
ਮਮਤਾ ਬੈਨਰਜੀ ਨੇ ਆਪਣੀ ਸਰਕਾਰ ‘ਚ ਡਿਪਟੀ ਲੇਬਰ ਨੇਤਾ ਜਾਕੀਰ ਹੁਸੈਨ...
ਨਵੀਂ ਦਿੱਲੀ: ਮਮਤਾ ਬੈਨਰਜੀ ਨੇ ਆਪਣੀ ਸਰਕਾਰ ‘ਚ ਡਿਪਟੀ ਲੇਬਰ ਨੇਤਾ ਜਾਕੀਰ ਹੁਸੈਨ ‘ਤੇ ਹੋਏ ਬੰਬ ਹਮਲੇ ਨੂੰ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਮੁਰਸ਼ੀਦਾਬਾਦ ਵਿੱਚ ਨਿਮਤੀਤਾ ਰੇਲਵੇ ਸਟੇਸ਼ਨ ਉੱਤੇ ਜਾਕੀਰ ਹੁਸੈਨ ਉੱਤੇ ਹੋਇਆ ਹਮਲਾ ਸਾਜਿਸ਼ ਦਾ ਹਿੱਸਾ ਹੈ। ਮਮਤਾ ਬਨਰਜੀ ਨੇ ਕਿਹਾ ਹੈ ਕਿ ਜਾਕੀਰ ਹੁਸੈਨ ਉੱਤੇ ਰੇਲਵੇ ਸਟੇਸ਼ਨ ਵਿੱਚ ਅਟੈਕ ਹੋਇਆ ਹੈ।
Jakir Hussain
ਅਜਿਹੇ ਵਿੱਚ ਇਸ ਮਾਮਲੇ ‘ਚ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਇਹੀ ਨਹੀਂ ਮਮਤਾ ਬਨਰਜੀ ਨੇ ਕਿਹਾ ਕਿ ਕੁਝ ਲੋਕ ਜਾਕੀਰ ਹੁਸੈਨ ਉੱਤੇ ਆਪਣੀ ਪਾਰਟੀ ‘ਚ ਸ਼ਾਮਲ ਹੋਣ ਦਾ ਦਬਾਅ ਬਣਾ ਰਹੇ ਸਨ। ਬੁੱਧਵਾਰ ਰਾਤ ਨੂੰ ਬੰਬ ਨਾਲ ਹੋਏ ਹਮਲੇ ਵਿੱਚ ਜਾਕੀਰ ਹੁਸੈਨ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ। ਸੀਐਮ ਮਮਤਾ ਬਨਰਜੀ ਅਪਣੇ ਮੰਤਰੀ ਨੂੰ ਦੇਖਣ ਲਈ ਹਸਪਤਾਲ ਪਹੁੰਚੀ ਅਤੇ ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਸਾਜਿਸ਼ ਦੱਸਿਆ।
mamta
ਇਸਤੋਂ ਬਾਅਦ ਮਮਤਾ ਨੇ ਕਿਹਾ ਕਿ ਜਾਕਿਰ ਹੁਸੈਨ ਮੇਰੇ ਸਭਤੋਂ ਪਿਆਰੇ ਨੇਤਾ ਹਨ। ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ, ਉਨ੍ਹਾਂ ਦਾ ਨਿਸ਼ਾਨਾਂ ਹੁਸੈਨ ਨੂੰ ਮਾਰਨ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮਮਤਾ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਐਸਆਈਟੀ ਦਾ ਗਠਨ ਕੀਤਾ ਹੈ ਜੋ ਹਰ ਕੋਣ ‘ਤੇ ਜਾਂਚ ਕਰੇਗੀ।