
ਪਿਛਲੇ ਮਹੀਨੇ ਜ਼ਮਾਨਤ ਮਿਲੀ ਸੀ ਰਾਹੁਲ ਗਾਂਧੀ ਨੂੰ
ਪੁਣੇ : ਪੁਣੇ ਦੀ ਇਕ ਅਦਾਲਤ ਨੇ ਹਿੰਦੂਤਵ ਵਿਚਾਰਕ ਵੀ.ਡੀ. ਸਾਵਰਕਰ ’ਤੇ ਕਥਿਤ ਇਤਰਾਜ਼ਯੋਗ ਟਿਪਣੀ ਕਰਨ ਦੇ ਮਾਮਲੇ ’ਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਪੇਸ਼ੀ ਤੋਂ ਸਥਾਈ ਛੋਟ ਦੇ ਦਿਤੀ ਹੈ। ਮਾਨਹਾਨੀ ਦੇ ਮਾਮਲੇ ’ਚ ਐਮ.ਪੀ./ਐਮ.ਐਲ.ਏ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਣ ਤੋਂ ਸਥਾਈ ਛੋਟ ਦੀ ਮੰਗ ਕਰਨ ਵਾਲੀ ਅਰਜ਼ੀ ਰਾਹੁਲ ਗਾਂਧੀ (54) ਦੀ ਨੁਮਾਇੰਦਗੀ ਕਰ ਰਹੇ ਵਕੀਲ ਮਿਲਿੰਦ ਪਵਾਰ ਨੇ ਪਿਛਲੇ ਮਹੀਨੇ ਪਟੀਸ਼ਨ ਦਾਇਰ ਕੀਤੀ ਸੀ। ਇਹ ਕੇਸ, ਜਿਸ ’ਚ ਕਾਂਗਰਸ ਨੇਤਾ ਨੂੰ ਪਿਛਲੇ ਮਹੀਨੇ ਜ਼ਮਾਨਤ ਮਿਲੀ ਸੀ, ਸਾਵਰਕਰ ਦੇ ਇਕ ਰਿਸ਼ਤੇਦਾਰ ਨੇ ਦਾਇਰ ਕੀਤਾ ਸੀ।