੀ ਸੀ। ਉਥੇ ਇਕ ਆਟੋ ਚਾਲਕ ਨੇ ਉਸ ਨੂੰ ਵਰਗਲਾ ਕੇ ਧਰਮਸ਼ਾਲਾ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਦੋ ਦਿਨਾਂ ਤੱਕ ਵੱਖ-ਵੱਖ ਵਿਅਕਤੀ ਉਸ ਨਾਲ ਬਲਾਤਕਾਰ ਕਰਦੇ ਰਹੇ। ਫਿਰ ਇੱਥੋਂ ਕੁਝ ਦੋਸ਼ੀ ਉਸ ਲੜਕੀ ਨੂੰ ਆਪਣੇ ਨਾਲ ਮਾਵਲੀ ਕੋਲ ਲੈ ਗਏ ਅਤੇ ਉੱਥੇ ਵੀ ਉਸ ਨਾਲ ਬਲਾਤਕਾਰ ਕੀਤਾ। 

ਮੈਡੀਕਲ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ ਅਤੇ ਰਾਜਸਮੰਦ ਦੇ ਵਧੀਕ ਜ਼ਿਲ੍ਹਾ ਪੁਲੀਸ ਮੁਖੀ ਸ਼ਿਵ ਲਾਲ ਬੇਰਵਾ ਦੀ ਅਗਵਾਈ ਵਿੱਚ ਵੱਖ-ਵੱਖ ਪੁਲੀਸ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਰੋਡਵੇਜ਼ ਵਿਭਾਗ ਦੇ ਇੱਕ ਸਰਕਾਰੀ ਮੁਲਾਜ਼ਮ ਸਮੇਤ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਦਾ ਮੈਡੀਕਲ 11 ਜਨਵਰੀ ਨੂੰ ਹੀ ਕਰਵਾਇਆ ਗਿਆ ਸੀ, ਜਿਸ ਵਿਚ ਉਸ ਨਾਲ ਸਮੂਹਿਕ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਪੀੜਤਾ ਡਾਕਟਰੀ ਨਿਗਰਾਨੀ ਹੇਠ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਹੈ।

ਕੇਲਵਾੜਾ ਇਲਾਕੇ ਦੀ ਇੱਕ ਮਾਸੂਮ ਬੱਚੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਮਾਲਾਰਾਮ ਕੇਲਵਾੜਾ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜਦੋਂ ਕਿ ਛੇ ਮੁਲਜ਼ਮ ਉਦੈਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਦੇ ਵਸਨੀਕ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।

SHARE ARTICLE

ਏਜੰਸੀ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement