
ਰਾਹੁਲ ਗਾਂਧੀ ਤੇ ਪਿ੍ਰਯੰਕਾ ਗਾਂਧੀ ਨੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਕਿਹਾ
ਨਵੀਂ ਦਿੱਲੀ : ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਉਨਾਵ ‘ਚ ਦੋ ਲੜਕੀਆਂ ਦੀ ਸ਼ੱਕੀ ਹਾਲਾਤ ਵਿਚ ਮੌਤ ਅਤੇ ਇਕ ਲੜਕੀ ਦੇ ਬੇਸੁਧ ਮਿਲਣ ਦੀਆਂ ਘਟਨਾਵਾਂ ਨੂੰ ‘ਦਿਲ ਦਹਿਲਾ ਦੇਣ ਵਾਲਾ’ ਕਰਾਰ ਦਿਤਾ। ਕਾਂਗਰਸ ਨੇ ਦੋਸ਼ ਲਾਇਆ ਕਿ ਸੂਬੇ ਦੀ ਭਾਜਪਾ ਸਰਕਾਰ ਨਾ ਸਿਰਫ਼ ਦਲਿਤ ਸਮਾਜ ਨੂੰ ਕੁਚਲ ਰਹੀ ਹੈ ਸਗੋਂ ਔਰਤਾਂ ਦੇ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਨੂੰ ਵੀ ਕੁਚਲ ਰਹੀ ਹੈ।
Priyanka Gandhi
ਪਾਰਟੀ ਨੇ ਇਹ ਵੀ ਕਿਹਾ ਕਿ ਹਸਪਤਾਲ ਵਿਚ ਭਰਤੀ ਲੜਕੀ ਨੂੰ ਇਲਾਜ ਲਈ ਦਿੱਲੀ ਲਿਜਾਇਆ ਜਾਣਾ ਚਾਹੀਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਯੂ ਪੀ ਸਰਕਾਰ ਨਾ ਸਿਰਫ਼ ਦਲਿਤ ਸਮਾਜ, ਸਗੋਂ ਔਰਤਾਂ ਦੇ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਨੂੰ ਵੀ ਕੁਚਲ ਰਹੀ ਹੈ। ਪਰ ਉਹ ਯਾਦ ਰਖਣ ਕਿ ਮੈਂ ਅਤੇ ਪੂਰੀ ਕਾਂਗਰਸ ਪਾਰਟੀ ਪੀੜਤਾਂ ਦੀ ਆਵਾਜ਼ ਬਣ ਕੇ ਖੜੇ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾ ਕੇ ਰਹਾਂਗੇ।”
Priyanka Gandhi Vadra
ਪਾਰਟੀ ਦੀ ਜਨਰਲ ਸੈਕਟਰੀ ਪਿ੍ਰਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨਾਵ ਕਾਂਡ ਦਿਲ ਨੂੰ ਦਹਿਲਾ ਦੇਣ ਵਾਲਾ ਹੈ। ਲੜਕੀਆਂ ਦੇ ਪਰਵਾਰ ਦੀ ਗੱਲ ਸੁਣਨਾ ਅਤੇ ਤੀਜੀ ਲੜਕੀ ਨਾਲ ਤੁਰਤ ਇਲਾਜ ਮਿਲਣਾ ਜਾਂਚ ਅਤੇ ਨਿਆ ਦੀ ਪ੍ਰਕਿਰਿਆ ਲਈ ਬਹੁਤ ਮਹੱਤਵਪੂਰਨ ਹੈ। ਉੱਤਰ ਪ੍ਰਦੇਸ਼ ਦੇ ਕਾਂਗਰਸ ਦੇ ਇੰਚਾਰਜ ਨੇ ਟਵੀਟ ਕੀਤਾ, ”ਰੀਪੋਰਟਾਂ ਅਨੁਸਾਰ ਪੀੜਤ ਪਰਵਾਰ ਨੂੰ ਨਜ਼ਰਬੰਦ ਕਰ ਦਿਤਾ ਗਿਆ ਹੈ।
Priyanka Gandhi
ਇਹ ਨਿਆ ਦੇ ਕੰਮ ਵਿਚ ਰੁਕਾਵਟ ਪਾਉਣ ਵਾਲਾ ਹੈ। ਆਖ਼ਰਕਾਰ, ਪਰਵਾਰ ਨੂੰ ਨਜ਼ਰਬੰਦ ਰੱਖ ਕੇ ਸਰਕਾਰ ਕੀ ਹਾਸਲ ਕਰੇਗੀ?” ਪਿ੍ਰਯੰਕਾ ਨੇ ਕਿਹਾ, ”ਯੂ ਪੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਰੇ ਪਰਵਾਰ ਦੀ ਗੱਲ ਸੁਣੇ ਅਤੇ ਤੀਜੀ ਲੜਕੀ ਨੂੰ ਤੁਰਤ ਪ੍ਰਭਾਵ ਨਾਲ ਇਲਾਜ ਲਈ ਦਿੱਲੀ ਤਬਦੀਲ ਕਰੇ।’’ ਕਾਂਗਰਸ ਦੀ ਤਰਜਮਾਨ ਸੁਪ੍ਰੀਆ ਸ਼੍ਰੀਨੇਤ ਨੇ ਦੋਸ਼ ਲਾਇਆ ਕਿ ਅਜਿਹੀਆਂ ਘਟਨਾਵਾਂ ਅਪਰਾਧੀਆਂ ਨੂੰ ਰਾਜਨੀਤਕ ਸੁਰੱਖਿਆ ਦੇ ਕਾਰਨ ਵਾਪਰ ਰਹੀਆਂ ਹਨ।