ਟਾਈਮ ਮੈਗਜ਼ੀਨ ਵਲੋਂ 100 ਉੱਭਰਦੇ ਲੀਡਰਾਂ ਦੀ ਸੂਚੀ ਜਾਰੀ, ਭੀਮ ਆਰਮੀ ਦੇ ਚੰਦਰਸ਼ੇਖਰ ਨੂੰ ਵੀ ਮਿਲੀ ਥਾਂ
Published : Feb 18, 2021, 6:16 pm IST
Updated : Feb 18, 2021, 6:16 pm IST
SHARE ARTICLE
Chandra Sekhar
Chandra Sekhar

ਸੂਚੀ ਵਿਚ ਟਵਿਟਰ ਦੇ ਸੀਨੀਅਰ ਵਕੀਲ ਵਿਜਯਾ ਗਾਡੇ ਤੇ ਇੰਗਲੈਂਡ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਵੀ ਸ਼ਾਮਲ

ਨਵੀਂ ਦਿੱਲੀ: 'ਟਾਈਮ ਮੈਗਜ਼ੀਨ ਵਲੋਂ ਜਾਰੀ ਕੀਤੀ ਗਈ ਵਿਸ਼ਵ ਦੇ ਉਭਰਦੇ 100 ਨੇਤਾਵਾਂ ਦੀ ਸੂਚੀ ਵਿਚ ਭਾਰਤ ਦੇ 5 ਵਿਅਕਤੀ ਸ਼ਾਮਲ ਹਨ। ਇਨ੍ਹਾਂ ਵਿਚ 'ਭੀਮ ਆਰਮੀ' ਦੇ ਆਗੂ ਚੰਦਰ ਸ਼ੇਖਰ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਟਵਿਟਰ ਦੇ ਸੀਨੀਅਰ ਵਕੀਲ ਵਿਜਯਾ ਗਾਡੇ ਤੇ ਇੰਗਲੈਂਡ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਵਿਚ ਇਸ ਸੂਚੀ ਵਿਚ ਜਗ੍ਹਾ ਮਿਲੀ ਹੈ।

Chandra SekharChandra Sekhar

ਕੱਲ੍ਹ ਜਾਰੀ ਕੀਤੀ ਗਈ ‘2021 ਟਾਈਮ 100 ਨੈਕਸਟ’ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ‘ਟਾਈਮ 100’ ਲੜੀ ਦਾ ਵਿਸਥਾਰ ਹੈ। ਇਸ ਵਿਚ 100 ਉੱਭਰਦੇ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਭਵਿੱਖ ਨੂੰ ਆਕਾਰ ਦੇ ਰਹੇ ਹਨ। ਭਾਰਤੀ ਮੂਲ ਦੀਆਂ ਹੋਰ ਹਸਤੀਆਂ ਵਿੱਚ ‘ਇੰਸਟਾਕਾਰਟ’ ਦੇ ਬਾਨੀ ਤੇ ਸੀਆਈਓ ਅਪੂਰਵਾ ਮਹਿਤਾ ਤੇ ਗ਼ੈਰ ਲਾਭਕਾਰੀ ‘ਗੈੱਟ ਅੱਸ ਪੀਪੀਆਈ’ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼ਿਖਾ ਗੁਪਤਾ ਤੇ ਗ਼ੈਰ ਲਾਭਕਾਰੀ ‘ਅਪਸੌਲਵ’ ਦੇ ਰੋਹਨ ਪਵੁਲੁਰੀ ਸ਼ਾਮਲ ਹਨ।

Chandra SekharChandra Sekhar

ਇਸ ਸੂਚੀ ਵਿੱਚ ਭੀਮ ਆਰਮੀ ਦੇ 34 ਸਾਲਾ ਮੁਖੀ ਚੰਦਰਸ਼ੇਖਰ ਆਜ਼ਾਦ ਦਾ ਨਾਂਅ ਵੀ ਸ਼ਾਮਲ ਹੈ। ਉਨ੍ਹਾਂ ਬਾਰੇ ਕਿਹਾ ਗਿਆ ਹੈ ਕਿ ਉਹ ਦਲਿਤ ਭਾਈਚਾਰੇ ਨੂੰ ਸਿੱਖਾਆ ਰਾਹੀਂ ਗ਼ਰੀਬੀ ’ਚੋਂ ਕੱਢਣ ਵਿੱਚ ਮਦਦ ਲਈ ਸਕੂਲ ਚਲਾਉਂਦੇ ਹਨ ਤੇ ਉਨ੍ਹਾਂ ਰੁਖ਼ ਤੇ ਸਟੈਂਡ ਸਦਾ ਹਮਲਾਵਰ ਰਹਿੰਦਾ ਹੈ।

Chandra SekharChandra Sekhar

ਉਹ ਬਾਈਕ ਉੱਤੇ ਜਾਤੀ ਆਧਾਰਤ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਰੱਖਿਆ ਲਈ ਪਿੰਡਾਂ ਵਿੱਚ ਜਾਂਦੇ ਹਨ ਤੇ ਭੇਦਭਾਵ ਵਿਰੁੱਧ ਉਤੇਜਕ ਪ੍ਰਦਰਸ਼ਨ ਕਰਵਾਉਂਦੇ ਹਨ। ‘ਭੀਮ ਆਰਮੀ’ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ’ਚ 19 ਸਾਲਾ ਦਲਿਤ ਕੁੜੀ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ ਵਿੱਚ ਇਨਸਾਫ਼ ਲਈ ਇੱਕ ਮੁਹਿੰਮ ਚਲਾਈ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement